ਚੰਡੀਗਡ਼੍ਹ, (ਸੁਸ਼ੀਲ)- ਕਾਰਡ ਕਲੋਨਿੰਗ ਮਸ਼ੀਨ ਲਾਉਣ ਵਾਲੇ ਗਿਰੋਹ ਨੇ ਕੇਨਰਾ ਬੈਂਕ ਦੇ ਤਿੰਨ ਹੋਰ ਏ. ਟੀ. ਐਮਜ਼ ਵਿਚ ਕਲੋਨਿੰਗ ਮਸ਼ੀਨ ਲਾਈ ਸੀ, ਜਿਨ੍ਹਾਂ ਨੂੰ ਬੈਂਕ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ। ਕੇਨਰਾ ਬੈਂਕ ਦੇ ਅਧਿਕਾਰੀਆਂ ਨੇ ਮਨੀਮਾਜਰਾ, ਸੈਕਟਰ-17 ਤੇ ਮੋਹਾਲੀ ਫੇਜ਼-6 ਸਥਿਤ ਕੇਨਰਾ ਬੈਂਕ ਦੇ ਏ. ਟੀ. ਐੱਮ. ਵਿਚ ਕਲੋਨਿੰਗ ਮਸ਼ੀਨ ਲੱਗੀ ਹੋਈ ਪਾਈ। ਸੈਕਟਰ-35 ਹੋਰ ਤਿੰਨਾਂ ਥਾਵਾਂ ’ਤੇ ਏ. ਟੀ. ਐੱਮ. ਵਿਚ ਕਲੋਨਿੰਗ ਮਸ਼ੀਨ ਲਾਉਣ ਦਾ ਇਕ ਹੀ ਤਰੀਕਾ ਪਾਇਆ ਗਿਆ ਹੈ। ਬੈਂਕ ਅਧਿਕਾਰੀਆਂ ਨੇ ਏ. ਟੀ. ਐੱਮ. ਵਿਚ ਕਲੋਨਿੰਗ ਮਸ਼ੀਨ ਲੱਗੀ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਮਨੀਮਾਜਰਾ ਤੇ ਸੈਕਟਰ-17 ਥਾਣਾ ਪੁਲਸ ਨੇ ਡੀ. ਡੀ. ਆਰ. ਦਰਜ ਕਰ ਲਈ ਹੈ। ਇਸ ਤੋਂ ਇਲਾਵਾ ਕੇਨਰਾ ਬੈਂਕ ਦੇ ਅਧਿਕਾਰੀ ਸ਼ਹਿਰ ਵਿਚ ਲੱਗੇ ਹਰ ਏ. ਟੀ. ਐੱਮ. ਨੂੰ ਚੈੱਕ ਕਰਨ ਵਿਚ ਲੱਗੇ ਹੋਏ ਹਨ।
ਸੀ. ਸੀ. ਟੀ. ਵੀ. ਫੁਟੇਜ ਵਿਚ ਦਿਖੇ ਦੋਵਾਂ ਨੌਜਵਾਨਾਂ ਦੀ ਫੋਟੋ ਹੋਰ ਰਾਜਾਂ ਦੀ ਪੁਲਸ ਨੂੰ ਵੀ ਭੇਜੀ
ਚੰਡੀਗਡ਼੍ਹ ਪੁਲਸ ਨੇ ਸੈਕਟਰ-35 ਸਥਿਤ ਕੇਨਰਾ ਬੈਂਕ ਦੇ ਏ. ਟੀ. ਐੱਮ. ਵਿਚ ਕਲੋਨਿੰਗ ਮਸ਼ੀਨ ਲਾਉਂਦੇ ਹੋਏ ਸੀ. ਸੀ. ਟੀ. ਵੀ. ਵਿਚ ਕੈਦ ਹੋਏ ਨੌਜਵਾਨ ਦੀ ਫੋਟੋ ਹੋਰ ਰਾਜਾਂ ਨੂੰ ਵੀ ਭੇਜੀ ਹੈ, ਤਾਂ ਕਿ ਪੁਲਸ ਨੂੰ ਦੋਵਾਂ ਮੁਲਜ਼ਮਾਂ ਦਾ ਕੋਈ ਸੁਰਾਗ ਲਗ ਸਕੇ। ਉਥੇ ਹੀ ਸੈਕਟਰ-36 ਥਾਣਾ ਪੁਲਸ ਨੂੰ ਅਜੇ ਤਕ ਮੁਲਜ਼ਮਾਂ ਦਾ ਪਤਾ ਨਹੀਂ ਲੱਗਾ ਹੈ। ਸੈਕਟਰ-36 ਥਾਣਾ ਇੰਚਾਰਜ ਰਣਜੋਤ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਮੁਲਜ਼ਮਾਂ ਦੀ ਭਾਲ ਕਰਨ ਵਿਚ ਲੱਗੀ ਹੋਈ ਹੈ।
ਸਾਰੇ ਬੈਂਕਾਂ ਨੂੰ ਆਪਣੇ-ਆਪਣੇ ਏ. ਟੀ. ਐੱਮ. ਚੈੱਕ ਕਰਨ ਦੇ ਨਿਰਦੇਸ਼
ਸੈਕਟਰ-35 ਸਥਿਤ ਕੇਨਰਾ ਬੈਂਕ ਵਿਚ ਏ. ਟੀ. ਐੱਮ. ਕਲੋਨਿੰਗ ਮਸ਼ੀਨ ਮਿਲਣ ਤੋਂ ਬਾਅਦ ਸਾਰੇ ਬੈਂਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਚੰਡੀਗਡ਼੍ਹ ਪੁਲਸ ਨੇ ਸਾਰੇ ਬੈਂਕਾਂ ਨੂੰ ਆਪਣੇ-ਆਪਣੇ ਏ. ਟੀ. ਐੱਮ. ਚੈੱਕ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਥਾਣਾ ਪੁਲਸ ਵੀ ਆਪਣੇ-ਆਪਣੇ ਇਲਾਕੇ ਦੇ ਏ. ਟੀ. ਐੱਮ. ਚੈੱਕ ਕਰੇਗੀ। ਬੀਟ ਸਟਾਫ ਏ. ਟੀ. ਐੱਮ. ਦੇ ਆਸ-ਪਾਸ ਘੁੰਮਣ ਵਾਲੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖੇਗਾ। ਪੁਲਸ ਨੇ ਏ. ਟੀ. ਐੱਮ. ’ਤੇ ਤਾਇਨਾਤ ਸਕਿਓਰਿਟੀ ਗਾਰਡਜ਼ ਨੂੰ ਅਲਰਟ ਰਹਿਣ ਲਈ ਕਿਹਾ ਹੈ ਜੇਕਰ ਜ਼ਿਆਦਾ ਦੇਰ ਤੱਕ ਕੋਈ ਏ. ਟੀ. ਐੱਮ. ਦੇ ਅੰਦਰ ਖਡ਼੍ਹਾ ਹੋਵੇਗਾ ਤਾਂ ਸਕਿਓਰਿਟੀ ਗਾਰਡ ਅੰਦਰ ਜਾ ਕੇ ਚੈੱਕ ਕਰੇਗਾ ਜੇਕਰ ਸਕਿਓਰਿਟੀ ਗਾਰਡ ਨੂੰ ਕੋਈ ਵਿਅਕਤੀ ਸ਼ੱਕੀ ਲੱਗ ਰਿਹਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣੀ ਹੋਵੇਗੀ।
1 ਲੱਖ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫਤਾਰ
NEXT STORY