ਸੰਗਰੂਰ,(ਬੇਦੀ, ਹਰਜਿੰਦਰ)-1942 ਦੇ ‘ਅੰਗਰੇਜ਼ੋ ਭਾਰਤ ਛੱਡੋ’ ਅੰਦੋਲਨ ਦੀ ਵਰ੍ਹੇਗੰਢ ਨੂੰ ਲੈ ਕੇ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੇ ਸੈਂਕਡ਼ੇ ਵਰਕਰਾਂ ਵੱਲੋਂ ਸ਼ਹਿਰ ’ਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਡੀ. ਸੀ. ਦਫ਼ਤਰ ਦੇ ਪਿੱਛੇ ਵਾਲੇ ਗੇਟ ’ਤੇ ਧਰਨਾ ਵੀ ਦਿੱਤਾ ਗਿਆ। ਸੰਬੋਧਨ ਕਰਦਿਆਂ ਊਧਮ ਸਿੰਘ ਤੇ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ 1942 ਸਾਲ ਦੇ ਅੰਦੋਲਨ ਨੂੰ ਸਮਰਪਿਤ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਵੱਲੋਂ ਅੱਜ ਦੇ ਦਿਨ 9 ਅਗਸਤ ਨੂੰ ਪੂਰੇ ਦੇਸ਼ ਅੰਦਰ ‘ਮੋਦੀ ਹਟਾਓ, ਦੇਸ਼ ਬਚਾਓ, ਸੰਵਿਧਾਨ ਬਚਾਓ’ ਤਹਿਤ ਜ਼ਿਲਾ ਪੱਧਰੀ ਮੁਜ਼ਾਹਰੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨਾਲ ਲੁਭਾਉਣੇ ਵਾਅਦੇ ਕਰ ਕੇ ਸੱਤਾ ’ਚ ਆਈ ਮੋਦੀ ਸਰਕਾਰ ਅੱਜ ਕਾਰਪੋਰੇਟ ਕੰਪਨੀਆਂ ਦੀ ਦਲਾਲ ਬਣ ਕੇ ਰਹਿ ਗਈ। ਕਿਰਤ ਕਾਨੂੰਨ ਤੇ ਐੱਸ. ਟੀ. ਐਕਟ ਨੂੰ ਕਮਜ਼ੋਰ ਕਰ ਕੇ ਗਰੀਬਾਂ ਦੇ ਬੁਰੇ ਦਿਨ ਲਿਆ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਤੇ ਭਾਜਪਾ ਦੀਆਂ ਫਾਸੀਵਾਦ ਨੀਤੀਆਂ ਦੇ ਟਾਕਰੇ ਖਿਲਾਫ਼ ਜਮਹੂਰੀ ਤਾਕਤਾਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਬੀਰਬਲ ਸਿੰਘ, ਫੱਲਡ਼ ਸਿੰਘ, ਦਰਬਾਰ ਸਿੰਘ, ਜੰਗ ਸਿੰਘ ਛਾਜਲੀ ਆਦਿ ਹਾਜ਼ਰ ਸਨ।
ਗਰੀਬ ਲੋਕ ਬਿਨਾਂ ਛੱਤ ਦੇ ਰਹਿਣ ਲਈ ਹੋਏ ਮਜਬੂਰ
NEXT STORY