ਨੂਰਪੁਰ ਬੇਦੀ (ਭੰਡਾਰੀ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਲਗਾਤਾਰ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਇਹੀ ਸਾਦਗੀ ਲੋਕ ਮਨਾਂ ’ਚ ਘਰ ਕਰ ਰਹੀ ਹੈ। ਨੂਰਪੁਰ ਬੇਦੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਇਕ ਵਾਰ ਫਿਰ ਤੋਂ ਅੱਜ ਚਰਚਾ ਦਾ ਵਿਸ਼ਾ ਬਣ ਗਈ।
ਦਰਅਸਲ ਨੂਰਪੁਰ ਬੇਦੀ ਦੇ ਪਿੰਡ ਪਚਰੰਡਾ ਵਿਖੇ ਅੱਜ ਸ਼ਹੀਦ ਗੱਜਣ ਸਿੰਘ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਲਈ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਲੀਪੈਡ 'ਤੇ ਉਤਰੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਹੀਦ ਦੇ ਅੰਤਿਮ ਸੰਸਕਾਰ ’ਚ ਅਜੇ ਦਸ-ਪੰਦਰਾਂ ਮਿੰਟ ਰਹਿੰਦੇ ਹਨ।
ਭੁਲੱਥ: ਸ਼ਹੀਦ ਜਸਵਿੰਦਰ ਸਿੰਘ ਨੂੰ ਆਖ਼ਰੀ ਸਲਾਮ, ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ
ਇਸ ਦੌਰਾਨ ਉਨ੍ਹਾਂ ਕਿਸੇ ਰੈਸਟ ਹਾਊਸ ’ਚ ਜਾਣ ਦੀ ਬਜਾਏ ਹੈਲੀਪੈਡ ਦੇ ਸਾਹਮਣੇ ਗੋਗੀ ਹਾਰਡਵੇਅਰ ਦੇ ਘਰ ਜਾ ਕੇ ਚਾਹ ਪੀਤੀ ਅਤੇ ਉਨ੍ਹਾਂ ਦੀ ਬੱਚੀ ਨੂੰ ਸ਼ਗਨ ਵੀ ਦਿੱਤਾ। ਉਪਰੰਤ ਪਰਿਵਾਰ ਨਾਲ ਫੋਟੋਆਂ ਵੀ ਖਿੱਚਵਾਈਆਂ। ਜਿਸ ਦੀ ਪੂਰੇ ਇਲਾਕੇ ’ਚ ਚਰਚਾ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੀ ਹਾਜ਼ਰ ਸਨ। ਇਸ ਦੇ ਬਾਅਦ ਚਰਨਜੀਤ ਸਿੰਘ ਨੇ ਸ਼ਹੀਜ ਗੱਜਣ ਸਿੰਘ ਦੀ ਅੰਤਿਮ ਵਿਦਾਈ ਵਿਚ ਪਹੁੰਚ ਸ਼ਰਧਾਂਜਲੀ ਭੇਟ ਕੀਤੀ। ਅਤਿ ਗਮਗੀਨ ਮਾਹੌਲ ਚਰਨਜੀਤ ਸਿੰਘ ਦੀਆਂ ਅੱਖਾਂ ਵਿਚੋਂ ਹੰਝੂ ਝਲਕਦੇ ਵੀ ਵਿਖਾਈ ਦਿੱਤੇ।
ਚੂੜੇ ਵਾਲੇ ਹੱਥਾਂ ਨਾਲ ਪਤਨੀ ਨੇ ਸ਼ਹੀਦ ਗੱਜਣ ਸਿੰਘ ਨੂੰ ਦਿੱਤੀ ਆਖ਼ਰੀ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ
ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੈਦੀ ਗੁਪਤ ਅੰਗ ’ਚ ਮੋਬਾਇਲ ਲੁਕਾ ਕੇ ਪਹੁੰਚਿਆਂ ਜੇਲ, ਬਾਹਰ ਨਾ ਨਿਕਲਣ ’ਤੇ ਕਰਵਾਉਣਾ ਪਿਆ ਹਸਪਤਾਲ ਦਾਖਲ
NEXT STORY