ਬਠਿੰਡਾ : ਪੰਜਾਬ ਦੇ ਮਾਲਵਾ ਖੇਤਰ ਜਿਸ ਨੂੰ ਸੂਬੇ ਦੀ ਕਪਾਹ ਪੱਟੀ ਵਜੋਂ ਵੀ ਜਾਣਿਆ ਜਾਂਦਾ ਹੈ, 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਾਣਕਾਰੀ ਮੁਤਾਬਕ ਇਹ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਦੱਸ ਦੇਈਏ ਕਿ ਸੂਬੇ ਭਰ ਦੇ 85 ਹਜ਼ਾਰ ਤੋਂ ਵੱਧ ਮਰੀਜ਼ਾਂ ਵਿੱਚੋਂ ਜ਼ਿਆਦਾ ਮਰੀਜ਼ ਮਾਲਵਾ ਖੇਤਰ ਦੇ ਹਨ। ਇਨ੍ਹਾਂ ਸਭ ਨੇ ਪਿਛਲੇ ਸਾਲ ਬਠਿੰਡਾ ਦੇ ਐਡਵਾਂਸਡ ਕੈਂਸਰ ਇੰਸਟੀਚਿਊਟ ਤੋਂ ਇਲਾਜ ਕਰਵਾਇਆ ਹੈ, ਜਿਸ ਦੀ ਸ਼ੁਰੂਆਤ 6 ਸਾਲ ਪਹਿਲਾਂ ਕੀਤਾ ਗਈ ਸੀ। ਸੰਸਥਾ ਮੁਤਾਬਕ 2016 ਵਿੱਚ 11 ਹਜ਼ਾਰ, 2017 'ਚ 27 ਹਜ਼ਾਰ, 2018 'ਚ 39 ਹਜ਼ਾਰ, 2019 'ਚ 48 ਹਜ਼ਾਰ ਅਤੇ 2020 'ਚ 60 ਹਜ਼ਾਰ ਮਰੀਜ਼ਾਂ ਸਾਹਮਣੇ ਆਏ ਹਨ। ਮਾਹਿਰਾਂ ਵਲੋਂ ਜਾਂਚ ਕਰਨ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਲਵਾ ਖੇਤਰ ਵਿੱਚ ਇਹ ਬੀਮਾਰੀ ਕੀਟਨਾਸ਼ਕਾਂ ਅਤੇ ਹੋਰ ਰਸਾਇਣਾਂ ਦੀ ਕੀਤੀ ਜਾ ਰਹੀ ਵਧ ਵਰਤੋਂ ਕਾਰਨ ਫੈਲੀ ਹੈ।
ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਦੀ ਪੁਲਸ ਨੂੰ ਧਮਕੀ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਟਵੀਟ, ਦੋ ਟੁੱਕ ’ਚ ਦਿੱਤਾ ਜਵਾਬ
ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਵਲੋਂ 2018 ਦੇ ਇਕ ਅਧਿਐਨ 'ਚ ਪਾਇਆ ਗਿਆ ਸੀ ਕਿ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਨਾਈਟ੍ਰੇਟ ਅਤੇ ਫਲੋਰਾਈਡ ਦਾ ਗਾੜ੍ਹਾਪਨ ਪ੍ਰਵਾਨਿਤ ਸੀਮਾਵਾਂ ਤੋਂ ਵੱਧ ਹੈ। ਇਸ ਕਾਰਨ ਕਰਕੇ ਹੀ ਮਾਲਵਾ ਖੇਤਰ ਦਾ ਜ਼ਮੀਨ ਹੇਠਲਾਂ ਪਾਣੀ ਪੀਣ ਯੋਗ ਨਹੀਂ ਹੈ। ਐਡਵਾਂਸਡ ਕੈਂਸਰ ਇੰਸਟੀਚਿਊਟ ਦੇ ਡਾਇਰੈਕਟਰ ਡਾ. ਦੀਪਰ ਅਰੋੜਾ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਕੀਤੀ ਗਈ ਜਾਂਚ ਨਾਲ ਸਫ਼ਲ ਇਲਾਜ ਦੀਆਂ ਸੰਭਾਵਨਾਵਾਂ 'ਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬੀਮਾਰੀ ਸੰਬੰਧੀ ਲੋਕਾਂ 'ਚ ਜਾਗਰੂਕਤਾ ਪੈਦਾ ਕਰ ਰਹੇ ਹਾਂ , ਇਸੇ ਕਾਰਨ ਲੋਕ ਵੱਡੀ ਗਿਣਤੀ 'ਚ ਸਾਡੀ ਸੰਸਥਾਂ ਨਾਲ ਜੁੜ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ 2013 'ਚ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਕੈਂਸਰ ਦੇ ਹਰ ਮਰੀਜ਼ ਨੂੰ ਇਲਾਜ ਲਈ 1.5 ਲੱਖ ਰੁਪਏ ਦੀ ਰਾਸ਼ੀ ਉਪਲਬਧ ਕਰਵਾਈ ਜਾਂਦੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
‘ਆਪ’ ਸਰਕਾਰ ਲੰਪੀ ਰੋਗ ਦੇ ਝੰਬੇ ਡੇਅਰੀ ਕਿਸਾਨਾਂ ਨੂੰ 300 ਕਰੋੜ ਰੁਪਏ ਮੁਆਵਜ਼ਾ ਜਾਰੀ ਕਰੇ : ਸੁਖਬੀਰ ਬਾਦਲ
NEXT STORY