ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ 'ਚ 10 ਜ਼ਿਲਿਆਂ ਨੂੰ ਤਾਂ ਪ੍ਰਤੀਨਿਧਤਾ ਦੇ ਦਿੱਤੀ ਗਈ ਪਰ 12 ਜ਼ਿਲਿਆਂ 'ਤੇ ਕੋਈ ਜਗ੍ਹਾ ਨਹੀਂ ਦਿੱਤੀ ਗਈ। ਇਨ੍ਹਾਂ 'ਚੋਂ ਸਭ ਤੋਂ ਵੱਡਾ ਜ਼ਿਲਾ ਜਲੰਧਰ ਹੈ, ਜਿੱਥੇ 9 'ਚੋਂ 6 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੈ। ਸੀਟਾਂ ਦੇ ਲਿਹਾਜ ਨਾਲ ਸਭ ਤੋਂ ਵੱਡੀ ਪ੍ਰਤੀਨਿਧਤਾ ਗੁਰਦਾਸਪੁਰ ਨੂੰ ਦਿੱਤੀ ਗਈ ਹੈ। ਇੱਥੇ 7 ਵਿਧਾਨ ਸਭਾ ਸੀਟਾਂ ਹਨ ਅਤੇ ਇੱਥੋਂ ਤਿੰਨ ਮੰਤਰੀ ਬਣਾਏ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਪਟਿਆਲਾ 'ਚੋਂ 3 ਮੰਤਰੀ ਹਨ। ਗੁਰਦਾਸਪੁਰ ਤੋਂ ਬਾਅਦ ਅੰਮ੍ਰਿਤਸਰ ਅਜਿਹਾ ਜ਼ਿਲਾ ਆਉਂਦਾ ਹੈ, ਜਿੱਥੋਂ 3 ਮੰਤਰੀ ਹਨ। ਕੈਬਨਿਟ ਵਿਸਥਾਰ ਦੇ ਨਾਲ ਹੀ ਕਾਂਗਰਸ 'ਚ ਘਮਾਸਾਨ ਮਚਿਆ ਹੋਇਆ ਹੈ। ਸਭ ਤੋਂ ਜ਼ਿਆਦਾ ਅਤੇ ਓ. ਬੀ. ਸੀ. ਕੈਟੇਗਰੀ ਅਤੇ ਦਲਿਤ ਪ੍ਰਤੀਨਿਧਤਾ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। 32 ਫੀਸਦੀ ਦਲਿਤ ਆਬਾਦੀ ਵਾਲੇ ਪੰਜਾਬ 'ਚ 3 ਕੈਬਨਿਟ ਮੰਤਰੀ ਬਣਾਏ ਗਏ ਹਨ, ਜਦੋਂ ਕਿ ਕਰੀਬ 27 ਓ. ਬੀ. ਸੀ. ਆਬਾਦੀ ਵਾਲਿਆਂ ਨੂੰ ਕੈਬਨਿਟ 'ਚ ਕੋਈ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਇਸ ਗੱਲ ਨੂੰ ਲੈ ਕੇ ਸਭ ਤੋਂ ਜ਼ਿਆਦਾ ਨਾਰਾਜ਼ਗੀ ਪਾਈ ਜਾ ਰਹੀ ਹੈ। ਕਾਂਗਰਸ 'ਚ ਕਰੀਬ ਇਕ ਦਰਜਨ ਓ. ਬੀ. ਸੀ. ਕੈਟੇਗਰੀ ਦੇ ਵਿਧਾਇਕ ਹਨ ਪਰ ਕਿਸੇ ਵੀ ਵਿਧਾਇਕ ਨੂੰ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ ਹੈ, ਜਦੋਂ ਕਿ ਕੈਬਨਿਟ 'ਚ ਜੱਟ ਸਿੱਖਾਂ ਦਾ ਦਬਦਬਾ ਬਰਕਰਾਰ ਹੈ। ਕੈਪਟਨ ਦੀ ਕੈਬਨਿਟ 'ਚ 8 ਜੱਟ ਸਿੱਖ ਅਤੇ ਇਕ ਖੱਤਰੀ ਸਿੱਖ ਹੈ, ਜਦੋਂ ਕਿ 5 ਹਿੰਦੂਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ।
ਸਾਈਕਲ ਸ਼ੇਅਰਿੰਗ 'ਚ ਲਖਨਊ ਤੋਂ ਪੱਛੜਿਆ 'ਚੰਡੀਗੜ੍ਹ'
NEXT STORY