ਲੁਧਿਆਣਾ (ਜ. ਬ.) : ਪੈਸੇ ਖਰਚ ਕਰ ਕੇ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਅਮੀਰਜ਼ਾਦੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਜ਼ਿਲੇ ਵਿਚ ਅਜਿਹੇ ਹੀ ਅਮੀਰਜ਼ਾਦਿਆਂ ਨੂੰ ਸੁੰਦਰ ਲੜਕੀਆਂ ਦਿਖਾ ਕੇ ਉਨ੍ਹਾਂ ਦਾ ਸ਼ਿਕਾਰ ਕਰਨ ਵਾਲਾ ਗਿਰੋਹ ਸਰਗਰਮ ਹੈ। ਇਸ ਗਿਰੋਹ ਦੇ ਸ਼ਿਕਾਰ ਹੋਏ ਅਮੀਰਜ਼ਾਦੇ ਲੱਖਾਂ ਰੁਪਏ ਗਵਾ ਕੇ ਤੇ ਜੁੱਤੀਆਂ ਖਾ ਕੇ ਹੁਣ ਬਦਨਾਮੀ ਦੇ ਡਰੋਂ ਮੂੰਹ ਬੰਦ ਰੱਖਣ ਵਿਚ ਹੀ ਆਪਣੀ ਭਲਾਈ ਸਮਝ ਰਹੇ ਹਨ। ਲੁਧਿਆਣਾ ਵਿਚ ਇਕ ਅਜਿਹਾ ਗਿਰੋਹ ਸਰਗਰਮ ਹੈ, ਜੋ ਵਿਗੜੇ ਹੋਏ ਅਮੀਰਜ਼ਾਦਿਆਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਰਿਹਾ ਹੈ, ਜੋ ਕਾਲਗਰਲ ਨੂੰ ਹਰੇ ਨੋਟ ਦਿਖਾ ਕੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾ ਕੇ ਲੁਤਫ ਉਠਾਉਣ ਦਾ ਸ਼ੌਕ ਰੱਖਦੇ ਹਨ। ਇਸ ਗਿਰੋਹ ਦਾ ਸ਼ਿਕਾਰ ਹੋਏ ਰੈਡੀਮੇਡ ਗਾਰਮੈਂਟਸ ਦਾ ਕੰਮ ਕਰਨ ਵਾਲੇ ਇਕ ਵਪਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਇਕ ਲੜਕੀਆਂ ਦੀ ਮਹਿਲਾ ਦਲਾਲ ਦੇ ਅੱਡੇ 'ਤੇ ਪਹੁੰਚਿਆ ਤਾਂ ਉਥੇ ਉਸ ਨੂੰ ਇਕ ਬੇਹੱਦ ਖੂਬਸੂਰਤ ਲੜਕੀ ਮਿਲੀ। ਉਕਤ ਲੜਕੀ ਦੇ ਨਾਲ ਜਿਸਮਾਨੀ ਸਬੰਧ ਬਣਾਉਣ ਤੋਂ ਬਾਅਦ ਉਸ ਨੇ ਲੜਕੀ ਨੂੰ ਆਪਣਾ ਫੋਨ ਨੰਬਰ ਫੜਾ ਦਿੱਤਾ ਕਿ ਅਤੇ ਕਿਹਾ ਕਿ ਉਹ ਰੈਡੀਮੇਡ ਗਾਰਮੈਂਟਸ ਦਾ ਪ੍ਰਸਿੱਧ ਵਪਾਰੀ ਹੈ। ਬੀਤੀ 6 ਸਤੰਬਰ ਬੁੱਧਵਾਰ ਨੂੰ ਉਸ ਖੂਬਸੂਰਤ ਲੜਕੀ ਦਾ ਵਪਾਰੀ ਦੇ ਫੋਨ 'ਤੇ ਦੁਪਹਿਰ ਢਾਈ ਵਜੇ ਫੋਨ ਆਇਆ ਕਿ ਉਹ ਜੇਕਰ ਉਸ ਨੂੰ ਮਿਲਣਾ ਚਾਹੁੰਦਾ ਹੈ ਤਾਂ ਫੋਰਨ ਹੈਬੋਵਾਲ ਚੌਕ ਵਿਚ ਆ ਜਾਵੇ, ਉਹ ਦੋ ਘੰਟੇ ਲਈ ਫ੍ਰੀ ਹੈ। ਲੜਕੀ ਦਾ ਫੋਨ ਸੁਣਦੇ ਹੀ ਵਪਾਰੀ ਦੇ ਮੂੰਹ ਤੋਂ ਲਾਰ ਟਪਕੀ ਅਤੇ ਉਹ ਲੜਕੀ ਦੇ ਦੱਸੇ ਪਤੇ 'ਤੇ ਦੁਪਹਿਰ 3 ਵਜੇ ਹੈਬੋਵਾਲ ਪਹੁੰਚ ਗਿਆ।
ਜਿੱਥੇ ਲੜਕੀ ਨੇ ਉਸ ਨੂੰ ਕਿਹਾ ਕਿ ਅੱਜਕੱਲ ਵੱਡੇ ਫਾਈਵ ਸਟਾਰ ਹੋਟਲ ਵੀ ਮਹਿਫੂਜ਼ ਨਹੀਂ ਹਨ, ਜੇਕਰ ਉਹ ਚਾਹੇ ਤਾਂ ਉਸ ਦੀ ਸਹੇਲੀ ਦੇ ਘਰ 10 ਕਿਲੋਮੀਟਰ ਦੂਰ ਪਿੰਡ ਮੁੰਡੀਆਂ ਵਿਚ ਉਸ ਦੇ ਨਾਲ ਚਲ ਸਕਦਾ ਹੈ, ਉਥੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆ ਸਕਦੀ। ਲੜਕੀ ਦੇ ਝਾਂਸੇ ਵਿਚ ਆ ਕੇ ਵਪਾਰੀ ਉਸ ਦੇ ਨਾਲ ਉਸ ਦੀ ਸਹੇਲੀ ਦੇ ਘਰ ਪਿੰਡ ਮੁੰਡੀਆਂ ਪਹੁੰਚ ਗਿਆ। ਜਿਉਂ ਹੀ ਲੜਕੀ ਨੇ ਘਰ ਦੇ ਉਪਰਲੇ ਕਮਰੇ ਵਿਚ ਲਿਜਾ ਕੇ ਵਪਾਰੀ ਦੇ ਕੱਪੜੇ ਉਤਾਰੇ ਤਾਂ ਅਚਾਨਕ ਕਿਸੇ ਨੇ ਦਰਵਾਜ਼ੇ 'ਤੇ ਦਸਤਖਤ ਦਿੱਤੀ, ਲੜਕੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਸਮੇਂ ਦੋ ਲੜਕਿਆਂ ਨੇ ਕਮਰੇ ਵਿਚ ਆ ਕੇ ਵਪਾਰੀ ਨੂੰ ਨਗਨ ਹਾਲਤ ਵਿਚ ਫੜ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਇਹ ਕਹਿ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਉਨ੍ਹਾਂ ਦੀ ਭੈਣ ਨਾਲ ਗਲਤ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਨਗਨ ਹਾਲਤ ਵਿਚ ਵਪਾਰੀ ਦੀ ਵੀਡੀਓ ਫਿਲਮ ਬਣਾਈ ਅਤੇ ਕੁਝ ਤਸਵੀਰਾਂ ਖਿੱਚਦੇ ਹੋਏ ਕਿਹਾ ਕਿ ਉਹ ਇਹ ਤਸਵੀਰਾਂ ਉਸ ਦੀ ਪਤਨੀ ਨੂੰ ਭੇਜਣਗੇ, ਨਹੀਂ ਤਾਂ ਉਹ ਹੁਣੇ ਹੀ 1 ਲੱਖ ਰੁਪਏ ਦੇਵੇ। ਵਪਾਰੀ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਇੰਨੇ ਰੁਪਏ ਨਹੀਂ ਦੇ ਸਕਦਾ ਤੇ ਉਨ੍ਹਾਂ ਨੇ ਫਿਰ ਉਸ ਨੂੰ ਡੰਡਿਆਂ ਨਾਲ ਕੁੱਟਿਆ। ਉਸੇ ਸਮੇਂ ਉਥੇ ਇਕ ਹੋਰ ਮਹਿਲਾ ਆ ਗਈ ਉਸ ਨੇ ਵਪਾਰੀ ਨੂੰ ਕਿਹਾ ਕਿ ਜੇਕਰ ਉਹ ਆਪਣੀ ਜਾਨ ਬਚਾਉਣ ਦੇ ਨਾਲ ਆਪਣੇ ਪਰਿਵਾਰ ਨੂੰ ਵੀ ਬਿਖਰਨ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਤੁਰੰਤ ਉਨ੍ਹਾਂ ਦੀ ਸ਼ਰਤ ਮੰਨ ਲਵੇ ਨਹੀਂ ਤਾਂ ਇਹ ਲੜਕੇ ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦੇਣਗੇ।
ਵਪਾਰੀ ਨੂੰ ਸਮਝਦਿਆਂ ਦੇਰ ਨਹੀਂ ਲੱਗੀ ਕਿ ਉਹ ਲੜਕੇ ਉਸ ਖੂਬਸੂਰਤ ਲੜਕੀ ਦੇ ਭਰਾ ਨਹੀਂ ਹਨ ਬਲਕਿ ਉਹ ਉਨ੍ਹਾਂ ਦੇ ਗਿਰੋਹ ਵਿਚ ਫਸ ਚੁੱਕਾ ਹੈ, ਉਸ ਨੇ ਤੁਰੰਤ ਉਨ੍ਹਾਂ ਦੀ ਸ਼ਰਤ ਮੰਨ ਲਈ। ਆਖਿਰ ਗੱਲ 50 ਹਜ਼ਾਰ ਰੁਪਏ 'ਤੇ ਜਾ ਕੇ ਖਤਮ ਹੋ ਗਈ। ਵਪਾਰੀ ਨੇ ਕੱਪੜੇ ਪਹਿਨ ਕੇ ਉਥੇ ਪਿੰਡ ਦੇ ਏ. ਟੀ. ਐੱਮ. 'ਚੋਂ ਉਨ੍ਹਾਂ ਨੂੰ 15 ਹਜ਼ਾਰ ਰੁਪਏ ਕਢਵਾ ਕੇ ਦੇ ਦਿੱਤੇ, ਜਦ ਕਿ ਬਾਕੀ ਦੇ 35 ਹਜ਼ਾਰ ਰੁਪਏ ਉਕਤ ਲੜਕੇ ਅਤੇ ਉਹ ਮਹਿਲਾ ਸਵਿਫਟ ਕਾਰ ਵਿਚ ਉਸ ਦੇ ਨਾਲ ਉਸ ਦੇ ਘਰ ਰਾਤ 8 ਵਜੇ ਨੂਰੈਵਾਲ ਰੋਡ 'ਤੇ ਆਏ, ਜਿਥੇ ਉਸ ਨੇ ਘਰੋਂ 35 ਹਜ਼ਾਰ ਰੁਪਏ ਦੇ ਕੇ ਆਪਣਾ ਪਿੱਛਾ ਛੁਡਾਇਆ। ਉਕਤ ਗਿਰੋਹ ਨੇ ਉਸ ਨੂੰ ਛੱਡਣ ਤੋਂ ਪਹਿਲਾਂ ਵਪਾਰੀ ਦਾ ਆਧਾਰ ਕਾਰਡ ਅਤੇ ਦੋ ਸਫੈਦ ਪੇਪਰਾਂ 'ਤੇ ਦਸਤਖਤ ਕਰਵਾ ਲਏ ਹੁਣ ਵਪਾਰੀ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਇਹ ਗੈਂਗ ਉਸ ਦੀਆਂ ਤਸਵੀਰਾਂ ਦਿਖਾ ਕੇ ਉਸ ਨੂੰ ਉਮਰ ਭਰ ਬਲੈਕਮੇਲ ਨਾ ਕਰਨ ਲੱਗ ਪੈਣ, ਜਦ ਕਿ ਬਦਨਾਮੀ ਦੇ ਡਰੋਂ ਵਪਾਰੀ ਪੁਲਸ ਕੋਲ ਜਾਣ ਤੋਂ ਵੀ ਸੰਕੋਚ ਕਰ ਰਿਹਾ ਹੈ।
ਕੀ ਹਨੀਪ੍ਰੀਤ ਬਣ ਸਕਦੀ ਹੈ ਰਾਮ ਰਹੀਮ ਦੀ ਜਾਇਦਾਦ ਦੀ ਹੱਕਦਾਰ...?
NEXT STORY