ਲੁਧਿਆਣਾ (ਰਾਜ) - ਸਾਈਬਰ ਠੱਗ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਲਈ ਕੋਈ ਨਾ ਕੋਈ ਨਵਾਂ ਢੰਗ ਲੱਭ ਹੀ ਲੈਂਦੇ ਹਨ। ਇਸ ਦੌਰਾਨ ਸਾਈਬਰ ਠੱਗਾਂ ਨੇ ਇਕ ਵਿਅਕਤੀ ਨੂੰ ਠੱਗ ਲਿਆ। ਫਲਿੱਪਕਾਰਟ ’ਤੇ ਕੀਤੇ ਗਏ ਆਰਡਰ ਨੂੰ ਕੈਂਸਿਲ ਦੇ ਬਾਅਦ ਪੈਸੇ ਰਿਟਰਨ ਦੇਣ ਦਾ ਝਾਂਸਾ ਦੇ ਕੇ ਸਾਈਬਰ ਠੱਗ ਨੇ ਵਿਅਕਤੀ ਤੋਂ ਲੱਖਾਂ ਰੁਪਏ ਦੀ ਠੱਗੀ ਕਰ ਲਈ। ਉਸਦੇ ਖਾਤੇ ’ਚੋਂ ਇਕ ਲੱਖ 12 ਹਜ਼ਾਰ ਰੁਪਏ ਉਡਾ ਲਏ। ਇਸ ਮਾਮਲੇ ਵਿਚ ਥਾਣਾ ਸਾਈਬਰ ਕਰਾਈਮ ਦੀ ਪੁਲਸ ਨੇ ਐੱਸ.ਡੀ ਮਕਸੂਦ ਆਲਮ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕੀਤਾ ਹੈ।
ਪੁਲਸ ਸ਼ਿਕਾਇਤ ਵਿਚ ਮਕਸੂਦ ਆਲਮ ਨੇ ਦੱਸਿਆ ਕਿ ਉਸਨੇ ਆਨਲਾਈਨ ਫਲਿੱਪਕਾਰਟ ਤੋਂ ਕੁਝ ਸਾਮਾਨ ਮੰਗਵਾਇਆ ਸੀ। ਉਸਨੂੰ ਸਾਮਾਨ ਸਹੀ ਨਹੀਂ ਪੁੱਜਾ ਤਾਂ ਉਸਨੇ ਤੁਰੰਤ ਆਰਡਰ ਰੱਦ ਕਰ ਦਿੱਤਾ। ਕੁਝ ਦਿਨ ਬਾਅਦ ਉਸਨੂੰ ਫੋਨ ਆਇਆ ਉਸਨੇ ਖੁਦ ਨੂੰ ਫਲਿੱਪਕਾਰਟ ਕੰਪਨੀ ਦਾ ਕਸਟਮਰ ਕੇਅਰ ਅਧਿਕਾਰੀ ਦੱਸਿਆ। ਉਸਨੇ ਆਰਡਰ ਕੈਂਸਿਲ ਕਰਨ ਦੇ ਪੈਸੇ ਗੂਗਲ ਪੇ ਕਰਨ ਦੀ ਗੱਲ ਕਹਿ ਦਿੱਤੀ ਅਤੇ ਉਸਨੂੰ ਚੈਕ ਕਰਨ ਦੇ ਲਈ ਕਿਹਾ। ਜਦ ਗੂਗਲ ਪੇ ਚੈਕ ਕੀਤਾ ਗਿਆ ਤਾਂ ਮੁਲਜ਼ਮ ਨੇ ਅਲੱਗ-ਅਲੱਗ ਖਾਤਿਆਂ ਵਿਚੋਂ 2 ਲੱਖ 12 ਹਜ਼ਾਰ 5 ਸੌ ਰੁਪਏ ਉਡਾਏ। ਜਦ ਤੱਕ ਮਕਸੂਦ ਆਲਮ ਕੁਝ ਕਰ ਪਾਉਂਦੇ ਪੈਸੇ ਨਿਕਲ ਚੁਕੇ ਸਨ। ਉਨਾਂ ਨੇ ਤੁਰੰਤ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ ।
ਸ਼ੇਅਰ ਟ੍ਰੇਡਿੰਗ ਦੇ ਨਾਮ ’ਤੇ ਕੀਤੀ 25 ਲੱਖ ਰੁਪਏ ਦੀ ਠੱਗੀ
ਇਸ ਤਰਾਂ ਹੀ ਇਕ ਹੋਰ ਕੇਸ ਵਿਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਦੁਗਰੀ ਦੇ ਰਹਿਣ ਵਾਲੇ ਪੁਨੀਤ ਸੂਦ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤ ਵਿਚ ਪੁਨੀਤ ਸੂਦ ਨੇ ਦੱਸਿਆ ਕਿ ਵ੍ਹਟਸਐਪ ’ਤੇ ਸੀ.ਆਈ.ਏ.ਵੀ ਨਾਮ ਤੋਂ ਅਲੱਗ-ਅਲੱਗ ਗਰੁੱਪ ਬਣੇ ਸੀ। ਮੁਲਜ਼ਮਾਂ ਨੇ ਵ੍ਹਟਸਐਪ ਦੇ ਜ਼ਰੀਏ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਸ਼ੇਅਰ ਟ੍ਰੇਡਿੰਗ ਦੇ ਨਾਮ ’ਤੇ ਉਸਦੇ ਖਾਤੇ ’ਚੋਂ 25 ਲੱਖ 62 ਹਜ਼ਾਰ ਰੁਪਏ ਦੀ ਧੋਖਾਦੇਹੀ ਕੀਤੀ। ਜਦ ਤੱਕ ਪੁਨੀਤ ਨੂੰ ਪਤਾ ਲੱਗਾ ਪੈਸੇ ਨਿਕਲ ਚੁਕੇ ਸਨ ਅਤੇ ਉਸਨੇ ਹੁਣ ਸ਼ਿਕਾਇਤ ਪੁਲਸ ਦੇ ਕੋਲ ਕੀਤੀ ਹੈ।
ਸ਼ਹਿਰ 'ਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬੱਸ ਦੀ ਕਰਵਾਈ ਸਵਾਰੀ
NEXT STORY