ਕੋਟਕਪੂਰਾ (ਨਰਿੰਦਰ) - ਐੱਸ. ਡੀ. ਐੱਮ. ਡਾ. ਮਨਦੀਪ ਕੌਰ ਵੱਲੋਂ ਸ਼ਹਿਰ ਦੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਪੂਰੇ ਸ਼ਹਿਰ ਅੰਦਰ ਚਲਾਈ ਸਫ਼ਾਈ ਮੁਹਿੰਮ ਤਹਿਤ ਸ਼ਹਿਰ ਦੇ ਖਸਤਾ ਹਾਲਤ ਬੱਸ ਸਟੈਂਡ ਦੀ ਕਾਇਆ-ਕਲਪ ਦਾ ਕੰਮ ਅੱਜ ਸ਼ੁਰੂ ਹੋ ਗਿਆ। ਇਲਾਕੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਮਾਨਵਤਾ ਦੀ ਭਲਾਈ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈਲਪ ਕਮਿਊਨਿਟੀ ਵੈੱਲਫ਼ੇਅਰ ਸੁਸਾਇਟੀ ਦੇ ਡਾ. ਮਨਜੀਤ ਸਿੰਘ ਢਿੱਲੋਂ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਬੱਸ ਸਟੈਂਡ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ, ਡਾ. ਪੀ. ਐੱਸ. ਛੋਕਰ, ਰਾਜ ਕੁਮਾਰ ਗਰਗ, ਦਵਿੰਦਰ ਨੀਟੂ, ਮਨਮੋਹਨ ਸਿੰਘ ਚਾਵਲਾ, ਜਸਕਰਨ ਸਿੰਘ ਢਿੱਲੋਂ, ਰਿਸ਼ੀ ਪਲਤਾ, ਸ਼ਾਮ ਲਾਲ ਚਾਵਲਾ ਤੇ ਸਤਿੰਦਰ ਸਿੰਘ ਅਰੋੜਾ ਵੱਲੋਂ ਖੁਦ ਅੱਗੇ ਹੋ ਕੇ ਬੱਸ ਸਟੈਂਡ ਦੇ ਵੱਖ-ਵੱਖ ਹਿੱਸਿਆਂ 'ਚ ਸਫ਼ਾਈ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੇ ਕਾਫ਼ੀ ਸਮੇਂ ਤੋਂ ਇਸ ਬੱਸ ਸਟੈਂਡ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ ਅਤੇ ਥਾਂ-ਥਾਂ ਪਸ਼ੂਆਂ ਦੀ ਗੰਦਗੀ ਪਈ ਹੈ ਅ ਤੇ ਭਾਰੀ ਬਦਬੂ ਮਾਰਦੀ ਹੈ। ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਸਹੀ ਅਰਥਾਂ ਵਿਚ ਉਨ੍ਹਾਂ ਨੂੰ ਇਸ ਬੱਸ ਸਟੈਂਡ ਦੀ ਜ਼ਿੰਮੇਵਾਰੀ ਸੌਂਪੇ ਤਾਂ ਉਹ ਇਸ ਬੱਸ ਸਟੈਂਡ ਦੀ ਹਾਲਤ ਸੁਧਾਰਨ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਇਸ ਮੌਕੇ ਰਾਜ ਕੁਮਾਰ ਗਰਗ ਨੇ ਕਿਹਾ ਕਿ ਐਤਵਾਰ ਨੂੰ ਤਹਿਸੀਲ ਕਮੇਟੀ ਤੋਂ ਇਲਾਵਾ ਸਬ-ਕਮੇਟੀਆਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਬੱਸ ਸਟੈਂਡ ਦੀ ਸਫ਼ਾਈ ਕੀਤੀ ਜਾਵੇਗੀ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY