ਮੋਹਾਲੀ (ਸੰਦੀਪ) : ਪਿੰਡ ਸੋਹਾਣਾ ਵਿਖੇ ਬੀਤੇ ਦਿਨ ਸ਼ਾਮ 5 ਵਜੇ ਦੇ ਕਰੀਬ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ ਸੀ, ਜਿਸ ਕਾਰਨ ਕਰੀਬ 15 ਲੋਕ ਮਲਬੇ ਹੇਠ ਦੱਬ ਗਏ ਸਨ। ਹਾਲਾਂਕਿ 2 ਲੜਕੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਦੇਰ ਰਾਤ ਤੱਕ ਬਚਾਅ ਕਾਰਜ ਜਾਰੀ ਸੀ। ਇਸ ਮਗਰੋਂ ਜਾਣਕਾਰੀ ਮਿਲੀ ਹੈ ਕਿ ਮਲਬੇ 'ਚੋਂ ਕੱਢੀਆਂ ਗਈਆਂ ਲੜਕੀਆਂ 'ਚੋਂ 1 ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਦ੍ਰਿਸ਼ਟੀ (29) ਨਿਵਾਸੀ ਸ਼ਿਮਲਾ ਵਜੋਂ ਹੋਈ ਹੈ। ਉਹ ਇਮਾਰਤ ’ਚ ਬਣੇ ਪੀ.ਜੀ. ’ਚ ਰਹਿੰਦੀ ਸੀ ਤੇ ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ’ਚ ਨੌਕਰੀ ਕਰਦੀ ਸੀ।
ਜਾਣਕਾਰੀ ਅਨੁਸਾਰ ਇਸ ਤਿੰਨ ਮੰਜ਼ਿਲਾ ਇਮਾਰਤ ਦੇ ਬੇਸਮੈਂਟ ਅਤੇ ਗਰਾਊਂਡ ਫਲੋਰ 'ਤੇ ਜਿੰਮ ਸਨ। ਪਹਿਲੀ ਮੰਜ਼ਿਲ 'ਤੇ ਟਿਊਸ਼ਨ ਸੈਂਟਰ ਅਤੇ ਦੂਜੀ ਮੰਜ਼ਿਲ 'ਤੇ ਪੀ.ਜੀ. ਸੀ। ਇਹ ਇਮਾਰਤ ਧਮਨ ਸਿੰਘ ਨਾਂ ਦੇ ਵਿਅਕਤੀ ਦੀ ਦੱਸੀ ਜਾਂਦੀ ਹੈ, ਜਿਸ ਨੇ ਨਵੀਂ ਇਮਾਰਤ ਬਣਾਉਣ ਲਈ ਕੁਝ ਦੁਕਾਨਾਂ ਨੂੰ ਢਾਹ ਦਿੱਤਾ ਸੀ ਅਤੇ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਇਮਾਰਤ ਮਲਬੇ ਵਿਚ ਤਬਦੀਲ ਹੋ ਗਈ। ਹਾਦਸੇ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਆਸ-ਪਾਸ ਬਣੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ ਕਿਉਂਕਿ ਬਾਹਰ ਚੀਕ ਪੁਕਾਰ ਮਚੀ ਹੋਈ ਹੈ। ਕੋਈ ਆਪਣੇ ਭਰਾ ਨੂੰ ਲੱਭ ਰਿਹਾ ਹੈ ਅਤੇ ਕੋਈ ਆਪਣੀ ਮਾਂ ਅਤੇ ਕੋਈ ਪਿਤਾ ਨੂੰ ਲੱਭ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ AAP ਤੇ ਕਾਂਗਰਸ ਵਿਚਾਲੇ ਫ਼ਸ ਗਿਆ 'ਪੇਚ', Draw ਹੋ ਗਿਆ ਮੁਕਾਬਲਾ
ਮੇਨ ਰੋਡ ’ਤੇ ਸਥਿਤ ਮੀਟ ਦੀ ਦੁਕਾਨ ਚਲਾਉਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਪਿਤਾ ਖੁਦਾਈ ਵਾਲੀ ਥਾਂ ’ਤੇ ਦੁਕਾਨ ਚਲਾਉਂਦਾ ਸੀ ਪਰ ਜਦੋਂ ਦੁਬਾਰਾ ਇਮਾਰਤ ਬਣਾਉਣ ਲਈ ਦੁਕਾਨ ਖਾਲੀ ਕੀਤੀ ਗਈ ਤਾਂ ਉਸ ਨੇ ਸੜਕ ਦੇ ਕਿਨਾਰੇ ਮੀਟ ਦੀ ਦੁਕਾਨ ਬਣਾ ਲਈ। ਆਮ ਵਾਂਗ ਜੇ.ਸੀ.ਬੀ. ਮਸ਼ੀਨ ਖੁਦਾਈ ਵਿਚ ਰੁੱਝੀ ਹੋਈ ਸੀ ਕਿ ਅਚਾਨਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਮਾਰਤ ਡਿੱਗਣ ਦੀ ਆਵਾਜ਼ ਸੁਣ ਕੇ ਸਾਰੇ ਡਰ ਗਏ, ਚਾਰੇ ਪਾਸੇ ਧੂੜ ਉੱਡਣ ਲੱਗੀ। ਇਸੇ ਤਰ੍ਹਾਂ ਨਾਲ ਦੇ ਮਕਾਨ ਵਿਚ ਰਹਿੰਦੇ ਗੁਰਦੀਪ ਸਿੰਘ ਦਾ ਪੂਰਾ ਪਰਿਵਾਰ ਸਹਿਮ ਗਿਆ।
ਤਿੰਨ ਥਾਵਾਂ ਤੋਂ ਬੁਲਾਈਆਂ ਐੱਨ.ਡੀ.ਆਰ.ਐੱਫ. ਟੀਮਾਂ
ਰਾਹਤ ਕਾਰਜ ਕਰਨ ਲਈ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਤਿੰਨ ਥਾਵਾਂ ਤੋਂ ਬੁਲਾਈਆਂ ਗਈਆਂ ਹਨ। ਇਨ੍ਹਾਂ ’ਚ ਪਿੰਜੌਰ, ਬਠਿੰਡਾ ਤੇ ਲੁਧਿਆਣਾ ਸ਼ਾਮਲ ਹਨ। ਐੱਨ.ਡੀ.ਆਰ.ਐੱਫ. ਦੇ ਕੁੱਲ 80 ਜਵਾਨ ਮੌਕੇ ’ਤੇ ਰਾਹਤ ਕਾਰਜ ’ਚ ਜੁੱਟੇ ਹੋਏ ਹਨ।
ਇਹ ਵੀ ਪੜ੍ਹੋ- ਜਲੰਧਰ ਤੇ ਲੁਧਿਆਣਾ 'ਚ ਬਹੁਮਤ ਤੋਂ ਖੁੰਝੀਆਂ ਪਾਰਟੀਆਂ, ਵਿਧਾਇਕਾਂ ਦੀ 'ਵੋਟ' 'ਤੇ ਟਿਕਿਆ ਸਾਰਾ ਦਾਰੋਮਦਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੌਣ ਬਣੇਗਾ ਨਿਗਮ ਦਾ ‘ਮਹਾਰਾਜ’, ਕਿਸ ਦੇ ਸਿਰ ’ਤੇ ਸਜੇਗਾ ‘ਤਾਜ’
NEXT STORY