ਚੰਡੀਗੜ੍ਹ (ਰਸ਼ਮੀ ਹੰਸ) - ਪੰਜਾਬ ਯੂਨੀਵਰਸਿਟੀ ਵਿਚ ਪਿਛਲੇ 16 ਸਾਲਾਂ ਵਿਚ ਬਣੀਆਂ ਤਿੰਨ ਇਮਾਰਤਾਂ ਦੀ ਰਿਪੋਰਟ ਪੀ. ਯੂ. ਅਥਾਰਟੀ ਨੂੰ ਦੇ ਦਿੱਤੀ ਗਈ ਹੈ ਪਰ ਪੀ. ਯੂ. ਅਥਾਰਟੀ ਹਰ ਵਾਰ ਇਨ੍ਹਾਂ ਨੂੰ ਸਿੰਡੀਕੇਟ ਤੇ ਸੈਨੇਟ ਵਿਚ ਲਿਆ ਕੇ ਇਸ 'ਤੇ ਚਰਚਾ ਨਹੀਂ ਕਰਦਾ। ਹਾਲਾਂਕਿ ਇੰਨੇ ਸਾਲਾਂ ਵਿਚ ਕਈ ਇਮਾਰਤਾਂ ਪੀ. ਯੂ. ਵਿਚ ਬਣੀਆਂ ਪਰ ਇਮਾਰਤਾਂ ਦਾ ਰਿਕਾਰਡ ਜ਼ਿਆਦਾ ਹੋਣ ਕਾਰਨ ਅਜੇ ਤਿੰਨ ਇਮਾਰਤਾਂ ਦਾ ਹੀ ਰਿਕਾਰਡ ਚੈੱਕ ਹੋ ਸਕਿਆ ਹੈ। ਇਕ ਸਾਲ ਤੋਂ ਇਨ੍ਹਾਂ ਇਮਾਰਤਾਂ ਦੇ ਰਿਕਾਰਡ ਚੈੱਕ ਕੀਤੇ ਜਾਣ ਦੀ ਗੱਲ ਚੱਲ ਰਹੀ ਹੈ, ਜਦੋਂਕਿ ਪੀ. ਯੂ. ਅਥਾਰਟੀ ਇਨ੍ਹਾਂ ਇਮਾਰਤਾਂ ਦੀ ਰਿਪੋਰਟ 'ਤੇ ਵੀ ਕੋਈ ਫੈਸਲਾ ਨਹੀਂ ਲੈ ਸਕੀ ਹੈ। ਜਾਣਕਾਰੀ ਅਨੁਸਾਰ 16 ਸਾਲ ਪੁਰਾਣੇ ਪ੍ਰਾਜੈਕਟ ਤਹਿਤ ਇਮਾਰਤ ਦੀ ਇੰਸਪੈਕਸ਼ਨ ਵਿਚ ਪੀ. ਯੂ. ਵਲੋਂ ਸਿਰਫ ਤਿੰਨ ਇਮਾਰਤਾਂ ਦੀ ਇੰਸਪੈਕਸ਼ਨ ਹੋਈ ਹੈ। ਇਸ ਇੰਸਪੈਕਸ਼ਨ ਦੀ ਰਿਪੋਰਟ 'ਤੇ ਵੀ ਹੁਣ ਤਕ ਸਿੰਡੀਕੇਟ ਵਿਚ ਇਕ ਵਾਰ ਵੀ ਚਰਚਾ ਨਹੀਂ ਹੋਈ ਹੈ। ਬਾਕੀ ਦੀਆਂ ਇਮਾਰਤਾਂ ਦੀ ਇੰਸਪੈਕਸ਼ਨ ਹੋਣੀ ਅਜੇ ਵੀ ਬਾਕੀ ਹੈ।
ਅਜੇ ਇੰਟਰਨੈਸ਼ਰਲ ਹੋਸਟਲ, ਯੂ. ਆਈ. ਏ. ਐੱਮ. ਐੱਸ. ਤੇ ਡੈਂਟਲ ਕਾਲਜ ਦੀ ਇਮਾਰਤ ਦੀ ਇੰਸਪੈਕਸ਼ਨ ਕੀਤੀ ਗਈ ਹੈ। ਹਾਲਾਂਕਿ ਰਾਜੀਵ ਕਾਲਜ ਭਵਨ ਆਦਿ ਇਮਾਰਤ ਦੀ ਇੰਸਪੈਕਸ਼ਨ ਹੋਣੀ ਬਾਕੀ ਹੈ।
ਰਿਕਾਰਡ ਚੈੱਕ ਕਰਨ 'ਚ ਲੱਗੇਗਾ ਸਮਾਂ
ਸੈਨੇਟਰ ਰਵਿੰਦਰਨਾਥ ਨੇ ਕਿਹਾ ਕਿ ਪਿਛਲੇ 16 ਸਾਲਾਂ ਵਿਚ ਕਾਫੀ ਇਮਾਰਤਾਂ ਕੈਂਪਸ ਵਿਚ ਬਣੀਆਂ ਹਨ। ਸਾਰੀਆਂ ਦੀ ਇੰਸਪੈਕਸ਼ਨ ਕਰਨ ਤੇ ਰਿਕਾਰਡ ਆਦਿ ਚੈੱਕ ਕਰਨ ਵਿਚ ਕਾਫੀ ਸਮਾਂ ਲੱਗੇਗਾ। ਇਸ ਲਈ ਫਿਲਹਾਲ ਜਿੰਨੀਆਂ ਇਮਾਰਤਾਂ ਦੀ ਇੰਸਪੈਕਸ਼ਨ ਹੋ ਚੁੱਕੀ ਹੈ, ਉਨ੍ਹਾਂ ਦੀ ਰਿਪੋਰਟ ਦੇ ਦਿੱਤੀ ਗਈ ਹੈ।
ਫਿਰ ਬਣੀ ਕਮੇਟੀ
ਹਾਲ ਹੀ ਵਿਚ ਹੋਈ ਸਿੰਡੀਕੇਟ ਦੀ ਬੈਠਕ ਵਿਚ ਦਿੱਤੀ ਤਿੰਨ ਇਮਾਰਤਾਂ ਦੀ ਰਿਪੋਰਟ 'ਤੇ ਵੀ ਚਰਚਾ ਨਹੀਂ ਹੋ ਸਕੀ। ਬੈਠਕ ਵਿਚ ਚਰਚਾ ਹੋਈ ਕਿ ਇਨ੍ਹਾਂ ਇਮਾਰਤਾਂ ਦੀ ਰਿਪੋਰਟ ਕਾਫੀ ਲੰਮੀ ਹੈ। ਇਸ ਲਈ ਇਨ੍ਹਾਂ ਰਿਪੋਰਟਾਂ ਦੀ ਸਮਰੀ ਸਿੰਡੀਕੇਟ ਵਿਚ ਆਵੇਗੀ।ਇੰਸਪੈਕਸ਼ਨ ਵਿਚ ਕਮੀਆਂ
ਜਾਣਕਾਰੀ ਅਨੁਸਾਰ ਜਿਹੜੀਆਂ ਇਮਾਰਤਾਂ ਦੀ ਇੰਸਪੈਕਸ਼ਨ ਕੀਤੀ ਗਈ ਹੈ, ਉਨ੍ਹਾਂ ਵਿਚ ਕਾਫੀ ਕਮੀਆਂ ਪਾਈਆਂ ਗਈਆਂ ਹਨ। ਇਹ ਇਮਾਰਤਾਂ ਨਵੀਆਂ ਬਣੀਆਂ ਹਨ ਪਰ ਇਨ੍ਹਾਂ ਵਿਚ ਤਰੇੜਾਂ, ਲੀਕੇਜ ਤੇ ਮਟੀਰੀਅਲ ਦੀ ਸਮੱਸਿਆ ਸਾਹਮਣੇ ਆਈ ਹੈ। ਇਨ੍ਹਾਂ ਇਮਾਰਤਾਂ ਨੂੰ ਬਣਾਉਣ ਲਈ ਕਰੋੜਾਂ ਰੁਪਏ ਖਰਚ ਹੋਏ ਹਨ, ਹੁਣ ਜਦੋਂ ਰਿਪੋਰਟ 'ਤੇ ਚਰਚਾ ਹੋਵੇਗੀ, ਉਦੋਂ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ।
ਨਸ਼ੇ 'ਚ ਧੁੱਤ ਨੌਜਵਾਨਾਂ ਵਲੋਂ ਪੂਰਬਾ ਅਪਾਰਟਮੈਂਟ 'ਚ ਹੰਗਾਮਾ
NEXT STORY