ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ 'ਤੇ ਅਮਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦਾ ਸਾਇਆ ਪੈ ਗਿਆ ਹੈ, ਜਿਸ ਦੇ ਤਹਿਤ ਅਫਸਰਾਂ ਦੀ ਆਪਸੀ ਖਿੱਚੋਤਾਣ ਤੋਂ ਬਾਅਦ ਸ਼ਰਤਾਂ ਬਦਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮਿਊਂਨੀਸੀਪਲ ਇਨਫ੍ਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੇ ਐੱਮ. ਡੀ. ਨੇ ਲਿਖਤੀ ਇਤਰਾਜ਼ ਜਤਾਇਆ ਹੈ ਕਿ ਲੋਕਲ ਬਾਡੀਜ਼ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਵੱਲੋਂ ਟੈਂਡਰ 'ਚ ਜੋ ਸ਼ਰਤਾਂ ਲਗਾਈਆਂ ਗਈਆਂ ਹਨ।
ਉਸ ਦੇ ਚੱਲਦੇ ਸਿਰਫ ਇਕ ਕੰਪਨੀ ਹੀ ਹਿੱਸਾ ਲੈ ਸਕਦੀ ਹੈ ਅਤੇ ਜੇਕਰ ਕਿਸੇ ਦੂਜੀ ਕੰਪਨੀ ਨੇ ਟੈਂਡਰ 'ਚ ਹਿੱਸਾ ਲੈਣਾ ਹੈ ਤਾਂ ਉਸ ਨੂੰ ਤਕਨੀਕ ਲਈ ਇਕ ਕੰਪਨੀ ਨਾਲ ਸੰਪਰਕ ਕਰਨਾ ਹੋਵੇਗਾ। ਇਸ ਪ੍ਰਕਿਰਿਆ ਨੂੰ ਸੈਂਟ੍ਰਲ ਵਿਜ਼ੀਲੈਂਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲਟ ਦੱਸਿਆ ਗਿਆ ਕਿਉਂਕਿ ਇਸ ਨਾਲ ਟੈਂਡਰ 'ਚ ਮੁਕਾਬਲੇਬਾਜ਼ੀ ਨਹੀਂ ਹੋਵੇਗੀ। ਦੱਸਿਆ ਜਾਂਦਾ ਹੈ ਕਿ ਇਸ ਵਿਵਾਦ ਦੀ ਗੂੰਜ ਮੁੱਖ ਮੰਤਰੀ ਦਫਤਰ ਤੱਕ ਵੀ ਪੁੱਜੀ ਤਾਂ ਮੁੱਖ ਸਕੱਤਰ ਵੱਲੋਂ ਦੋਵੇਂ ਅਧਿਕਾਰੀਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਵਧੀਕ ਮੁੱਖ ਸਕੱਤਰ ਵੱਲੋਂ ਤਕਨੀਕੀ ਜਾਣਕਾਰੀ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਤਾਂ ਸ਼ਰਤਾਂ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਅਧਾਰ 'ਤੇ ਨਵੇਂ ਸਿਰੇ ਤੋਂ ਟੈਂਡਰ ਲਗਾਉਣ ਦੀ ਮਨਜ਼ੂਰੀ ਲੈਣ ਲਈ ਕੇਸ ਬਣਾ ਕੇ ਫਾਈਨਾਂਸ ਡਿਪਾਰਟਮੈਂਟ ਦੇ ਕੋਲ ਭੇਜਿਆ ਗਿਆ ਹੈ।
ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬਣ ਕਾਰਨ ਮਾਂ-ਪੁੱਤ ਜ਼ਖ਼ਮੀ
NEXT STORY