ਚੰਡੀਗੜ੍ਹ : ਕੇਂਦਰ ਸਰਕਾਰ ਨੇ ਸਮਾਰਟ ਸਿਟੀ ਦੀ ਦੂਜੀ ਸੂਚੀ 'ਚ ਲਖਨਊ ਅਤੇ ਚੰਡੀਗੜ੍ਹ ਦੇ ਨਾਂ ਦਾ ਐਲਾਨ ਇਕੱਠੇ ਕੀਤਾ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸਾਈਕਲ ਸ਼ੇਅਰਿੰਗ ਸਿਸਟਮ ਸ਼ਹਿਰ 'ਚ ਅਜੇ ਤੱਕ ਲਾਗੂ ਨਹੀਂ ਹੋਇਆ ਹੈ, ਦੂਜੇ ਪਾਸੇ ਲਖਨਊ 'ਚ ਸਾਈਕਲ ਸ਼ੇਅਰਿੰਗ ਸਿਸਟਮ ਸ਼ੁਰੂ ਵੀ ਹੋ ਗਿਆ ਹੈ। ਚੰਡੀਗੜ੍ਹ 'ਚ ਅਜੇ ਵੀ ਇਹ ਸਿਸਟਮ ਅਗਲੇ ਤਿੰਨ ਤੋਂ ਚਾਰ ਮਹੀਨਿਆਂ 'ਚ ਸ਼ੁਰੂ ਹੋਣ ਦੀ ਕੋਈ ਉਮੀਦ ਵੀ ਦਿਖਾਈ ਨਹੀਂ ਦੇ ਰਹੀ।
25 ਮਈ, 2016 ਨੂੰ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਨੇ ਸਮਾਰਟ ਸਿਟੀ ਦੀ ਦੂਜੀ ਸੂਚੀ 'ਚ 13 ਸ਼ਹਿਰਾਂ ਦਾ ਐਲਾਨ ਕੀਤਾ ਸੀ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ 'ਚ ਕਰੋੜਾਂ ਰੁਪਏ ਖਰਚ ਕਰਕੇ ਸਾਈਕਲ ਟਰੈਕ ਬਣਾਏ ਗਏ। ਸਾਈਕਲ ਸ਼ੇਅਰਿੰਗ ਸਿਸਟਮ ਨੂੰ ਲਾਗੂ ਕਰਾਉਣ ਲਈ ਇਕ ਦਰਜਨ ਤੋਂ ਜ਼ਿਆਦਾ ਮੀਟਿੰਗਾਂ ਵੀ ਹੋਈਆਂ ਪਰ ਅਜੇ ਤੱਕ ਇਹ ਪ੍ਰਾਜੈਕਟ ਫਾਈਲਾਂ 'ਚ ਹੀ ਹੈ। ਸ਼ਹਿਰ 'ਚ ਸਮਾਰਟ ਸਿਟੀ ਤਹਿਤ ਹੋਣ ਵਾਲੇ ਪ੍ਰਾਜੈਕਟ ਦੀ ਘੱਟ ਰਫਤਾਰ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਅਜੇ ਤੱਕ ਸਮਾਰਟ ਸਿਟੀ ਬਣਾਉਣ ਵਾਲੀ ਟੀਮ ਦਾ ਗਠਨ ਤੱਕ ਨਹੀਂ ਹੋ ਸਕਿਆ ਹੈ।
ਸਿਹਤ ਮੰਤਰੀ ਦੇ ਸ਼ਹਿਰ 'ਚ ਧੜੱਲੇ ਨਾਲ ਵਿਕ ਰਿਹਾ ਹੈ ਗਲਿਆ-ਸੜਿਆ ਫਰੂਟ
NEXT STORY