ਮਾਛੀਵਾੜਾ ਸਾਹਿਬ (ਟੱਕਰ) : ਪਤੀ ਦਾ 31 ਲੱਖ ਰੁਪਿਆ ਖ਼ਰਚਾ ਕੇ ਕੈਨੇਡਾ ਪੁੱਜਣ ਮਗਰੋਂ ਧੋਖਾਧੜੀ 'ਚ ਨਾਮਜ਼ਦ ਪਤਨੀ ਵੀ ਹੁਣ ਕੈਮਰੇ ਸਾਹਮਣੇ ਆ ਗਈ ਹੈ। ਉਸ ਨੇ ਅਜਿਹੇ ਖ਼ੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਸੁਣ ਕੇ ਕੋਈ ਵੀ ਯਕੀਨ ਨਹੀਂ ਕਰ ਸਕੇਗਾ। ਉਸ ਨੇ ਖ਼ੁਦ 'ਤੇ ਲੱਗੇ ਧੋਖਾਧੜੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰੀਆਂ ਦੇ ਵਾਸੀ ਪ੍ਰਿੰਸਪਾਲ ਸਿੰਘ ਦਾ ਵਿਆਹ ਜਤਿੰਦਰ ਕੌਰ ਵਾਸੀ ਨਵਾਂਸ਼ਹਿਰ ਨਾਲ ਹੋਇਆ ਸੀ। ਉਸ ਦੇ ਪਤੀ ਨੇ ਪਤਨੀ ਜਤਿੰਦਰ ਕੌਰ, ਸਹੁਰਾ ਜਰਨੈਲ ਸਿੰਘ ਅਤੇ ਸੱਸ ਬਲਵਿੰਦਰ ਕੌਰ ਖ਼ਿਲਾਫ਼ ਉਸ ਨੂੰ ਵਿਦੇਸ਼ ਨਾ ਲੈ ਕੇ ਜਾਣ ਦੇ ਕਥਿਤ ਦੋਸ਼ ਹੇਠ 31 ਲੱਖ ਰੁਪਏ ਦੀ ਧੋਖਾਧੜੀ ਕਰਨ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਕੈਨੇਡਾ ਤੋਂ ਪਤਨੀ ਜਤਿੰਦਰ ਕੌਰ ਨੇ ਮੀਡੀਆ 'ਚ ਆਪਣਾ ਪੱਖ ਪੇਸ਼ ਕਰਦਿਆਂ ਬਹੁਤ ਵੱਡੇ ਖ਼ੁਲਾਸੇ ਕੀਤੇ ਹਨ। ਜਤਿੰਦਰ ਕੌਰ ਨੇ ਕਿਹਾ ਕਿ ਉਸ ਖ਼ਿਲਾਫ਼ ਦਰਜ ਕੀਤਾ ਧੋਖਾਧੜੀ ਦਾ ਮਾਮਲਾ ਬਿਲਕੁਲ ਝੂਠਾ ਹੈ।
ਇਹ ਵੀ ਪੜ੍ਹੋ : ਰਾਤੋ-ਰਾਤ ਡਾਕਟਰ ਦੀ ਚਮਕੀ ਕਿਸਮਤ, ਨਿਕਲ ਗਈ 10 ਲੱਖ ਦੀ ਲਾਟਰੀ
ਉਸ ਨੇ ਦੱਸਿਆ ਕਿ ਪ੍ਰਿੰਸਪਾਲ ਨਾਲ ਵਿਆਹ ਮਗਰੋਂ ਉਹ 2020 'ਚ ਕੈਨੇਡਾ ਆ ਗਈ, ਜਿੱਥੇ ਉਹ ਆਪਣੇ ਦਿਓਰ ਨਾਲ ਰਹਿੰਦੀ ਸੀ। ਉਸ ਦੇ ਦਿਓਰ ਦਾ ਵਰਤਾਓ ਚੰਗਾ ਨਹੀਂ ਸੀ, ਜਿਸ ਕਾਰਨ ਉਹ ਵੱਖ ਰਹਿਣ ਲੱਗੀ ਪਰ ਸਹੁਰਾ ਪਰਿਵਾਰ ਉਸ ਨੂੰ ਦਿਓਰ ਦੇ ਨਾਲ ਹੀ ਰਹਿਣ ਲਈ ਦਬਾਅ ਪਾਉਣ ਲੱਗਾ, ਜਿਸ ਕਾਰਨ ਪਰਿਵਾਰ ਨਾਲ ਉਸ ਦੇ ਗਿਲ੍ਹੇ-ਸ਼ਿਕਵੇ ਸ਼ੁਰੂ ਹੋ ਗਏ। ਜਤਿੰਦਰ ਕੌਰ ਨੇ ਕਿਹਾ ਕਿ ਜੇਕਰ ਉਸ ਨੇ ਆਪਣੇ ਪਤੀ ਨਾਲ ਧੋਖਾ ਕਰਨਾ ਹੁੰਦਾ ਤਾਂ ਉਹ ਉਸ ਨੂੰ ਕੈਨੇਡਾ ਬੁਲਾਉਣ ਲਈ ਫਾਈਲ ਕਿਉਂ ਲਗਾਉਂਦੀ। ਉਸ ਨੇ ਪਤੀ ਨੂੰ ਕੈਨੇਡਾ ਬੁਲਾਉਣ ਲਈ ਸਾਰੇ ਦਸਤਾਵੇਜ਼ ਭੇਜੇ। ਉਸ ਨੇ ਆਪਣੇ ਪਤੀ ਨੂੰ ਇਹ ਵੀ ਕਿਹਾ ਕਿ ਜੇਕਰ ਦਸਤਾਵੇਜ਼ਾਂ 'ਤੇ ਮੇਰੇ ਸਿੰਗਲ ਲਿਖੇ ਹੋਣ ਦੀ ਦਿੱਕਤ ਆ ਰਹੀ ਹੈ ਤਾਂ ਉਹ ਦੁਬਾਰਾ ਭਾਰਤ ਆ ਕੇ ਕੋਰਟ ਮੈਰਿਜ ਕਰਵਾਉਣ ਲਈ ਤਿਆਰ ਹੈ ਪਰ ਉਸ ਦਾ ਸਹੁਰਾ ਪਰਿਵਾਰ ਨਾ ਮੰਨਿਆ। ਜਤਿੰਦਰ ਕੌਰ ਨੇ ਕਿਹਾ ਕਿ ਉਸ ਨੇ ਪਤੀ ਅਤੇ ਸਹੁਰੇ ਪਰਿਵਾਰ ਨੂੰ 18 ਲੱਖ ਰੁਪਏ ਵੀ ਕੈਨੇਡਾ ਤੋਂ ਭੇਜੇ ਅਤੇ ਜੇਕਰ ਠੱਗੀ ਮਾਰਨੀ ਹੁੰਦੀ ਤਾਂ ਉਹ ਇਹ ਪੈਸੇ ਕਦੇ ਨਾ ਭੇਜਦੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਲੋਕਾਂ ਨੂੰ ਹੋਣ ਜਾ ਰਿਹਾ ਵੱਡਾ ਫ਼ਾਇਦਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਸਹੁਰੇ ਪਰਿਵਾਰ ਨੇ ਖ਼ਰਚ ਕੀਤਾ ਸੀ 15 ਲੱਖ
ਜਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਕੈਨੇਡਾ ਭੇਜਣ ਲਈ 15 ਲੱਖ ਰੁਪਏ ਖ਼ਰਚ ਕੀਤੇ ਸਨ, ਜਦੋਂ ਕਿ ਉਹ ਉਨ੍ਹਾਂ ਨੂੰ 18 ਲੱਖ ਰੁਪਏ ਭੇਜ ਚੁੱਕੀ ਹੈ। ਉਹ ਹੈਰਾਨ ਹੈ ਕਿ ਸਹੁਰੇ ਪਰਿਵਾਰ ਨੇ ਉਸ 'ਤੇ 31 ਲੱਖ ਰੁਪਏ ਦੀ ਧੋਖਾਧੜੀ ਦਾ ਪਰਚਾ ਕਿਵੇਂ ਦਰਜ ਕਰਵਾ ਦਿੱਤਾ। ਜਤਿੰਦਰ ਕੌਰ ਨੇ ਕਿਹਾ ਕਿ ਉਸ 'ਤੇ ਇਹ ਵੀ ਦੋਸ਼ ਲੱਗੇ ਹਨ ਕਿ ਉਹ ਆਪਣੇ ਪਤੀ ਨਾਲ ਗੱਲ ਨਹੀਂ ਕਰਦੀ ਪਰ ਇਹ ਝੂਠ ਹੈ। ਜਤਿੰਦਰ ਕੌਰ ਨੇ ਕਿਹਾ ਕਿ 2020 ਤੋਂ ਲੈ ਕੇ 2024 ਤੱਕ ਉਸ ਨੇ ਜਿੰਨਾ ਵੀ ਕਮਾਇਆ, ਸਾਰਾ ਸਹੁਰਿਆਂ ਨੂੰ ਭੇਜ ਦਿੱਤਾ ਅਤੇ 12-12 ਘੰਟੇ ਦੀ ਸ਼ਿਫਟ 'ਚ ਕੰਮ ਕੀਤਾ ਪਰ ਫਿਰ ਵੀ ਝੂਠੀਆਂ ਸ਼ਿਕਾਇਤਾਂ ਦਰਜ ਕਰਵਾ ਕੇ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਡੇਢ ਸਾਲ ਪਹਿਲਾਂ ਹੋ ਚੁੱਕੀ ਹੈ ਭਰਾ ਦੀ ਮੌਤ
ਜਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਡੇਢ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮੇਰੇ ਪਿਤਾ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ, ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ। ਜੇਕਰ ਉਸ ਨੇ 31 ਲੱਖ ਰੁਪਏ ਦੀ ਠੱਗੀ ਮਾਰੀ ਹੁੰਦੀ ਤਾਂ ਉਹ ਆਪਣਾ ਘਰ ਨਾ ਸਵਾਰ ਲੈਂਦੀ, ਆਪਣੇ ਪਿਤਾ ਦਾ ਇਲਾਜ ਨਾ ਕਰਵਾ ਲੈਂਦੀ।
ਖ਼ੁਦ ਹੈ ਡਿਪਰੈਸ਼ਨ ਦੀ ਮਰੀਜ਼
ਜਤਿੰਦਰ ਕੌਰ ਨੇ ਕਿਹਾ ਕਿ ਪਤੀ ਨਾਲ ਕਲੇਸ਼ ਰਹਿਣ ਕਾਰਨ ਉਹ ਖ਼ੁਦ ਡਿਪਰੈਸ਼ਨ ਦੀ ਮਰੀਜ਼ ਹੋ ਗਈ ਹੈ ਅਤੇ ਉਸ ਦੀ ਪਿਛਲੇ ਕਾਫੀ ਸਮੇਂ ਤੋਂ ਦਵਾਈ ਚੱਲ ਰਹੀ ਹੈ। ਉਸ ਦੇ ਸਹੁਰੇ ਪਰਿਵਾਰ ਨੇ ਉਸ 'ਤੇ ਤਲਾਕ ਭੇਜਣ ਦਾ ਝੂਠਾ ਦੋਸ਼ ਲਾਇਆ ਹੈ, ਜਦੋਂ ਕਿ ਉਸ ਦੇ ਪਤੀ ਨੇ ਕਿਹਾ ਸੀ ਕਿ ਉਹ ਕੈਨੇਡਾ ਆਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ, ਇਸ ਲਈ ਉਹ ਉਸ ਨੂੰ ਤਲਾਕ ਦੇ ਦਸਤਾਵੇਜ਼ ਭੇਜ ਦੇਵੇ। ਜਤਿੰਦਰ ਕੌਰ ਨੇ ਕਿਹਾ ਕਿ ਪਤੀ ਵਲੋਂ ਤਲਾਕ ਮੰਗਣ ਸਬੰਧੀ ਉਸ ਕੋਲ ਫੋਨ 'ਚ ਚੈਟ ਵੀ ਮੌਜੂਦ ਹੈ, ਇਸ ਲਈ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੇਰੇ ਅਤੇ ਮੇਰੇ ਮਾਤਾ-ਪਿਤਾ ਖ਼ਿਲਾਫ਼ ਸਹੁਰਾ ਪਰਿਵਾਰ ਝੂਠ ਬੋਲ ਕੇ ਕੂੜ ਪ੍ਰਚਾਰ ਕਰ ਰਿਹਾ ਹੈ ਅਤੇ ਮੇਰੇ 'ਤੇ ਝੂਠਾ ਪਰਚਾ ਦਰਜ ਕਰਵਾਇਆ ਹੈ, ਜਿਸ ਸਬੰਧੀ ਉਹ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਮਿਸਾਲ ਕਾਇਮ ਕਰ ਰਿਹਾ ਦੀਨਾਨਗਰ ਦਾ ਸਰਕਾਰੀ ਸਕੂਲ
NEXT STORY