ਚੰਡੀਗੜ੍ਹ (ਰਜਿੰਦਰ) - ਯੂ. ਟੀ. ਦੇ ਟਰਾਂਸਪੋਰਟ ਵਿਭਾਗ ਨੇ ਰਾਜਸਥਾਨ ਦੇ ਕੁਝ ਸ਼ਹਿਰਾਂ ਤੇ ਪੰਜਾਬ ਦੇ ਬਾਕੀ ਬਚੇ ਜ਼ਿਲਿਆਂ ਵਿਚ ਇਸ ਸਾਲ ਅਗਸਤ ਮਹੀਨੇ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਵਿਭਾਗ ਨੇ 40 ਸੈਮੀ ਡੀਲਕਸ ਬੱਸਾਂ ਖਰੀਦਣ ਦਾ ਆਰਡਰ ਵੀ ਦੇ ਦਿੱਤਾ ਹੈ, ਜਿਸ ਲਈ 19 ਕਰੋੜ ਰੁਪਏ ਬਜਟ ਰੱਖਿਆ ਗਿਆ ਹੈ। ਇਕ ਬੱਸ ਦੀ ਕੀਮਤ 37 ਲੱਖ ਰੁਪਏ ਹੋਵੇਗੀ।
ਰਾਜਸਥਾਨ ਲਈ ਨਵੀਂ ਬੱਸ ਸੇਵਾ ਗੰਗਾਨਗਰ ਤੇ ਜੈਪੁਰ ਲਈ ਸ਼ੁਰੂ ਹੋਵੇਗੀ, ਉਥੇ ਹੀ ਪੰਜਾਬ ਦੇ ਬਾਕੀ ਬਚੇ ਜ਼ਿਲਿਆਂ ਫਿਰੋਜ਼ਪੁਰ ਤੇ ਬਠਿੰਡਾ 'ਚ ਇਹ ਸਰਵਿਸ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਜਿਨ੍ਹਾਂ ਰਾਜਾਂ 'ਚ ਪਹਿਲਾਂ ਤੋਂ ਵੀ ਸੇਵਾ ਹੈ, ਉਥੇ ਵੀ ਹੋਰ ਨਵੀਆਂ ਬੱਸਾਂ ਚਲਾਈਆਂ ਜਾਣਗੀਆਂ। ਇਹ ਨਵੀਂ ਸੇਵਾ 'ਤੇ ਚੱਲਣ ਵਾਲੀ ਹਰ ਇਕ ਬੱਸ 'ਚ 47 ਸੀਟਾਂ ਹੋਣਗੀਆਂ। ਇਸ ਤੋਂ ਇਲਾਵਾ ਸਾਮਾਨ ਰੱਖਣ ਦੇ ਸਹੀ ਸਿਸਟਮ ਦੇ ਨਾਲ ਹੀ ਇਸ 'ਚ ਏਅਰ ਕੰਡੀਸ਼ਨਿੰਗ ਤੇ ਹੀਟਿੰਗ ਦੀ ਵੀ ਸਹੂਲਤ ਹੋਵੇਗੀ। ਨਾਲ ਹੀ ਫਰੰਟ ਡੈਸਟੀਨੇਸ਼ਨ ਬੋਰਡ ਐੱਲ. ਈ. ਡੀ. ਬੇਸਡ ਹੋਵੇਗਾ ਤੇ ਲੋਕਾਂ ਦੇ ਮਨੋਰੰਜਨ ਲਈ ਐੱਲ. ਸੀ. ਡੀ. ਟੈਲੀਵਿਜ਼ਨ ਦਾ ਵੀ ਪ੍ਰਬੰਧ ਹੋਵੇਗਾ। ਅਜੇ ਫਿਲਹਾਲ ਸੀ. ਟੀ. ਯੂ. ਦੀਆਂ ਲੰਬੇ ਰੂਟਾਂ 'ਤੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ ਤੇ ਹਰਿਆਣੇ ਲਈ 160 ਨਾਨ ਏਅਰ ਕੰਡੀਸ਼ਨਿੰਗ ਬੱਸਾਂ ਚੱਲ ਰਹੀਆਂ ਹਨ, ਉਥੇ ਹੀ 20 ਏਅਰ ਕੰਡੀਸ਼ਨਿੰਗ ਬੱਸਾਂ ਦਿੱਲੀ ਤੇ ਸ਼ਿਮਲਾ ਲਈ ਚੱਲ ਰਹੀਆਂ ਹਨ।
20 ਫੀਸਦੀ ਵੱਧ ਦੇਣਾ ਹੋਵੇਗਾ ਕਿਰਾਇਆ
ਇਨ੍ਹਾਂ ਨਵੀਆਂ ਏ. ਸੀ. ਬੱਸਾਂ ਦੀ ਸੇਵਾ ਲੈਣ ਲਈ ਮੁਸਾਫਰਾਂ ਨੂੰ 20 ਫੀਸਦੀ ਵੱਧ ਕਿਰਾਇਆ ਦੇਣਾ ਹੋਵੇਗਾ। ਇਸ ਸਬੰਧੀ ਯੂ. ਟੀ. ਡਾਇਰੈਕਟਰ ਟਰਾਂਸਪੋਰਟ ਅਮਿਤ ਤਲਵਾੜ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ 40 ਸੈਮੀ ਡੀਲਕਸ ਬੱਸਾਂ ਖਰੀਦਣ ਲਈ ਆਰਡਰ ਦੇ ਦਿੱਤੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਗਸਤ ਮਹੀਨੇ ਦੀ ਸ਼ੁਰੂਆਤ 'ਚ ਇਹ ਬੱਸਾਂ ਮਿਲ ਜਾਣਗੀਆਂ, ਤਾਂ ਕਿ ਇਸ ਮਹੀਨੇ ਸਾਰੇ ਰੂਟਾਂ 'ਤੇ ਇਨ੍ਹਾਂ ਬੱਸਾਂ ਨੂੰ ਸ਼ੁਰੂ ਕੀਤਾ ਜਾ ਸਕੇ।
ਇਸ ਸਮੇਂ ਬੱਸਾਂ ਦੀ ਹੈ ਘਾਟ
ਇਸ ਸਮੇਂ ਵਿਭਾਗ 'ਚ ਬੱਸਾਂ ਦੀ ਭਾਰੀ ਘਾਟ ਹੈ। ਇਹੀ ਕਾਰਨ ਹੈ ਕਿ ਇੰਟਰਸਟੇਟ ਰੂਟਾਂ ਲਈ 55 ਪਰਮਿਟਾਂ ਦੀ ਵਰਤੋਂ ਨਹੀਂ ਹੋ ਰਹੀ ਹੈ। ਸੀ. ਟੀ. ਯੂ. ਕੋਲ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਵੱਖ-ਵੱਖ ਰੂਟਾਂ ਲਈ 215 ਪਰਮਿਟ ਹਨ ਪਰ ਬੱਸਾਂ ਦੀ ਘਾਟ ਹੋਣ ਕਾਰਨ ਸਿਰਫ 160 ਪਰਮਿਟ ਹੀ ਵਰਤੋਂ 'ਚ ਆ ਰਹੇ ਹਨ। ਸਟੇਟ ਟਰਾਂਸਪੋਰਟ ਅਥਾਰਟੀ ਵਲੋਂ ਹਰ ਰਾਜ ਨਾਲ ਆਪਸੀ ਸਮਝੌਤੇ ਦੇ ਆਧਾਰ 'ਤੇ ਹੀ ਇਹ ਪਰਮਿਟ ਜਾਰੀ ਕੀਤੇ ਜਾਂਦੇ ਹਨ।
20 ਰੁਪਏ ਦੀ ਪਰਚੀ ਬਦਲੇ ਗੱਡੀ ਚੋਰੀ ਦੀ ਪੂਰੀ 'ਗਾਰੰਟੀ'
NEXT STORY