ਅੰਮ੍ਰਿਤਸਰ (ਗੁਰਿੰਦਰ ਸਾਗਰ) : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ’ਤੇ ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਪਹੁੰਚੀ ਫਲਾਈਟ ’ਚ ਬੰਬ ਹੋਣ ਦਾ ਫ਼ੋਨ ਆਉਣ ’ਤੇ ਸੀ. ਆਈ. ਐੱਸ. ਐੱਫ. ਦੀਆਂ ਟੀਮਾਂ ਨੇ ਇਸ ਨੂੰ ਘੇਰ ਕੇ ਚੌਕਸੀ ਵਧਾ ਦਿੱਤੀ । ਫਲਾਈਟ ਦੇ ਲੈਂਡ ਹੋਣ ਤੋਂ ਕੁਝ ਸਮਾਂ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਨੇ ਏਅਰਪੋਰਟ ਦੇ ਡਾਇਰੈਕਟਰ ਵੀ. ਕੇ. ਸੇਠ ਨੂੰ ਫੋਨ ਕਰਕੇ ਕਿਹਾ ਕਿ ਸਿੰਗਾਪੁਰ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ’ਚ ਬੰਬ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਇਕ ਵਾਰ ਫਿਰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਫਲਾਈਟ ’ਚ ਬੰਬ ਹੋਣ ਦੀ ਸੂਚਨਾ ਮਿਲਦਿਆਂ ਹੀ ਏਅਰਪੋਰਟ ਅਥਾਰਟੀ ਹਰਕਤ ’ਚ ਆਈ, ਜਿਸ ਤੋਂ ਬਾਅਦ ਸੀ. ਆਈ. ਐੱਸ. ਐੱਫ. ਅਤੇ ਬੰਬ ਸਕੁਐਡ ਨੂੰ ਸਰਗਰਮ ਕਰ ਦਿੱਤਾ ਗਿਆ। ਜਦੋਂ ਹੀ ਇਹ ਫਲਾਈਟ ਲੈਂਡ ਹੋਈ ਤਾਂ ਸੁਰੱਖਿਆ ਏਜੰਸੀਆਂ ਨੇ ਇਸ ਨੂੰ ਘੇਰ ਲਿਆ ਅਤੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢ ਦਿੱਤਾ ਗਿਆ। ਸੀ. ਆਈ. ਐੱਸ. ਐੱਫ. ਅਤੇ ਬੰਬ ਸਕੁਐਡ ਦੀ ਟੀਮ ਨੇ ਫਲਾਈਟ ਦੀ ਤਲਾਸ਼ੀ ਸ਼ੁਰੂ ਕੀਤੀ। ਇਸ ਦੌਰਾਨ ਏਅਰਪੋਰਟ ਦੇ ਡਾਇਰੈਕਟਰ ਵੀ. ਕੇ. ਸੇਠ ਨੇ ਦੱਸਿਆ ਕਿ ਫਿਲਹਾਲ ਸੁਰੱਖਿਆ ਦਸਤੇ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਅਤੇ ਸਭ ਕੁਝ ਸਾਫ਼ ਹੋਣ ’ਤੇ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਅੰਮ੍ਰਿਤਸਰ ਪੁਲਸ ਨੇ ਵੀ ਏਅਰਪੋਰਟ ਦੇ ਚਾਰੇ ਪਾਸੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ-ਰਿੰਦਾ ਗਿਰੋਹ ਦੇ 11 ਮੈਂਬਰ ਗ੍ਰਿਫ਼ਤਾਰ, ਪੁਲਸ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਜਲੰਧਰ 'ਚ ਲਿਖੇ ਖ਼ਾਲਿਸਤਾਨੀ ਨਾਅਰੇ, ਉਥੇ ਗੈਂਗਸਟਰ ਜੱਗੂ ਭਗਵਾਨਪੁਰੀਆ 7 ਦਿਨਾ ਪੁਲਸ ਰਿਮਾਂਡ 'ਤੇ, ਪੜ੍ਹੋ TOP 10
NEXT STORY