ਚੰਡੀਗੜ੍ਹ — ਬਜਟ ਸੈਸ਼ਨ ਦੇ ਤੀਜੇ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਦੀ ਭੇਂਟ ਚੜ੍ਹ ਗਿਆ। ਜਿਥੇ ਬਜਟ ਸੈਸ਼ਨ ਦੀ ਸ਼ੁਰੂਆਤ 'ਚ ਡਿਪਟੀ ਸਪੀਕਰ ਦੀ ਚੋਣ ਕੀਤੀ ਗਈ।
ਜਾਣਕਾਰੀ ਮੁਤਾਬਕ ਹੰਗਾਮੇ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਸਪੀਕਰ ਵਲੋਂ ਡਿਪਟੀ ਸਪਕੀਰ ਚੁਣੇ ਗਏ ਅਜੈਬ ਸਿੰਘ ਭੱਟੀ ਲਈ ਵਧਾਈ ਪੱਤਰ ਪੜ੍ਹਿਆ ਜਾ ਰਿਹਾ ਸੀ, ਉਥੇ ਹੀ ਅਕਾਲੀ ਦਲ ਨੇ ਸਪੀਕਰ ਦੀ ਕੁਰਸੀ ਸਾਹਮਣੇ ਆ ਕੇ ਕਿਸਾਨਾਂ ਦੇ ਹੱਕ 'ਚ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਰਜ਼ ਮੁਆਫੀ ਦੀ ਮੰਗ ਕੀਤੀ। ਇਸ ਸਮੇਂ ਪਰਮਿੰਦਰ ਸਿੰਘ ਢੀਂਢਸਾ ਸ਼ਰਨਜੀਤ ਢਿਲੋਂ ਤੇ ਅਜੀਤ ਕੋਹਾੜ ਸਮੇਤ ਅਕਾਲੀ ਵਿਧਾਇਕ ਹਾਜ਼ਰ ਸਨ।ਉਨ੍ਹਾਂ ਦੇ ਨਾਲ ਹੀ ਪਵਰ ਕੁਮਾਰ ਟੀਨੂੰ ਵੀ ਆਪਣੇ ਸਾਥੀਆਂ ਸਮੇਤ ਕਿਸਾਨਾਂ ਦਾ ਕਰਜ਼ਾ ਮੁਆਫ ਕਵਾਉਣ ਲਈ ਨਾਅਰੇ ਲਗਾ ਰਹੇ ਸਨ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਵਿਧਾਇਕ ਬਿਕਰਮ ਸਿੰਘ ਮਜੀਠਿਆ ਸਦਨ 'ਚ ਹਾਜ਼ਰ ਨਹੀਂ ਸਨ।
ਉਥੇ ਹੀ ਸੁਖਬੀਰ ਬਾਦਲ ਦੀ ਪਾਣੀ ਵਾਲੀ ਬਸ ਨੂੰ ਲੈ ਕੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਨ੍ਹਾਂ ਬੱਸਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਵੱਡਾ ਖੁਲਾਸਾ ਕਰਨਗੇ। ਜਿਸ ਤੋਂ ਬਾਅਦ ਅਕਾਲੀ ਦਲ ਭੜਕ ਉਠਿਆ ਤੇ ਹੰਗਾਮਾ ਕਰਨ ਲਗਾ। ਇਸ ਦੌਰਾਨ ਕਾਂਗਰਸ ਤੇ ਅਕਾਲੀ ਦਲ ਨੇ ਇਕ ਦੂਜੇ 'ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਇੰਨਾ ਹੀ ਨਹੀਂ ਅਕਾਲੀ ਆਗੂਆਂ ਨੇ ਸਪੀਕਰ ਦੀ ਕਰੁਸੀ ਦੇ ਸਾਹਮਣੇ ਜ਼ਮੀਨ 'ਤੇ ਬੈਠ ਕੇ ਧਰਨਾ ਦਿੱਤਾ। ਹੰਗਾਮਾ ਵੱਧਦਾ ਦੇਖ ਸਪੀਕਰ ਨੂੰ 30 ਮਿਨਟ ਲਈ ਵਿਧਾਨ ਸਭਾ ਦੀ ਕਾਰਵਾਈ ਮੁਅੱਤਲ ਕਰਨੀ ਪਈ।
24 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY