ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋਣ ਕਾਰਨ ਨਾਲ ਲੱਗਦੇ ਇਲਾਕਿਆਂ 'ਚ ਸਥਿਤ ਇਮਾਰਤਾਂ 'ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਇਸ ਤਹਿਤ ਗਊਸ਼ਾਲਾ ਸ਼ਮਸ਼ਾਨਘਾਟ ਦੇ ਨੇੜੇ ਸਥਿਤ ਇਮਾਰਤ ਤੋਂ ਬਾਅਦ ਹੁਣ ਨਿਊ ਮਾਧੋਪੁਰੀ ਪੁਲੀ ਦੇ ਨੇੜੇ ਸਥਿਤ ਇਮਾਰਤ 'ਚ ਤਰੇੜਾਂ ਪੈ ਗਈਆਂ ਹਨ। ਹਾਲਾਂਕਿ ਗਊਸ਼ਾਲਾ ਸ਼ਮਸ਼ਾਨਘਾਟ ਨੇੜੇ ਸਥਿਤ ਇਮਾਰਤ 'ਚ ਤਰੇੜਾਂ ਪੈਣ ਲਈ ਮਾਲਕ ਵੱਲੋਂ ਕੁੱਝ ਦੂਰੀ 'ਤੇ ਪੰਪਿੰਗ ਸਟੇਸ਼ਨ ਲਈ ਖ਼ੁਦਾਈ ਕਰਨ ਨੂੰ ਕਾਰਨ ਦੱਸਿਆ ਜਾ ਰਿਹਾ ਹੈ, ਜਦੋਂ ਕਿ ਨਿਊ ਮਾਧੋਪੁਰੀ ਪੁਲੀ ਦੇ ਨਜ਼ਦੀਕ ਸਥਿਤ ਇਮਾਰਤ ਦੇ ਕਿਨਾਰੇ ਤੋਂ ਮਿੱਟੀ ਖ਼ਿਸਕਣ ਤੋਂ ਬਾਅਦ ਬੇਸਮੈਂਟ 'ਚ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ : ਬੁੱਢੇ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਿਆ, ਤਸਵੀਰਾਂ 'ਚ ਦੇਖੋ ਕਿਹੋ ਜਿਹੇ ਬਣ ਗਏ ਹਾਲਾਤ
ਇਸ ਸਬੰਧੀ ਜਾਣਕਾਰੀ ਮਿਲਣ 'ਤੇ ਵਿਧਾਇਕ ਅਸ਼ੋਕ ਪਰਾਸ਼ਰ, ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਸਾਈਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਲੋਂ ਨਗਰ ਨਿਗਮ ਦੀ ਇਮਾਰਤ ਬ੍ਰਾਂਚ ਦੇ ਅਧਿਕਾਰੀਆਂ ਅਤੇ ਪੁਲਸ ਨੂੰ ਬੁਲਾਇਆ ਗਿਆ, ਜਿਨ੍ਹਾਂ ਵੱਲੋਂ ਇਮਾਰਤ 'ਚ ਸਥਿਤ ਕੁੱਝ ਦੁਕਾਨਾਂ 'ਚ ਕੰਮ ਕਰਨ ਵਾਲੇ ਲੋਕਾਂ ਅਤੇ ਉੱਪਰੀ ਮੰਜ਼ਿਲ 'ਤੇ ਕੁਆਰਟਰ 'ਚ ਰਹਿ ਰਹੀ ਲੇਬਰ ਨੂੰ ਬਾਹਰ ਕੱਢ ਕੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰੇਲ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਰੱਦ ਹੋ ਗਈਆਂ ਇਹ ਟਰੇਨਾਂ
ਇਸ ਇਮਾਰਤ ਦੇ ਡਿੱਗਣ ਦੇ ਸ਼ੱਕ ਦੇ ਮੱਦੇਨਜ਼ਰ ਨਾਲ ਲੱਗਦੇ ਰਾਹ ਨੂੰ ਪੁਲਸ ਅਤੇ ਨਗਰ ਨਿਗਮ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਜੇਕਰ ਇਮਾਰਤ ਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਮੋਬਾਇਲ ਟਾਵਰ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ 'ਚ ਡਿੱਗ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਮੁਕਤਸਰ ਸਾਹਿਬ 'ਚ IELTS ਸੈਂਟਰਾਂ 'ਤੇ ਛਾਪੇਮਾਰੀ, ਕਈ ਸ਼ਟਰ ਸੁੱਟ ਕੇ ਭੱਜੇ
NEXT STORY