ਚੰਡੀਗੜ੍ਹ (ਰਮੇਸ਼ ਹਾਂਡਾ) : ਬੁੜੈਲ ਜੇਲ੍ਹ ’ਚੋਂ 104 ਫੁੱਟ ਡੂੰਘੀ ਸੁਰੰਗ ਪੁੱਟ ਕੇ ਚਾਰ ਕੈਦੀਆਂ ਦੇ ਫ਼ਰਾਰ ਹੋਣ ਦੇ ਮਾਮਲੇ ’ਚ ਬਰੀ ਹੋਏ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਠੁਕਰਾ ਦਿੱਤੀ ਹੈ। 2015 ’ਚ ਅਦਾਲਤ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਤੇ ਇੰਡੀਆ ਆਪ੍ਰੇਸ਼ਨਜ਼ ਦੇ ਮੁਖੀ ਪਰਮਜੀਤ ਸਿੰਘ ਭਿਓਰਾ ਨੂੰ ਛੱਡ ਕੇ ਬਾਕੀ ਸਾਰੇ 14 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਮਾਮਲੇ ’ਚ ਮੁਲਜ਼ਮ ਬਲਜੀਤ ਕੌਰ ਦੀ ਸੁਣਵਾਈ ਦੌਰਾਨ ਮੌਤ ਹੋ ਗਈ, ਜਦਕਿ ਗੁਰਵਿੰਦਰ ਸਿੰਘ ਗੋਲਡੀ ਨੂੰ ਭਗੌੜਾ ਐਲਾਨ ਦਿੱਤਾ ਗਿਆ ਕਿਉਂਕਿ ਜ਼ਮਾਨਤ ਤੋਂ ਬਾਅਦ ਉਹ ਪੇਸ਼ ਨਹੀਂ ਹੋਇਆ।
ਇਹ ਵੀ ਪੜ੍ਹੋ : ਗਿੱਦੜਬਾਹਾ ਨੇ ਪੰਜਾਬ ਨੂੰ ਦਿੱਤੇ 2 ਮੁੱਖ ਮੰਤਰੀ, ਹੁਣ 2 ਸਾਬਕਾ ਮੰਤਰੀਆਂ ਵਿਚਾਲੇ ਸਖ਼ਤ ਮੁਕਾਬਲਾ
ਫ਼ਰਾਰ ਦੇਵੀ ਸਿੰਘ ਨੂੰ ਵੀ ਭਗੌੜਾ ਐਲਾਨ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 21 ਅਤੇ 22 ਜਨਵਰੀ 2004 ਦੀ ਦਰਮਿਆਨੀ ਰਾਤ ਨੂੰ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਉਨ੍ਹਾਂ ਦੇ ਰਸੋਈਏ ਤੇ ਕਤਲ ਦੇ ਮੁਲਜ਼ਮ ਦੇਵੀ ਸਿੰਘ ਜੇਲ ’ਚੋਂ ਗ਼ਾਇਬ ਹੋ ਗਏ। ਉਹ 2.5 ਫੁੱਟ ਚੌੜੀ ਤੇ 94 ਫੁੱਟ ਤੋਂ ਜ਼ਿਆਦਾ ਲੰਬੀ ਸੁਰੰਗ ਪੁੱਟ ਕੇ ਫ਼ਰਾਰ ਹੋ ਗਏ ਸਨ, ਜੋ ਉਨ੍ਹਾਂ ਦੇ ਸੈੱਲ, ਬੈਰਕ ਤੇ ਫਿਰ ਤੀਜੀ ਸੁਰੱਖਿਆ ਦੀਵਾਰ ਤੋਂ 14 ਫੁੱਟ ਹੇਠਾਂ ਤੱਕ ਜਾਂਦੀ ਸੀ। ਕਿਸੇ ਸਾਜ਼ਿਸ਼ ਤਹਿਤ ਦੇਰ ਰਾਤ ਜੇਲ੍ਹ ’ਚ 2 ਵਾਰ ਬਿਜਲੀ ਗੁੱਲ ਹੋਈ ਤੇ ਬਲੈਕ ਆਊਟ ਹੋ ਗਿਆ ਸੀ। ਇਸ ਮਾਮਲੇ ਵਿਚ ਤਤਕਾਲੀ ਜੇਲ ਸੁਪਰੀਡੈਂਟ ਡੀ. ਐੱਸ. ਰਾਣਾ ਸਮੇਤ ਪੰਜ ਜੇਲ੍ਹ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਮੁਲਜ਼ਮ ਠਹਿਰਾਇਆ ਗਿਆ ਸੀ ਪਰ ਦੋਸ਼ ਸਾਬਿਤ ਨਾ ਹੋਣ ਕਾਰਨ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਚੋਣ 'ਚ ਜੇਤੂ ਦਿਖਾਉਣ 'ਤੇ ਅਕਾਲੀ ਦਲ ਦਾ ਵੱਡਾ ਬਿਆਨ (ਵੀਡੀਓ)
ਇਨ੍ਹਾਂ ’ਚ ਤਤਕਾਲੀ ਸੁਪਰੀਡੈਂਟ ਰਾਣਾ, ਤਤਕਾਲੀ ਡਿਪਟੀ ਸੁਪਰੀਡੈਂਟ ਡੀ.ਐੱਸ. ਸੰਧੂ, ਸਹਾਇਕ ਸੁਪਰੀਡੈਂਟ ਪੀ. ਐੱਸ. ਰਾਣਾ, ਡਿਪਟੀ ਸੁਪਰੀਡੈਂਟ ਵੀ.ਐੱਮ. ਗਿੱਲ ਅਤੇ ਵਾਰਡਨ ਇੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ’ਤੇ ਇਸ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਮਿਲ ਕੇ ਮੁਲਜ਼ਮਾਂ ਨੂੰ ਭੱਜਣ ’ਚ ਮਦਦ ਕੀਤੀ ਸੀ। ਮਾਮਲੇ ’ਚ ਕਈ ਗਵਾਹ ਅਦਾਲਤ ਵਿਚ ਆਪਣੇ ਬਿਆਨਾਂ ਤੋਂ ਪਲਟ ਗਏ ਅਤੇ ਬਚਾਅ ਪੱਖ ਇਹ ਸਾਬਿਤ ਕਰਨ ਵਿਚ ਸਫ਼ਲ ਰਿਹਾ ਕਿ ਬਰਾਮਦਗੀ ਫ਼ਰਜ਼ੀ ਸੀ, ਜਿਸ ਕਾਰਨ ਬਾਕੀ ਸਾਜ਼ਿਸ਼ਕਾਰਾਂ ਖ਼ਿਲਾਫ਼ ਮਾਮਲਾ ਅਸਫ਼ਲ ਹੋ ਗਿਆ ਸੀ। ਹੁਣ ਹਾਈਕੋਰਟ ਨੇ ਵੀ ਚੰਡੀਗੜ੍ਹ ਪੁਲਸ ਦੀ ਅਪੀਲ ਠੁਕਰਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਬੁੜੈਲ ਜੇਲ੍ਹ ਬ੍ਰੇਕ ਦੀ ਘਟਨਾ ਮਹਿਜ਼ ਕਾਗ਼ਜ਼ੀ ਕਹਾਣੀ ਬਣ ਕੇ ਰਹਿ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਹੋਈ ਮੀਟਿੰਗ ਮਗਰੋਂ CM ਮਾਨ ਨੇ ਲਏ ਅਹਿਮ ਫ਼ੈਸਲੇ
NEXT STORY