ਲੁਧਿਆਣਾ (ਜ.ਬ.)-ਮਹਾਨਗਰ ਦੀ ਵੱਕਾਰੀ ਨਗਰ ਨਿਗਮ ਦੇ ਅਧੀਨ ਆਉਂਦੇ ਵਾਰਡ ਨੰ. 41 ਦੀ ਜ਼ਿਮਨੀ ਚੋਣ ਦੀ ਘੰਟੀ ਆਉਂਦੇ ਮਹੀਨਿਆਂ ਨੂੰ ਖੜਕ ਪਵੇਗੀ ਕਿਉਂਕਿ ਇਸ ਹਲਕੇ ਤੋਂ ‘ਲਿਪ’ ਦੀ ਕੌਂਸਲਰ ਬੀਬੀ ਚਰਨਜੀਤ ਕੌਰ ਪੰਨੂ ਦੀ ਬੇਵਕਤੀ ਮੌਤ ਨਾਲ ਇਹ ਸੀਟ ਖਾਲੀ ਹੋ ਗਈ ਹੈ। ਜਦੋਂਕਿ ਵਿਧਾਨ ਸਭਾ ਹਲਕਾ ਆਤਮ ਨਗਰ ਵਿਧਾਨ ਸਭਾ ਪੈਂਦਾ ਹੈ।
ਇਹ ਵੀ ਪੜ੍ਹੋ- ਜ਼ਿਲਾ ਕਪੂਰਥਲਾ 'ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ
ਲੁਧਿਆਣਾ ਵਿਚ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਇਹ ਕੌਂਸਲਰ ਦੀ ਚੋਣ ਆਪਣੇ ਆਪ ਵਿਚ ਵੱਡੀ ਮਹੱਤਤਾ ਰੱਖਦੀ ਹੈ। ਜੇਕਰ ਇਸ ਹਲਕੇ ਤੋਂ 2018 ਦੇ ਚੋਣ ਨਤੀਜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਤੋਂ ਦੂਜੇ ਨੰਬਰ ’ਤੇ ਰਹਿਣ ਵਾਲੀ ਉਸ ਵੇਲੇ ਦੀ ਬੀਬੀ ਕੁਲਵਿੰਦਰ ਕੌਰ ਗੋਗਾ ਜਿਸ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜੀ ਸੀ, ਜਿਸ ਨੂੰ 2900 ਦੇ ਲਗਭਗ ਵੋਟਾਂ ਪਈਆਂ ਸਨ, ਜਿਸ ਦਾ ਪਤੀ ਰਾਮਗੜ੍ਹੀਆ ਬੋਰਡ ਦਾ ਸਾਬਕਾ ਚੇਅਰਮੈਨ ਸ. ਗੋਗਾ ਜੋ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਵਿਚਰ ਰਿਹਾ ਹੈ।
ਇਹ ਵੀ ਪੜ੍ਹੋ- ਨੰਗੇ ਧੜ ਕਿਸਾਨਾਂ ਨੇ 'ਭਾਰਤ ਬੰਦ' ਦੌਰਾਨ ਕਈ ਰੇਲ ਟਰੈਕ ਤੇ ਸੜਕਾਂ ਕੀਤੀਆਂ ਜਾਮ
ਇਸੇ ਤਰ੍ਹਾਂ ਸ਼੍ਰੋ. ਅਕਾਲੀ ਦਲ ਦੀ ਟਿਕਟ ’ਤੇ ਬੀਬੀ ਪੁਸ਼ਵੰਤ ਕੌਰ ਗੋਹਲਵੜੀਆ ਜੋ 1600 ਤੋਂ ਵੱਧ ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਹੀ, ਇਸੇ ਤਰ੍ਹਾਂ ਕਾਂਗਰਸ ਦੀ ਬੀਬੀ ਸੱਗੂ ਜੋ 1400 ਤੋਂ ਵੱਧ ਵੋਟਾਂ ਲੈ ਕੇ ਚੌਥੇ ਨੰਬਰ ’ਤੇ ਰਹੀ ਸੀ। ਹੁਣ ਇਸ ਹਲਕੇ ਤੋਂ ਕਿਸ ਪਾਰਟੀ ਵੱਲੋਂ ਕੌਣ ਚੋਣ ਲੜੇਗਾ, ਇਹ ਤਾਂ ਅਜੇ ਆਖਣਾ ਮੁਸ਼ਕਲ ਹੈ ਪਰ ਲੁਧਿਆਣਾ ਵਿਚ ਇਹ ਸੀਟ ਸਿਆਸੀ ਪਾਰਟੀਆਂ ਲਈ ਮੁੱਛ ਦਾ ਸਵਾਲ ਜ਼ਰੂਰ ਬਣੇਗੀ।
ਪੰਜਾਬ ਮੁਕੰਮਲ ਬੰਦ ਨੇ ਕੀਤਾ ਵੱਡਾ ਇਸ਼ਾਰਾ, ਬਦਲੇਗਾ ਨਿਜ਼ਾਮ
NEXT STORY