ਜਲੰਧਰ (ਜ. ਬ.)– ਲਵਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਪੰਜਾਬ ਮੋਤੀ ਮਹਿਲ ਦੇ ਬਾਹਰ ਧਰਨਾ ਲਗਾਏਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਕਾਨਫ਼ਰੰਸ ਦੌਰਾਨ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਰੁਪਿੰਦਰ ਕੌਰ, ਚਾਚਾ ਹਿੰਦੀ ਧਨੌਲਾ ਦੇ ਨਾਲ ਪੰਜਾਬ ਯੂਥ ਕਲੱਬ ਸੰਗਠਨ ਨੇ ਕੀਤਾ। ਉਨ੍ਹਾਂ ਕਿਹਾ ਕਿ ਲਵਪ੍ਰੀਤ ਸਿੰਘ (ਲਾਡੀ ਧਨੌਲਾ) ਦੀ ਦੁਖ਼ਦ ਮੌਤ ਪੂਰੀ ਦੁਨੀਆ ਵਿਚ ਗੰਭੀਰ ਚਰਚਾ ਦਾ ਵਿਸ਼ਾ ਬਣ ਗਈ ਹੈ। ਪਿਤਾ ਬਲਵਿੰਦਰ ਸਿੰਘ ਨੇ ਪੰਜਾਬ ਯੂਥ ਕਲੱਬ ਸੰਗਠਨ ਨਾਲ ਆਪਣੀ ਨੂੰਹ ਬੇਅੰਤ ਕੌਰ ਅਤੇ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਧੋਖਾਦੇਹੀ ਅਤੇ ਉਨ੍ਹਾਂ ਦੇ ਬੇਟੇ ਲਾਡੀ ਦੀ ਮੌਤ ਦਾ ਖ਼ੁਲਾਸਾ ਕੀਤਾ।
ਇਹ ਵੀ ਪੜ੍ਹੋ: ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ
ਪਰਿਵਾਰ ਨੇ ਦੱਸਿਆ ਕਿ ਬੇਟੇ ਦੀ ਮੌਤ ਤੋਂ ਕੁਝ ਦਿਨ ਬਾਅਦ ਜਦੋਂ ਉਸ ਦੇ ਦੋਵੇਂ ਮੋਬਾਇਲ ਖੋਲ੍ਹੇ ਗਏ ਤਾਂ ਕਈ ਸਨਸਨੀਖੇਜ਼ ਖ਼ੁਲਾਸੇ ਹੋਏ, ਜਿਸ ਨਾਲ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਵਪ੍ਰੀਤ ਸਿੰਘ ਲੰਮੇ ਸਮੇਂ ਤੋਂ ਬੇਅੰਤ ਕੌਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਉਦਾਸੀਨਤਾ ਅਤੇ ਮਾਨਸਿਕ ਸ਼ੋਸ਼ਣ ਤੋਂ ਪੀੜਤ ਸੀ। 2019 ਵਿਚ ਉਨ੍ਹਾਂ ਦੇ ਬੇਟੇ ਲਵਪ੍ਰੀਤ ਦਾ ਵਿਆਹ ਬੇਅੰਤ ਕੌਰ ਨਾਲ ਹੋਇਆ। ਵਿਆਹ ਤੋਂ 10 ਦਿਨ ਬਾਅਦ ਹੀ ਬੇਅੰਤ ਕੌਰ ਕੈਨੇਡਾ ਲਈ ਰਵਾਨਾ ਹੋ ਗਈ। ਲਾਡੀ ਦੀ ਮੌਤ ਤੋਂ ਲਗਭਗ ਇਕ ਸਾਲ ਪਹਿਲਾਂ ਹੀ ਬੇਅੰਤ ਕੌਰ ਨੇ ਲਾਡੀ ਦੀ ਮਾਂ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਸੀ। ਸਾਡੇ ਪਰਿਵਾਰ ਨੇ ਬੇਅੰਤ ਕੌਰ ਦੀ ਪੜ੍ਹਾਈ ਅਤੇ ਟਿਕਟ ਆਦਿ ’ਤੇ ਲਗਭਗ 25 ਲੱਖ ਰੁਪਏ ਖ਼ਰਚ ਕੀਤਾ। ਨੂੰਹ ਦੇ ਧੋਖੇ ਕਾਰਨ ਅਸੀਂ ਕਰਜ਼ੇ ਵਿਚ ਡੁੱਬ ਗਏ। ਇਕਲੌਤਾ ਬੇਟਾ ਸਾਨੂੰ ਛੱਡ ਕੇ ਚਲਾ ਗਿਆ ਹੈ। 3 ਸਾਲ ਤੋਂ ਸਾਡਾ ਬੇਟਾ ਇਸ ਉਮੀਦ ਵਿਚ ਜੀਅ ਰਿਹਾ ਸੀ ਕਿ ਬੇਅੰਤ ਕੌਰ ਇਸ ਰਿਸ਼ਤੇ ਨੂੰ ਚੰਗੀ ਤਰ੍ਹਾਂ ਨਿਭਾਏਗੀ ਪਰ ਸਾਨੂੰ ਕੀ ਪਤਾ ਸੀ ਕਿ ਜਿਸ ਨੂੰ ਅਸੀਂ ਆਪਣੀ ਨੂੰਹ ਦੇ ਰੂਪ ਵਿਚ ਲਿਆਏ ਹਾਂ, ਉਹ ਸਾਡੇ ਬੇਟੇ ਦੀ ਮੌਤ ਦਾ ਕਾਰਨ ਬਣੇਗੀ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਦੀ ਮੌਤ ਤੋਂ ਬਾਅਦ ਵੀ ਸਾਡੀ ਨੂੰਹ ਬੇਅੰਤ ਕੌਰ ਨੇ ਸਾਡੇ ਨਾਲ ਕੋਈ ਦੁਖ਼ ਸਾਂਝਾ ਨਹੀਂ ਕੀਤਾ।
ਇਹ ਵੀ ਪੜ੍ਹੋ: ਹੁਣ ਟਾਂਡਾ ਦੇ ਸਰਕਾਰੀ ਸਕੂਲ ਜਾਜਾ ਦੇ ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ
ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜਿਹਾ ਕੋਈ ਕਮਿਸ਼ਨ ਜਾਂ ਮਹਿਕਮਾ ਨਹੀਂ ਹੈ, ਜਿੱਥੇ ਉਨ੍ਹਾਂ ਦੇ ਬੇਟੇ ਲਵਪ੍ਰੀਤ ਵਾਂਗ ਮਜਬੂਰ ਨੌਜਵਾਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ। ਇਸ ਲਈ ਹਰ ਸਾਲ ਲੱਖਾਂ ਨੌਜਵਾਨ ਖ਼ੁਦਕੁਸ਼ੀ ਲਈ ਮਜਬੂਰ ਹੋ ਰਹੇ ਹਨ। ਸਾਡੇ ਬੇਟੇ ਦੀ ਆਤਮਹੱਤਿਆ ਲਈ ਬੇਅੰਤ ਕੌਰ ਜ਼ਿੰਮੇਵਾਰ ਹੈ ਪਰ ਬਰਨਾਲਾ ਪੁਲਸ ਨੇ ਅਜੇ ਤੱਕ ਬੇਅੰਤ ਕੌਰ ਵਿਰੁੱਧ 420 ਦਾ ਮਾਮਲਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੇਅੰਤ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਸਾਰੀ ਧੋਖਾਦੇਹੀ ਵਿਚ ਜ਼ਿੰਮੇਵਾਰ ਹਨ। ਲਾਡੀ ਦੀ ਮੌਤ ਨੂੰ ਅੱਜ 46 ਦਿਨ ਹੋ ਗਏ ਹਨ ਪਰ ਅਜੇ ਤੱਕ ਬੇਅੰਤ ਕੌਰ ਅਤੇ ਉਸ ਦੇ ਪਰਿਵਾਰ ਵਿਰੁੱਧ ਕੋਈ ਠੋਸ ਧਾਰਾਵਾਂ ਨਹੀਂ ਲਗਾਈਆਂ ਗਈਆਂ। ਉਨ੍ਹਾਂ ਕਿਹਾ ਕਿ ਆਪਣੇ ਬੇਟੇ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣਾ ਹੀ ਉਨ੍ਹਾਂ ਦਾ ਉਦੇਸ਼ ਹੈ। ਬਰਨਾਲਾ ਪੁਲਸ ਨੇ ਸਾਨੂੰ ਨਿਆਂ ਨਾ ਦਿੱਤਾ ਤਾਂ ਅਸੀਂ, ਲਵਪ੍ਰੀਤ ਕੌਰ ਦੀ ਦਾਦੀ ਅਤੇ ਉਸ ਦੀਆਂ ਭੈਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅਤੇ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਲਵਪ੍ਰੀਤ ਦੀ ਮਾਤਾ-ਪਿਤਾ ਤੋਂ ਇਲਾਵਾ ਉਸ ਦੇ ਚਾਚੀ ਹਿੰਦੀ ਧਨੌਲਾ, ਮਾਸੀ ਸਰਬਜੀਤ ਕੌਰ, ਬਲਵੀਰ ਸਿੰਘ ਝਨੇਰੀ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਪੰਜਾਬ ਯੂਥ ਕਲੱਬ ਸੰਗਠਨ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਅਤੇ ਹੋਰ ਸੀਨੀਅਰ ਨੇਤਾ ਹਰਵਿੰਦਰ ਸਿੰਘ ਲਾਡੀ, ਬਘੇਲ ਸਿੰਘ ਭਾਟੀਆ, ਅਸ਼ਵਨੀ ਟੀਟੂ, ਗੁਰਦੀਪ ਸਿੰਘ, ਸੁਸ਼ੀਲ ਕੁਮਾਰ ਅਰੋੜਾ, ਪੁਨੀਤ ਕਨੌਜੀਆ ਅਤੇ ਸੰਗਠਨ ਦੇ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ: ਸੋਨੀਆ ਗਾਂਧੀ ਨੇ ਕੈਬਨਿਟ ਫੇਰਬਦਲ ਨੂੰ ਲੈ ਕੇ ਕੈਪਟਨ ਨੂੰ ਦਿੱਤੀ ਹਰੀ ਝੰਡੀ, ਛੇਤੀ ਹੋ ਸਕਦੈ ਐਲਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵਿੱਕੀ ਮਿੱਡੂਖੇੜਾ ਕਤਲ ਕਾਂਡ : ਬਦਲੇ ਦੇ ਐਲਾਨ ਤੋਂ ਬਾਅਦ ਐਕਸ਼ਨ ’ਚ ਸਾਈਬਰ ਸੈੱਲ
NEXT STORY