ਜਲੰਧਰ : ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਕਾਰਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਦੀ ਔਰਤਾਂ ਲਈ ਅਹਿਮ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਵਾਰ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਈ ਵਿਚ ਇਸ ਦਾ ਕੰਮ ਸ਼ੁਰੂ ਹੋ ਰਿਹਾ ਹੈ। ਪੂਰੇ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕੀਤੀ ਜਾ ਰਹੇ ਹਨ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਦਨ 'ਚ ਬਜਟ ਇਜਲਾਸ ਦਾ ਅੱਜ ਅਖ਼ੀਰਲਾ ਦਿਨ ਸੀ। ਸਭ ਤੋਂ ਪਹਿਲਾਂ ਪ੍ਰਸ਼ਨਕਾਲ ਦੌਰਾਨ ਵਿਧਾਇਕਾਂ ਅਤੇ ਮੰਤਰੀਆਂ ਵਿਚਾਲੇ ਸਵਾਲ-ਜਵਾਬ ਹੋਏ। ਫਿਰ ਜ਼ੀਰੋ ਆਵਰ 'ਚ ਗੰਭੀਰ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਆਓ ਜਾਣਦੇ ਹਾਂ ਕਿ ਇਜਲਾਸ ਦੇ ਆਖਰੀ ਦਿਨ ਕੀ-ਕੀ ਹੋਇਆ...
ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੀਆਂ ਔਰਤਾਂ ਲਈ ਸਰਕਾਰ ਦਾ ਵੱਡਾ ਐਲਾਨ
ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਕਾਰਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਦੀ ਔਰਤਾਂ ਲਈ ਅਹਿਮ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਵਾਰ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਈ ਵਿਚ ਇਸ ਦਾ ਕੰਮ ਸ਼ੁਰੂ ਹੋ ਰਿਹਾ ਹੈ। ਪੂਰੇ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕੀਤੀ ਜੇ ਰਹੇ ਹਨ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਮਗਨਰੇਗਾ ਵਰਕਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ
ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਾਰੇ ਮਗਨਰੇਗਾ ਵਰਕਰਾਂ ਨੂੰ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ (ਬੀ.ਓ.ਸੀ. ਵੈਲਫੇਅਰ ਬੋਰਡ) ਵਿਚ ਸ਼ਾਮਲ ਕਰਨ ਦੀ ਯੋਜਨਾ ਹੈ। ਵਿਧਾਇਕ ਦਿਨੇਸ਼ ਚੱਢਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਬੀ. ਓ. ਸੀ. ਵੈਲਫੇਅਰ ਬੋਰਡ ਕੋਲ 28 ਮਾਰਚ, 2025 ਤੱਕ ਕੁੱਲ 11,16,651 ਉਸਾਰੀ ਕਿਰਤੀ ਰਜਿਸਟਰਡ ਹਨ। ਇਹ ਗਿਣਤੀ 1 ਜਨਵਰੀ 2022 ਨੂੰ 9,63,699 ਸੀ। ਇਸ ਹਿਸਾਬ ਨਾਲ ਪਿਛਲੇ ਸਵਾ ਤਿੰਨ ਸਾਲ ਦੌਰਾਨ 1,52,953 ਹੋਰ ਉਸਾਰੀ ਕਿਰਤੀ ਬੋਰਡ ਨਾਲ ਜੋੜੇ ਗਏ ਹਨ। ਉਨ੍ਹਾਂ ਦੱਸਿਆ ਕਿ ਬੋਰਡ ਨਾਲ ਰਜਿਸਟਰਡ ਹੋਣ ਲਈ ਕਾਮੇ ਵੱਲੋਂ ਅਰਜੀ ਦਿੱਤੀ ਜਾਣੀ ਹੁੰਦੀ ਹੈ ਅਤੇ 145 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੁੰਦੀ ਹੈ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਕਿਸਾਨਾਂ ਦੇ ਮੁੱਦੇ 'ਤੇ ਬਾਜਵਾ ਨੇ ਸਦਨ 'ਚ ਰੱਖੀ ਕਮੇਟੀ ਬਿਠਾਉਣ ਦੀ ਮੰਗ, ਅਮਨ ਅਰੋੜਾ ਨੇ ਆਖੀ ਵੱਡੀ ਗੱਲ
ਪੰਜਾਬ ਵਿਧਾਨ ਸਭਾ ਸੈਸ਼ਨ ਦੀ ਅੱਜ ਆਖਰੀ ਦਿਨ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਕਈ ਮੁੱਦਿਆਂ ਨੂੰ ਲੈ ਕੇ 'ਆਪ' ਅਤੇ ਵਿਰੋਧੀ ਧਿਰ ਵਿਚਾਲੇ ਬਹਿਸਬਾਜ਼ੀ ਵੀ ਹੋਈ। ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਕਿਸਾਨਾਂ ਦੀ ਐੱਮ. ਐੱਸ. ਪੀ. ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਮਾਝੇ ਵਿਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨਾਲ ਬੇਹੱਦ ਲੁੱਟ ਹੋਈ ਹੈ। ਉਨ੍ਹਾਂ ਕਿਹਾ ਕਿ ਝੋਨਾ 1700 ਤੋਂ ਲੈ ਕੇ 2100 ਤੱਕ ਵਿਕਿਆ ਹੈ। ਕਿਸਾਨਾਂ ਨਾਲ ਤਕਰੀਬਨ 4 ਹਜ਼ਾਰ ਕਰੋੜ ਦਾ ਗਬਨ ਕੀਤਾ ਗਿਆ ਹੈ। ਝੋਨਾ ਪੰਜਾਬ ਦੀਆਂ ਏਜੰਸੀਆਂ ਵੱਲੋਂ ਖ਼ਰੀਦਿਆ ਗਿਆ ਅਤੇ ਬਿੱਲ ਵੀ ਪੂਰਾ ਕੱਟਿਆ ਪਰ ਕਿਸਾਨਾਂ ਨੂੰ ਇਸ ਦਾ ਪੈਸਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਚਲਾ ਪੈਸਾ ਆਖਿਰ ਕੌਣ ਖਾ ਗਿਆ, ਸਰਕਾਰ ਇਸ ਦੀ ਜਾਂਚ ਕਰਵਾਏਗੀ ਜਾਂ ਨਹੀਂ ਇਸ 'ਤੇ ਸਟੈਂਡ ਸਪੱਸ਼ਟ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਮੈਂ ਸਰਕਾਰ ਨੂੰ ਬਨੇਤੀ ਕਰਨਾ ਚਾਹੁੰਦਾ ਹਾਂ ਕਿ ਵਿਜੀਲੈਂਸ ਮਹਿਕਮੇ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ 'ਚ ਪਾਠੀ ਸਿੰਘਾਂ ਤੇ ਪੁਜਾਰੀਆਂ ਨੂੰ ਮਿਲੇਗੀ ਸਨਮਾਨ ਰਾਸ਼ੀ? ਵਿਧਾਨ ਸਭਾ 'ਚ ਰੱਖੀ ਗਈ ਵੱਡੀ ਮੰਗ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅਖ਼ੀਰਲੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੇ ਸਰਕਾਰ ਨੂੰ ਪੰਜਾਬ ਵਿਚ ਪੁਜਾਰੀਆਂ ਅਤੇ ਪਾਠੀ ਸਿੰਘਾਂ ਦੇ ਲਈ ਸਨਮਾਨ ਰਾਸ਼ੀ ਦੀ ਮੰਗ ਕੀਤੀ। ਉਨ੍ਹਾਂ ਦਿੱਲੀ ਦੀਆਂ ਚੋਣਾਂ ਵੇਲੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਐਲਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਫ਼ੈਸਲਾ ਪੰਜਾਬ ਵਿਚ ਲਾਗੂ ਲਾਗੂ ਕੀਤਾ ਜਾਵੇ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਵਿਧਾਨ ਸਭਾ 'ਚ ਮੰਤਰੀ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ
ਵਿਧਾਨ ਸਭਾ 'ਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਕੈਡਮਿਕ ਮਿਆਰਿਆਂ ਨੂੰ ਅਪਡੇਟ ਕਰਨ ਦੀ ਕੋਈ ਯੋਜਨਾ ਹੈ? ਇਸ ਦੇ ਜਵਾਬ 'ਚ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਰ ਸਾਲ ਯੂਨੀਵਰਸਿਟੀ 'ਚ ਨਵੇਂ ਕੋਰਸ ਸ਼ਾਮਲ ਕਰ ਰਹੇ ਹਾਂ। ਉਨ੍ਹਾਂ ਕਿਹਾ ਯੂਨੀਵਰਸਿਟੀ 'ਚ 15 ਨਵੇਂ ਕੋਰਸ, ਡੀਉਲ ਡਿਗਰੀ ਪ੍ਰੋਗਰਾਮ, ਵਿਦੇਸ਼ੀ ਯੂਨੀਵਰਸਿਟੀ ਨਾਲ ਸਹਿਯੋਗ, ਮਲਟੀਪਲ ਐਂਟਰੀ ਅਤੇ ਮਲਟੀਪਲ ਐਗਜ਼ਿਟ ਅਤੇ ਹੋਰ ਵੀ ਕੋਈ ਕੋਰਸ ਲਾਂਚ ਕਰ ਰਹੇ ਹਾਂ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਵਿਧਾਨ ਸਭਾ 'ਚ JCT ਮਿੱਲ ਦਾ ਗੂੰਜਿਆ ਮੁੱਦਾ, ਬਲਵਿੰਦਰ ਧਾਲੀਵਾਲ ਨੇ ਰੱਖੀ ਇਹ ਮੰਗ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਅੱਜ ਆਖਰੀ ਦਿਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਵਿਚ ਸਥਿਤ ਜੇ. ਸੀ. ਟੀ. ਮਿੱਲ ਦਾ ਮੁੱਦਾ ਚੁੱਕਿਆ ਅਤੇ ਸਰਕਾਰ ਤੋਂ ਵੱਡੀ ਮੰਗ ਰੱਖੀ। ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜੇ. ਸੀ. ਟੀ. ਮਿੱਲ ਦਾ ਨਾਂ ਇਕੱਲਾ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਨਾਂ ਰਿਹਾ ਹੈ। ਮੈਨੇਜਮੈਂਟ ਦੀ ਕਾਰਗੁਜ਼ਾਰੀ ਕਰਕੇ ਮਿੱਲ ਦਾ ਬੇਹੱਦ ਮਾੜਾ ਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮਾਲਕ ਸਮੀਰ ਥਾਪਰ ਵੱਲੋਂ ਬਿਨਾਂ ਨੋਟਿਸ ਦਿੱਤੇ ਪਿਛਲੇ ਦੋ ਸਾਲਾਂ ਤੋਂ ਇਹ ਮਿੱਲ ਬੰਦ ਕਰ ਦਿੱਤੀ ਗਈ, ਜਿਸ ਕਰਕੇ ਕਰੀਬ 5 ਹਜ਼ਾਰ ਦੇ ਵਰਕਰਾਂ ਦਾ ਬੇਹੱਦ ਨੁਕਸਾਨ ਹੋਇਆ ਹੈ। ਅਜੇ ਤੱਕ ਮਾਲਕਾਂ ਵੱਲੋਂ ਵਰਕਰਾਂ ਦਾ ਡਿਊ ਨਹੀਂ ਦਿੱਤਾ ਗਿਆ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
'ਪਿੰਡ ਵਾਸੀਆਂ ਨੂੰ ਸ਼ਿਕਾਰ ਬਣਾ ਰਹੇ ਨੇ ਜੰਗਲੀ ਸੂਰ!' ਵਿਧਾਨ ਸਭਾ 'ਚ ਚੁੱਕਿਆ ਗਿਆ ਮੁੱਦਾ
ਪੰਜਾਬ ਵਿਧਾਨ ਸਭਾ ਵਿਚ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੱਲੋਂ ਬੇਟ ਇਲਾਕੇ ਦੇ ਪਿੰਡਾਂ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਬਹਾਦਰਕੇ, ਵਾਘੀਆਂ, ਸ਼ੇਰੇਵਾਲ, ਮੰਡ ਧਿਆਣਾ ਤੇ ਹੋਰ ਨੇੜਲੇ ਪਿੰਡਾਂ ਵਿਚ 150 ਤੋਂ 200 ਜੰਗਲੀ ਸੂਰ ਹਨ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰਾਂ ਬਾਰੇ ਹਰਜੋਤ ਬੈਂਸ ਦਾ ਵੱਡਾ ਬਿਆਨ, ਜਾਣੋ ਸਦਨ 'ਚ ਕੀ ਬੋਲੇ
ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੱਥੇਦਾਰਾਂ ਦੀ ਨਿਯੁਕਤੀ ਦਾ ਮਾਮਲਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਰ ਕੋਈ ਸਿੱਖ ਸਿਰ ਝੁਕਾਉਂਦਾ ਹੈ। ਪਿਛਲੇ ਦਿਨਾਂ 'ਚ ਜੋ ਕੁੱਝ ਹੋਇਆ, ਜਿਸ ਤਰੀਕੇ ਨਾਲ ਜੱਥੇਦਾਰਾਂ ਸਾਹਿਬਾਨਾਂ ਨੂੰ ਰਾਤੋ-ਰਾਤ ਹਟਾ ਦਿੱਤਾ ਜਾਂਦਾ ਹੈ ਅਤੇ ਨਵੇਂ ਜੱਥੇਦਾਰਾਂ ਨੂੰ ਲਾ ਦਿੱਤਾ ਜਾਂਦਾ ਹੈ, ਇਸ ਨੂੰ ਲੈ ਕੇ ਹਰ ਇਕ ਸਿੱਖ ਚਿੰਤਤ ਹੈ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਸਦਨ 'ਚ ਗੂੰਜਿਆ ਬਲੋਚਿਸਤਾਨ 'ਚ ਪੰਜਾਬੀਆਂ ਨੂੰ ਟਾਰਗੇਟ ਕਰਨ ਦਾ ਮੁੱਦਾ, ਕੀਤੀ ਗਈ ਵੱਡੀ ਮੰਗ
ਪੰਜਾਬ ਵਿਧਾਨ ਸਭਾ 'ਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਬਲੋਚਿਸਤਾਨ 'ਚ ਪੰਜਾਬੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਬਲੋਚਿਸਤਾਨ ਦੇ ਇਲਾਕੇ 'ਚ ਇਕ ਬੱਸ ਨੂੰ ਰੋਕ ਕੇ ਉਸ 'ਚੋਂ ਪੰਜਾਬੀਆਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ਪੰਜਾਬੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਸ ਦੌਰਾਨ 6 ਪੰਜਾਬੀਆਂ ਦੀ ਮੌਤ ਹੋ ਗਈ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੀਆਂ ਔਰਤਾਂ ਲਈ ਸਰਕਾਰ ਦਾ ਵੱਡਾ ਐਲਾਨ
ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਕਾਰਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਸੂਬੇ ਦੀ ਔਰਤਾਂ ਲਈ ਅਹਿਮ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਵਾਰ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਈ ਵਿਚ ਇਸ ਦਾ ਕੰਮ ਸ਼ੁਰੂ ਹੋ ਰਿਹਾ ਹੈ। ਪੂਰੇ ਪੰਜਾਬ ਵਿਚ ਛੇ ਵਰਕਿੰਗ ਵੂਮੈਨ ਹੋਸਟਲ ਸ਼ੁਰੂ ਕੀਤੀ ਜੇ ਰਹੇ ਹਨ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਮਨਰੇਗਾ ਮਜ਼ਦੂਰਾਂ ਨਾਲ ਜੁੜੀ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵਿਸ਼ੇਸ਼ ਉਪਰਾਲਾ
ਪੰਜਾਬ ਵਿਧਾਨ ਸਭਾ 'ਚ ਮਨਰੇਗਾ ਵਰਕਰਾਂ ਬਾਰੇ ਬੋਲਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਪੰਜਾਬ 'ਚ ਸਿਰਫ 11 ਲੱਖ, 16 ਹਜ਼ਾਰ ਮਨਰੇਗਾ ਵਰਕਰ ਰਜਿਸਟਰ ਹਨ, ਜੋ ਕਿ ਕੁੱਲ ਬਿਲਡਿੰਗ ਵਰਕਰਾਂ ਦਾ ਤੀਜਾ ਹਿੱਸਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ ਅਨਪੜ੍ਹ ਤਬਕਾ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਅਜਿਹੀ ਮੁਹਿੰਮ ਚਲਾਈ ਜਾਵੇ, ਜਿਸ ਨਾਲ ਸਾਰੇ ਮਜ਼ਦੂਰ ਲੇਬਰ ਵਿਭਾਗ ਨਾਲ ਰਜਿਸਟਰ ਹੋ ਸਕਣ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
'ਹੁਣੇ ਅੱਧੇ ਘੰਟੇ ਅੰਦਰ ਹੋਵੇਗਾ ਐਕਸ਼ਨ!' ਪੰਜਾਬ ਵਿਧਾਨ ਸਭਾ 'ਚੋਂ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ
ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅਖ਼ੀਰਲੇ ਦਿਨ ਬਿਨਾਂ ਪਰਮਿਟ ਤੋਂ ਚੱਲਣ ਵਾਲੀਆਂ ਬੱਸਾਂ ਦਾ ਮੁੱਦਾ ਚੁੱਕਿਆ ਗਿਆ। ਇਸ 'ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖ਼ਿਆ ਕਿ ਸਰਕਾਰ ਵੱਲੋਂ ਨਾਜਾਇਜ਼ ਤੌਰ 'ਤੇ ਚੱਲ ਰਹੀਆਂ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇ ਤੁਹਾਡੇ ਕੋਲ ਅਜਿਹੀ ਕੋਈ ਜਾਣਕਾਰੀ ਹੈ ਤਾਂ ਸਾਨੂੰ ਦੱਸੋ, ਹੁਣੇ ਅੱਧੇ ਘੰਟੇ ਦੇ ਅੰਦਰ ਹੀ ਉਹ ਬੱਸਾਂ ਬਾਊਂਡ ਕੀਤੀਆਂ ਜਾਣਗੀਆਂ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਲਾਭ ਲੈਣ ਵਾਲੇ ਪੰਜਾਬੀ ਦੇਣ ਧਿਆਨ, ਜਾਣੋ ਕਿਵੇਂ ਮਿਲਦੀ ਹੈ ਕਿਸ਼ਤ
ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦੇ ਆਖ਼ਰੀ ਦਿਨ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਮੁੱਦਾ ਚੁੱਕਿਆ ਗਿਆ। ਇਸ ਸਬੰਧੀ ਭਾਜਪਾ ਆਗੂ ਅਸ਼ਵਨੀ ਸ਼ਰਮਾ ਵਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ 'ਚ ਇਸ ਸਕੀਮ ਤਹਿਤ 14,784 ਘਰ ਬਣਾਏ ਜਾ ਚੁੱਕੇ ਹਨ। ਮੰਤਰੀ ਸੌਂਦ ਨੇ ਦੱਸਿਆ ਕਿ ਜਦੋਂ ਕੋਈ ਵੀ ਵਿਅਕਤੀ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਦਾ ਲਾਭ ਲੈਂਦਾ ਹੈ ਤਾਂ 3 ਕਿਸ਼ਤਾਂ 'ਚ ਇਸ ਦੇ ਪੈਸੇ ਆਉਂਦੇ ਹਨ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਜਾਣੋ ਅਖ਼ੀਰਲੇ ਦਿਨ ਕੀ-ਕੀ ਹੋਇਆ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਦਨ 'ਚ ਬਜਟ ਇਜਲਾਸ ਦਾ ਅੱਜ ਅਖ਼ੀਰਲਾ ਦਿਨ ਸੀ। ਸਭ ਤੋਂ ਪਹਿਲਾਂ ਪ੍ਰਸ਼ਨਕਾਲ ਦੌਰਾਨ ਵਿਧਾਇਕਾਂ ਅਤੇ ਮੰਤਰੀਆਂ ਵਿਚਾਲੇ ਸਵਾਲ-ਜਵਾਬ ਹੋਏ। ਫਿਰ ਜ਼ੀਰੋ ਆਵਰ 'ਚ ਗੰਭੀਰ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਬਿਜਲੀ ਹੋਈ ਸਸਤੀ
ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਇਕ ਹੋਰ ਤੋਹਫ਼ਾ ਦਿੰਦਿਆਂ ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਹੈ। ਇਹ ਟੈਰਿਫ ਸਾਲ 2025-26 ਲਈ ਜਾਰੀ ਕੀਤਾ ਗਿਆ ਹੈ। ਨਵੇਂ ਟੈਰਿਫ ਵਿਚ ਬਿਜਲੀ ਉਪਭੋਗਤਾਵਾਂ 'ਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਹੈ, ਸਗੋਂ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਹੈ। ਉਦਾਹਰਣ ਦੇ ਤੌਰ 'ਤੇ ਜਿਨ੍ਹਾਂ ਦੋ ਕਿੱਲੋ ਵਾਟ ਤੋਂ 7 ਕਿੱਲੋਂ ਤਕ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ 1781 ਰੁਪਏ ਬਿੱਲ ਆਉਂਦਾ ਸੀ, ਉਨ੍ਹਾਂ ਦਾ ਹੁਣ 1620 ਰੁਪਏ ਬਿੱਲ ਆਏਗਾ। ਜਦਕਿ ਦੋ ਕਿਲੋ ਵਾਟ ਤਕ ਜਿਨ੍ਹਾਂ ਦਾ 300 ਯੂਨਿਟ ਤਕ 1806 ਬਿਜਲੀ ਬਿੱਲ ਆਉਂਦਾ ਸੀ ਉਨ੍ਹਾਂ ਦਾ ਹੁਣ 1716 ਰੁਪਏ ਆਏਗਾ। ਇਸੇ ਤਰ੍ਹਾਂ 7 ਕਿੱਲੋ ਵਾਟ ਤੋਂ 20 ਕਿੱਲੋ ਵਾਟ ਤਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿੱਲ ਬਣਦਾ ਸੀ ਉਨ੍ਹਾਂ ਦਾ ਹੁਣ 1932 ਆਏਗਾ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਬਾਰੇ CM ਮਾਨ ਦਾ ਵੱਡਾ ਬਿਆਨ
ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਹੈ ਕਿ ਇਸ ਲਈ ਸਰਵੇ ਕਰਵਾਇਆ ਜਾ ਰਿਹਾ ਹੈ, ਜਿਵੇਂ ਹੀ ਸਾਡੇ ਕੋਲ ਲੋੜੀਂਦਾ ਬਜਟ ਹੋਇਆ, ਉਦੋਂ ਹੀ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਫ਼ੈਸਲੇ 'ਤੇ ਮੋਹਰ ਲਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਬਜਟ ਵਿਚ ਪ੍ਰਾਵਧਾਨ ਰੱਖਣ ਦੀ ਲੋੜ ਨਹੀਂ ਹੈ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਵੱਡੀ ਖ਼ਬਰ : ਪਾਸਟਰ ਬਜਿੰਦਰ ਸਿੰਘ ਜਬਰ-ਜ਼ਿਨਾਹ ਮਾਮਲੇ 'ਚ ਦੋਸ਼ੀ ਕਰਾਰ, ਸੁਣਾਈ ਜਾਵੇਗੀ ਸਜ਼ਾ
ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਬਰ-ਜ਼ਿਨਾਹ ਦੇ ਮਾਮਲੇ 'ਚ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਪਾਸਟਰ 'ਤੇ ਜ਼ੀਰਕਪੁਰ ਦੀ ਔਰਤ ਨੇ ਜਬਰ-ਜ਼ਿਨਾਹ ਦੇ ਇਲਜ਼ਾਮ ਲਾਏ ਸਨ। ਦੱਸਿਆ ਜਾ ਰਿਹਾ ਹੈ ਪਾਸਟਰ ਬਜਿੰਦਰ ਸਿੰਘ ਨੂੰ 1 ਅਪ੍ਰੈਲ ਨੂੰ ਅਦਾਲਤ ਵਲੋਂ ਸਜ਼ਾ ਸੁਣਾਈ ਜਾ ਸਕਦੀ ਹੈ।
ਲਿੰਕ ਕਲਿੱਕ 'ਤੇ ਕਰ ਕੇ ਪੜ੍ਹੋ ਪੂਰੀ ਖਬਰ।
ਸ਼ੋਅਰੂਮ ’ਚ ਲੱਗੀ ਅੱਗ, ਲੱਖਾਂ ਦਾ ਕੱਪੜਾ ਤੇ ਸਾਮਾਨ ਸੜ ਕੇ ਸੁਆਹ
NEXT STORY