ਫਾਜ਼ਿਲਕਾ (ਨਾਗਪਾਲ) : ਪਿੰਡ ਅਰਨੀਵਾਲਾ ਸ਼ੇਖ ਸੁਭਾਨ ਦੇ ਨੇੜੇ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਿਸ ਦੇ ਚੱਲਦੇ ਪੁਲਸ ਨੇ ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਰਮੇਸ਼ ਕੁਮਾਰ ਵਾਸੀ ਪਿੰਡ ਮਾਹੂਆਣਾ ਬੋਦਲਾ ਨੇ ਦੱਸਿਆ ਕਿ 17 ਨਵੰਬਰ 2017 ਨੂੰ ਸ਼ਾਮ ਲਗਭਗ 6 ਵਜੇ ਪਿੰਡ ਅਰਨੀਵਾਲਾ ਸ਼ੇਖ ਸੁਭਾਨ ਦੇ ਨੇੜੇ ਬੱਸ ਡਰਾਈਵਰ ਮੇਜਰ ਸਿੰਘ ਵਾਸੀ ਮਹਾਤਮ ਨਗਰ ਫਾਜ਼ਿਲਕਾ ਨੇ ਬੱਸ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਚਲਾ ਕੇ ਉਸਦੇ ਲੜਕੇ ਵਿਸ਼ਵਜੀਤ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਜਿਸ ਦੀ ਇਲਾਜ ਦੌਰਾਨ 20 ਨਵੰਬਰ 2017 ਨੂੰ ਮੌਤ ਹੋ ਗਈ। ਪੁਲਸ ਨੇ ਹੁਣ ਜਾਂਚ ਪੜਤਾਲ ਤੋਂ ਬਾਅਦ ਉਕਤ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੁਕਤਸਰ ਜ਼ਿਲੇ ਦੀਆਂ ਖਰੀਦ ਮੰਡੀਆਂ 'ਚ ਹੁਣ ਤੱਕ 1 ਲੱਖ 36 ਹਜ਼ਾਰ 182 ਕੁਇੰਟਲ ਆਇਆ ਨਰਮਾ
NEXT STORY