ਬੁਢਲਾਡਾ (ਮਨਜੀਤ)— ਬੁਢਲਾਡਾ ਸ਼ਹਿਰ ਦੀ ਸੀਵਰੇਜ ਵਾਟਰ ਸਪਲਾਈ ਅਤੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਹੋਏ ਬੁਰੇ ਹਾਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੋਰ ਭੱਟੀ ਵੱਲੋਂ ਕੀਤੀ ਗਈ। ਪੰਜਾਬ ਦੇ ਹੋਣਹਾਰ ਮੰਤਰੀ ਸਿੱਧੂ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦਿਆਂ ਕਿਹਾ ਕਿ ਬੁਢਲਾਡਾ ਹਲਕੇ ਦੇ ਮੱਥੇ 'ਤੇ ਲੱਗੇ ਪੱਛੜੇਪਨ ਦੇ ਕਲੰਕ ਨੂੰ ਧੋਣ ਲਈ ਸਰਕਾਰ ਆਪਣਾ ਅਹਿਮ ਯੋਗਦਾਨ ਦੇ ਰਹੀ ਹੈ, ਪਰ ਅਫਸਰਾਂ ਵੱਲੋਂ ਕੀਤੀ ਜਾਣ ਵਾਲੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬੀਬੀ ਭੱਟੀ ਨੇ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੁਢਲਾਡਾ ਪੁੱਜ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੇ ਦੇ ਸਰਬ ਪੱਖੀ ਵਿਕਾਸ ਲਈ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਇੱਕਜੁੱਟ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀਆਂ ਪੰਡਾਂ ਜਲਦ ਹੀ ਕੈਪਟਨ ਸਰਕਾਰ ਲੋਕਾਂ ਦੀ ਕਚਹਿਰੀ 'ਚ ਖੋਲ੍ਹੇਗੀ ਕਿਉਂਕਿ ਸਮੁੱਚੇ ਪੰਜਾਬ ਦੇ ਵਿਕਾਸ ਕਾਰਜਾਂ ਲਈ ਖਜਾਨੇ ਦਾ ਮੂੰਹ ਕੈਪਟਨ ਸਰਕਾਰ ਨੇ ਖੋਲ੍ਹ ਦਿੱਤਾ ਹੈ, ਜਿਸ ਦੇ ਬਣਦੇ ਹੱਕ ਬੁਢਲਾਡਾ ਹਲਕੇ ਨੂੰ ਮਿਲਣੇ ਆਰੰਭ ਹੋ ਗਏ ਹਨ। ਬੀਬੀ ਭੱਟੀ ਨੇ ਕਿਹਾ ਕਿ ਮੌਸਮ ਸਾਫ ਹੁੰਦਿਆਂ ਹੀ ਸ਼ਹਿਰ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਆਰੰਭ ਕੀਤੇ ਜਾਣਗੇ।
ਮਜ਼ਦੂਰ ਆਪਣੀਆਂ ਹੱਕੀ ਮੰਗਾਂ ਲਈ 7 ਸਾਲ ਤੋਂ ਦਰ-ਦਰ ਖਾ ਰਹੇ ਹਨ ਠੋਕਰਾਂ
NEXT STORY