ਕਪੂਰਥਲਾ, (ਭੂਸ਼ਣ)- ਸੂਬੇ ਭਰ 'ਚ ਲੰਬੇ ਸਮੇਂ ਤੋਂ ਬਿਨਾਂ ਪਰਮਿਟ ਚੱਲ ਰਹੀਆਂ ਮੁਸਾਫਿਰ ਬੱਸਾਂ ਨੂੰ ਲੈ ਕੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਡੀ. ਟੀ. ਓ. ਅਤੇ ਡੀ. ਐੱਸ. ਪੀ. ਵਿਜੀਲਂੈਸ ਰੈਂਕ ਦੇ ਅਫਸਰਾਂ 'ਤੇ ਆਧਾਰਿਤ ਟੀਮਾਂ ਵਲੋਂ ਸੂਬੇ ਭਰ ਵਿਚ ਚੱਲ ਰਹੀ ਚੈਕਿੰਗ ਮੁਹਿੰਮ ਦੇ ਤਹਿਤ ਮੰਗਲਵਾਰ ਨੂੰ ਡੀ. ਟੀ. ਓ. ਪਠਾਨਕੋਟ ਅਤੇ ਡੀ. ਐੱਸ. ਪੀ. ਵਿਜੀਲੈਂਸ ਗੁਰਦਾਸਪੁਰ 'ਤੇ ਆਧਾਰਿਤ ਵਿਸ਼ੇਸ਼ ਟੀਮ ਨੇ ਕਪੂਰਥਲਾ ਦੇ ਜਲੰਧਰ ਮਾਰਗ 'ਤੇ ਅਚਾਨਕ ਨਾਕਾਬੰਦੀ ਕਰਦੇ ਹੋਏ ਜਿਥੇ ਬੱਸ ਡਰਾਈਵਰਾਂ 'ਚ ਦਹਿਸ਼ਤ ਪੈਦਾ ਕਰ ਦਿੱਤੀ।
ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਦੇ ਦੌਰਾਨ ਵੱਡੀ ਗਿਣਤੀ 'ਚ ਬੱਸ ਡਰਾਈਵਰਾਂ ਦੇ ਚਲਾਨ ਵੀ ਕੱਟੇ ਗਏ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸੂਬੇ ਭਰ ਵਿਚ ਚੱਲ ਰਹੀ ਬਿਨਾਂ ਪਰਮਿਟ ਦੀਆਂ ਬੱਸਾਂ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ 5 ਮਹੀਨੇ ਪਹਿਲਾਂ ਸੱਤਾ ਸੰਭਾਲਣ ਵਾਲੀ ਕੈਪਟਨ ਸਰਕਾਰ ਨੇ ਸਾਰੇ ਜ਼ਿਲਿਆਂ ਦੇ ਡੀ. ਟੀ. ਓ. ਅਤੇ ਡੀ. ਐੱਸ. ਪੀ. ਵਿਜੀਲਂੈਸ ਨੂੰ ਵਿਸ਼ੇਸ਼ ਅਧਿਕਾਰ ਦਿੰਦੇ ਹੋਏ ਬਿਨਾਂ ਪਰਮਿਟ ਦੇ ਚੱਲਣ ਵਾਲੀਆਂ ਬੱਸਾਂ ਦੇ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਸਨ। ਇਸ ਲੜੀ ਵਿਚ ਮੰਗਲਵਾਰ ਨੂੰ ਡੀ. ਟੀ. ਓ. ਪਠਾਨਕੋਟ ਤੇ ਡੀ. ਐੱਸ. ਪੀ. ਵਿਜੀਲੈਂਸ ਗੁਰਦਾਸਪੁਰ ਨੇ ਸਾਂਝੇ ਤੌਰ 'ਤੇ ਜਲੰਧਰ ਮਾਰਗ 'ਤੇ ਕਈ ਘੰਟੇ ਮੌਜੂਦ ਰਹਿ ਕੇ ਦੂਜੇ ਸ਼ਹਿਰਾਂ ਤੋਂ ਆਉਣ ਅਤੇ ਜਾਣ ਵਾਲੀਆਂ ਵੱਡੀ ਗਿਣਤੀ 'ਚ ਬੱਸਾਂ ਨੂੰ ਰੋਕ ਕੇ ਉਨ੍ਹਾਂ ਦੇ ਪਰਮਿਟ ਦੀ ਜਾਂਚ ਕੀਤੀ। ਜਿਸ ਦੌਰਾਨ ਬਿਨਾਂ ਪਰਮਿਟ ਚੱਲ ਰਹੀਆਂ ਕਈ ਬੱਸਾਂ ਨੂੰ ਜਿਥੇ ਇੰਪਾਊਂਡ ਕਰ ਦਿੱਤਾ ਗਿਆ। ਜੇਕਰ ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਇਹ ਕਾਰਵਾਈ ਲਗਾਤਾਰ ਜਾਰੀ ਰਹਿਣ ਦੀ ਸੰਭਾਵਨਾ ਹੈ ।
ਗੁਰਦੁਆਰਾ ਸਾਹਿਬ 'ਚੋਂ ਚੁੱਕੇ ਨੌਜਵਾਨ ਦੇ ਮਾਪਿਆਂ ਵੱਲੋਂ ਇਨਸਾਫ ਦੀ ਗੁਹਾਰ
NEXT STORY