ਜਲੰਧਰ (ਪੁਨੀਤ)– ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਆਵਾਜਾਈ ਨਾਲ ਯਾਤਰੀਆਂ ਦੀ ਸਹੂਲਤ ਵਿਚ ਜਿਸ ਤਰ੍ਹਾਂ ਨਾਲ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ, ਉਹ ਉਮੀਦ ਤੋਂ ਪਰ੍ਹੇ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਬਦਲਾਅ ਵੇਖਣ ਨੂੰ ਮਿਲਣਗੇ। ਆਮ ਜਨਤਾ ਦੀਆਂ ਪ੍ਰੇਸ਼ਾਨੀਆਂ ਅਤੇ ਕਿਸੇ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਹਿਕਮੇ ਵੱਲੋਂ 14 ਅਕਤੂਬਰ ਨੂੰ ਬੱਸ ਅੱਡਿਆਂ ਵਿਚ ਬੋਰਡ ਲਗਾਏ ਜਾਣਗੇ, ਜਿਸ ਵਿਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਦੇਖ-ਰੇਖ ਵਿਚ ਚੱਲਣ ਵਾਲੇ ਸ਼ਿਕਾਇਤ ਨਿਵਾਰਣ ਸੈੱਲ ਦਾ ਨੰਬਰ ਡਿਸਪਲੇਅ ਹੋਵੇਗਾ। ਕੋਈ ਵੀ ਯਾਤਰੀ ਬੱਸਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਜਾਂ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹ 94784-54701 ’ਤੇ ਵਟਸਐੱਪ ਕਰ ਸਕਦਾ ਹੈ।
ਇਸ ਨੰਬਰ ’ਤੇ ਆਉਣ ਵਾਲੇ ਮੈਸੇਜ ਰਾਜਾ ਵੜਿੰਗ ਕੋਲ ਪਹੁੰਚਣਗੇ ਅਤੇ ਉਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸ ਅੱਡੇ ਵਿਚ ਲੱਗਣ ਵਾਲੇ ਬੋਰਡਾਂ ਸਬੰਧੀ ਆਰਡਰ ਦਿੱਤਾ ਗਿਆ ਹੈ, ਜੋ ਵੀਰਵਾਰ ਤੱਕ ਪਹੁੰਚ ਜਾਣਗੇ ਅਤੇ ਉਨ੍ਹਾਂ ਨੂੰ ਬੱਸ ਅੱਡੇ ਵਿਚ ਵੱਖ-ਵੱਖ ਥਾਵਾਂ ’ਤੇ ਡਿਸਪਲੇਅ ਕਰ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆ ਦੀ ਸਹੂਲਤ ਲਈ ਮਹਿਕਮੇ ਵੱਲੋਂ ਟਰੈਕਿੰਗ ਸਿਸਟਮ ’ਤੇ ਕਾਫ਼ੀ ਡੂੰਘਾਈ ਨਾਲ ਨਜ਼ਰ ਰੱਖੀ ਜਾ ਰਹੀ ਹੈ। ਮਹਿਕਮੇ ਵੱਲੋਂ ਜਿਸ ਢੰਗ ਨਾਲ ਕੰਮ ਵਿਚ ਬਦਲਾਅ ਕਰਕੇ ਜਨਤਾ ਦੀਆਂ ਪ੍ਰੇਸ਼ਾਨੀਆਂ ਨੂੰ ਨਿਪਟਾਇਆ ਜਾ ਰਿਹਾ ਹੈ, ਉਸ ਨਾਲ ਸਿਰਫ਼ ਪੰਜਾਬ ਵਿਚ ਚੱਲਣ ਵਾਲੀਆਂ ਬੱਸਾਂ ਦੇ ਯਾਤਰੀਆਂ ਨੂੰ ਹੀ ਨਹੀਂ, ਸਗੋਂ ਹਿਮਾਚਲ, ਉੱਤਰਾਖੰਡ, ਦਿੱਲੀ ਅਤੇ ਰਾਜਸਥਾਨ ਸਮੇਤ ਦੂਜੇ ਸੂਬਿਆਂ ਤੋਂ ਚੱਲਣ ਵਾਲੀਆਂ ਬੱਸਾਂ ’ਤੇ ਵੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਟਰੈਕਿੰਗ ਸਿਸਟਮ ਵਿਚ ਬੱਸ ਦੇ ਚੱਲਣ ਤੋਂ ਲੈ ਕੇ ਉਸਦੇ ਰਸਤੇ ਵਿਚ ਰੁਕਣ ਸਬੰਧੀ ਪੂਰਾ ਰਿਕਾਰਡ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ
ਜੇਕਰ ਕੋਈ ਬੱਸ ਆਪਣੇ ਨਿਰਧਾਰਿਤ ਸਮੇਂ ’ਤੇ ਬੱਸ ਅੱਡੇ ਵਿਚ ਪਹੁੰਚੇਗੀ ਤਾਂ ਉਸ ਦੇ ਚਾਲਕ ਦਲਾਂ ਤੋਂ ਜਵਾਬ ਤਲਬ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮਹਿਕਮੇ ਵੱਲੋਂ ਟਰੈਕਿੰਗ ਸਿਸਟਮ ’ਤੇ ਪੈਨੀ ਨਜ਼ਰ ਰੱਖਣ ਦੇ ਪਿੱਛੇ ਬੱਸ ਚਾਲਕਾਂ ਦੀ ਮਨਮਰਜ਼ੀ ਉੱਭਰ ਕੇ ਸਾਹਮਣੇ ਆ ਰਹੀ ਹੈ। ਉੇਥੇ ਹੀ ਹਿਮਾਚਲ ਨਾਲ ਸਬੰਧਤ ਯਾਤਰੀਆਂ ਦੀ ਸ਼ਿਕਾਇਤ ਹੈ ਕਿ ਨੇੜੇ ਦੇ ਸਟਾਪ ਹੋਣ ਦੇ ਬਾਵਜੂਦ ਕਈ ਬੱਸਾਂ ਅੱਡਿਆਂ ਤੱਕ ਨਹੀਂ ਜਾਂਦੀਆਂ। ਇਸ ਕਾਰਨ ਟਰਾਂਸਪੋਰਟ ਮੰਤਰੀ ਹੁਣ ਟਰੈਕਿੰਗ ਸਿਸਟਮ ਨੂੰ ਖ਼ੁਦ ਵੇਖਿਆ ਕਰਨਗੇ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ’ਚ ਮਰੀਜ਼ ਕਰਦੇ ਨੇ ਇੰਜੁਆਏ, ਕੈਦੀ ਵਾਰਡ ’ਚ ਲਗਾਉਂਦੇ ਹਨ ਪੈੱਗ
ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਹਨ ਕਿ ਫਗਵਾੜੇ ਵੱਲੋਂ ਆਉਣ ਵਾਲੀਆਂ ਬੱਸਾਂ ਰਾਮਾ ਮੰਡੀ ਕੋਲ ਸਵਾਰੀਆਂ ਨੂੰ ਉਤਾਰ ਦਿੰਦੀਆਂ ਹਨ ਅਤੇ ਅੰਮ੍ਰਿਤਸਰ ਸਾਹਿਬ ਤੋਂ ਆਉਣ ਵਾਲੀਆਂ ਬੱਸਾਂ ਪੀ. ਏ. ਪੀ. ਤੋਂ ਯਾਤਰੀ ਚੜ੍ਹਾ ਕੇ ਲੁਧਿਆਣਾ ਵੱਲ ਨਿਕਲ ਜਾਂਦੀਆਂ ਹਨ ਅਤੇ ਬੱਸ ਅੱਡੇ ਵਿਚ ਨਹੀਂ ਆਉਂਦੀਆਂ। ਇਸ ਕਾਰਨ ਲੋਕਾਂ ਨੂੰ ਬੱਸਾਂ ਦੇ ਕਿਰਾਏ ਦੇ ਨਾਲ-ਨਾਲ ਬੱਸ ਅੱਡੇ ਵਿਚ ਜਾਣ ਵਿਚ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਜੇਕਰ ਬੱਸ ਦੇ ਚਾਲਕ ਦਲਾਂ ਨੂੰ ਬੱਸ ਅੱਡੇ ਤੱਕ ਜਾਣ ਲਈ ਕਿਹਾ ਜਾਂਦਾ ਹੈ ਤਾਂ ਕਈ ਵਾਰ ਵਿਵਾਦ ਹੋ ਜਾਂਦਾ ਹੈ। ਜਲੰਧਰ ਨਾਲ ਸਬੰਧਤ ਸੀਨੀਅਰ ਅਧਿਕਾਰੀ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਪਹੁੰਚਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਨੂੰ ਅੱਡੇ ਦੇ ਅੰਦਰ ਤੱਕ ਜਾਣ ਦੀ ਸਖ਼ਤ ਹਦਾਇਤ ਕੀਤੀ ਜਾਵੇ।
ਇਹ ਵੀ ਪੜ੍ਹੋ: ਚੂੜੇ ਵਾਲੇ ਹੱਥਾਂ ਨਾਲ ਪਤਨੀ ਨੇ ਸ਼ਹੀਦ ਗੱਜਣ ਸਿੰਘ ਨੂੰ ਦਿੱਤੀ ਆਖ਼ਰੀ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਰਾਂਸਪੋਰਟ ਮੰਤਰੀ ਵਲੋਂ ਡਰਾਈਵਿੰਗ ਲਾਇਸੈਂਸ ਪੈਂਡੇਂਸੀ ਕਲੀਅਰ ਕਰਨ ਦਾ ਹੁਕਮ
NEXT STORY