ਬੇਗੋਵਾਲ (ਬੱਬਲਾ, ਰਾਜਿੰਦਰ)-ਇਥੋਂ ਦੇ ਪਿੰਡ ਹੱਸੂਵਾਲ ਵਿਖੇ ਕਲਯੁਗੀ ਮਾਂ ਵੱਲੋਂ ਖ਼ੌਫ਼ਨਾਕ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲਯੁਗੀ ਮਾਂ ਨੇ ਆਪਣੇ ਹੀ 7 ਸਾਲਾ ਮਾਸੂਮ ਬੱਚੇ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਉਸ ਦੀ ਮਤਰੇਈ ਮਾਂ ਨਹੀਂ ਸਗੋਂ ਇਸੇ ਮਾਂ ਨੇ ਹੀ ਇਸ ਛੋਟੇ ਬੱਚੇ ਨੂੰ ਆਪਣੀ ਕੁੱਖੋਂ ਜਨਮ ਦਿੱਤਾ ਸੀ ਅਤੇ 9 ਮਹੀਨੇ ਆਪਣੇ ਗਰਭ ਵਿੱਚ ਉਸ ਦਾ ਪਾਲਣ ਪੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ:ਜਲੰਧਰ 'ਚ 50 ਰੁਪਏ ਪਾਰਕਿੰਗ ਫ਼ੀਸ ਨੂੰ ਲੈ ਕੇ ਹੋਇਆ ਝਗੜਾ, ਚੱਲੀਆਂ ਤਲਵਾਰਾਂ

ਪੁਲਸ ਨੂੰ ਦਿੱਤੇ ਬਿਆਨਾਂ ’ਚ ਹਰਜੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਹੱਸੂਵਾਲ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ, ਉਸ ਦੇ 2 ਲੜਕੇ ਹਨ। ਜਿਨ੍ਹਾਂ ’ਤੋਂ ਵੱਡਾ ਅਭਿਜੋਤ ਸਿੰਘ 7 ਸਾਲ ਅਤੇ ਛੋਟਾ ਦਿਲਜੋਤ ਸਿੰਘ ਹੈ। ਦਿਲਜੋਤ ਸਿੰਘ ਨੂੰ ਬਲਦੇਵ ਸਿੰਘ ਵਾਸੀ ਖਡੂਰ ਸਾਹਿਬ ਨੂੰ ਗੋਦ ਦਿੱਤਾ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਹੱਸੂਵਾਲ ਵਿਖੇ ਪੁਰਾਣਾ ਮਕਾਨ ਢਾਹ ਕੇ ਨਵਾਂ ਬਣਾ ਰਿਹਾ ਹੈ ਪਰ ਉਸ ਦੀ ਪਤਨੀ ਸਰਬਜੀਤ ਕੌਰ ਮਕਾਨ ਪਿੰਡ ਦੀ ਥਾਂ ਬੇਗੋਵਾਲ ਬਣਾਉਣ ਨੂੰ ਲੈ ਕੇ ਲੜਾਈ-ਝਗੜਾ ਕਰਦੀ ਰਹਿੰਦੀ ਸੀ।

ਹਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਕੰਮ ਤੋਂ ਵਾਪਸ ਘਰ ਆਇਆ ਤਾਂ ਅਭਿਜੋਤ ਨੇ ਮੈਨੂੰ ਕਹਿਣ ਲੱਗਾ ਕਿ ਮਾਂ ਨੇ ਮੈਨੂੰ ਧੱਕੇ ਨਾਲ ਕੋਈ ਕੌੜੀ ਚੀਜ਼ ਖੁਆ ਦਿੱਤੀ ਹੈ। ਇਸ ਨਾਲ ਮੇਰੀ ਜੀਭ ਅਤੇ ਮੂੰਹ ਸੁੱਕ ਰਿਹਾ ਹੈ। ਇਸ ਬਾਰੇ ਮੈਂ ਪਿੰਡ ਦੇ ਸਾਬਕਾ ਸਰਪੰਚ ਪੂਰਨ ਸਿੰਘ ਨੂੰ ਦੱਸਿਆ, ਜਿਨ੍ਹਾਂ ਦੀ ਕਾਰ ਵਿਚ ਅਭੀਜੋਤ ਨੂੰ ਲੈ ਕੇ ਜਲੰਧਰ ਮਕਸੂਦਾਂ ਹਸਪਤਾਲ ਚਲੇ ਗਏ ਪਰ ਰਸਤੇ ਵਿਚ ਹੀ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਡਿਪਟੀ ਕਤਲ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ
ਇਸ ਬਾਰੇ ਐੱਸ. ਐੱਚ. ਬੇਗੋਵਾਲ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਬੱਚੇ ਨੂੰ ਪੈਸਟੀਸਾਈਡ ਭਾਵ ਜ਼ਹਿਰੀਲੀ ਦਵਾਈ ਦਿੱਤੀ ਗਈ ਹੈ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨਾਂ 'ਤੇ ਉਸ ਦੀ ਪਤਨੀ ਅਤੇ ਬੱਚੇ ਦੀ ਮਾਂ ਸਰਬਜੀਤ ਕੌਰ ਖ਼ਿਲਾਫ਼ 302 ਧਾਰਾ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਲੰਧਰ 'ਚ 50 ਰੁਪਏ ਪਾਰਕਿੰਗ ਫ਼ੀਸ ਨੂੰ ਲੈ ਕੇ ਹੋਇਆ ਝਗੜਾ, ਚੱਲੀਆਂ ਤਲਵਾਰਾਂ
NEXT STORY