ਜਲੰਧਰ (ਵੈੱਬ ਡੈਸਕ)- ਜਲੰਧਰ ਸ਼ਹਿਰ ਦੀ ਇਕ ਕਾਲ ਰਿਕਾਰਡਿੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਕਾਲ ਰਿਕਾਰਡਿੰਗ ਨਾਲ ਹੜਕੰਪ ਮਚ ਗਿਆ ਹੈ। ਵਾਇਰਲ ਹੋ ਰਹੀ 34 ਸੈਕਿੰਡ ਦੀ ਕਾਲ ਰਿਕਾਰਡਿੰਗ ਵਿੱਚ ਕੁੜੀਆਂ ਦੀ ਸਪਲਾਈ ਕਰਨ ਦੀ ਗੱਲ ਕੀਤੀ ਗਈ ਹੈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਹੜਕੰਪ ਮਚ ਗਿਆ ਹੈ। ਇਸ ਕਾਲ ਰਿਕਾਰਡਿੰਗ ਵਿੱਚ ਗੱਲ ਕਰਨ ਵਾਲੀ ਮਹਿਲਾ ਦਾ ਨਾਂ ਜੋਤੀ ਹੈ, ਜੋਕਿ ਲੰਮਾ ਪਿੰਡ ਦੀ ਰਹਿਣ ਵਾਲੀ ਹੈ ਅਤੇ ਕਿਸੇ ਅਣਜਾਣ ਵਿਅਕਤੀ ਨੂੰ ਕੁੜੀਆਂ ਸਪਲਾਈ ਕਰਨ ਦੀ ਗੱਲ ਕਰ ਰਹੀ ਹੈ।
ਹਾਲਾਂਕਿ ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋ ਸਕਿਆ ਹੈ ਕਿ ਜੋਤੀ ਕੌਣ ਅਤੇ ਗੱਲ ਕਰਨ ਵਾਲਾ ਵਿਅਕਤੀ ਵੀ ਕੌਣ ਹੈ? ਜੋਤੀ ਨਾਮ ਦੀ ਔਰਤ ਇਕ ਕੁੜੀ ਨੂੰ ਦੋ ਵਿਅਕਤੀਆਂ ਦੇ ਲਿਜਾਣ ਦੇ ਬਦਲੇ 4,000 ਰੁਪਏ ਦੀ ਮੰਗ ਕਰ ਰਹੀ ਹੈ। ਜਲੰਧਰ ਦੇ ਡੀ. ਸੀ. ਪੀ. ਮਨਪ੍ਰੀਤ ਢਿੱਲੋਂ ਨੇ ਵਾਇਰਲ ਕਾਲ ਰਿਕਾਰਡਿੰਗ ਦੇ ਸਬੰਧ ਵਿੱਚ ਲੰਮਾ ਪਿੰਡ ਇਲਾਕੇ ਦੇ ਐੱਸ. ਐੱਚ. ਓ. ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਕਾਲ ਰਿਕਾਰਡਿੰਗ ਵਿੱਚ ਇਕ ਅਣਜਾਣ ਵਿਅਕਤੀ ਜੋਤੀ ਨੂੰ ਫੋਨ ਕਰਦੇ ਕਹਿ ਰਿਹਾ ਹੈ ਕਿ ਕੀ ਤੁਸੀਂ ਲੰਮਾ ਪਿੰਡ ਤੋਂ ਜੋਤੀ ਬੋਲ ਰਹੇ ਹੋ। ਰਾਤ ਦੇ ਸਮੇਂ ਲਈ ਲੜਕੀ ਮਿਲ ਜਾਵੇਗੀ। ਫਿਰ ਔਰਤ ਕਹਿੰਦੀ ਹੈ ਕਿ ਮਿਲ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! 8 ਜ਼ਿਲ੍ਹਿਆਂ 'ਚ Yellow ਅਲਰਟ, ਮੌਸਮ ਵਿਭਾਗ ਵੱਲੋਂ 7 ਤਾਰੀਖ਼ ਤੱਕ ਦੀ ਵੱਡੀ ਭਵਿੱਖਬਣੀ
ਜਦੋਂ ਵਿਅਕਤੀ ਨੇ ਪੁੱਛਿਆ ਕਿ ਉਹ ਕਿੰਨੇ ਪੈਸੇ ਚਾਹੁੰਦੀ ਹੈ ਤਾਂ ਉਸਨੇ ਕਿਹਾ, "ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਕਿੱਥੇ ਲੈ ਕੇ ਜਾਣਾ ਹੈ।" ਆਦਮੀ ਕਹਿੰਦਾ ਹੈ ਕਿ ਉਹ ਇਸ ਨੂੰ ਆਪਣੇ ਘਰ ਰੱਖਣਾ ਚਾਹੁੰਦਾ ਹੈ। ਫਿਰ ਔਰਤ ਜੋਤੀ ਕਹਿੰਦੀ ਹੈ ਕਿ ਕੋਈ ਨਾ ਲੈ ਜਾਓ, 4 ਹਜ਼ਾਰ ਰੁਪਏ ਵਿਚ 2। ਸਾਡੇ ਕੋਲ ਬਹੁਤ ਸਾਰੀਆਂ ਕੁੜੀਆਂ ਹਨ, ਜਿੰਨੀਆਂ ਤੁਸੀਂ ਚਾਹੁੰਦੇ ਹੋ ਲੈ ਜਾਓ।" ਇਥੇ ਇਹ ਵੀ ਦੱਸ ਦਈਏ ਕਿ 'ਜਗ ਬਾਣੀ' ਜਾਬ ਕੇਸਰੀ ਇਸ ਕਾਲ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦਾ ਹੈ। ਪੁਲਸ ਇਸ ਕਾਲ ਰਿਕਾਰਡਿੰਗ ਸਬੰਧੀ ਕਾਰਵਾਈ ਕਰ ਰਹੀ ਹੈ। ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ। ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਉਸ ਕੋਲ ਕਿਹੜੀਆਂ ਕੁੜੀਆਂ ਹਨ, ਜਿਨ੍ਹਾਂ ਨੂੰ ਉਹ ਦੇਹ ਵਪਾਰ ਲਈ ਭੇਜਦੀ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਇਸ ਪੂਰੇ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਵੀ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ: ਭਾਖੜਾ ਡੈਮ ਨਾਲ ਜੁੜੀ ਵੱਡੀ ਖ਼ਬਰ! BBMB ਨੇ ਲਿਆ ਵੱਡਾ ਫ਼ੈਸਲਾ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਵੇਂ ਹੁਕਮ ਜਾਰੀ!
NEXT STORY