ਸ੍ਰੀ ਕੀਰਤਪੁਰ ਸਾਹਿਬ,(ਬਾਲੀ)- ਯੂਥ ਸਪੋਰਟਸ ਕਲੱਬ ਗਰਦਲੇ (ਸਟੇਟ ਐਵਾਰਡੀ) ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਿੰਡ ਗਰਦਲੇ, ਗਾਜੀਪੁਰ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਆਪਣੇ ਹੱਥਾਂ ਵਿਚ ਮੋਮਬੱਤੀਆਂ ਬਾਲ ਕੇ ਫੜੀਆਂ ਹੋਈਆਂ ਸਨ। ਇਸ ਮੌਕੇ ਕਲੱਬ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਆਜ਼ਾਦੀ ਦਾ ਜੋ ਨਿੱਘ ਮਾਣ ਰਹੇ ਹਾਂ ਉਹ ਇਨ੍ਹਾਂ ਸ਼ਹੀਦਾਂ ਦੀ ਹੀ ਦੇਣ ਹੈ, ਜੋ ਹੱਸਦੇ-ਹੱਸਦੇ ਹੋਏ ਫਾਂਸੀ 'ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਇਨ੍ਹਾਂ ਸ਼ਹੀਦਾਂ ਦਾ ਨਾਮ ਅਮਰ ਰਹੇਗਾ।
ਟਿੱਪਰ ਲੁੱਟਣ ਵਾਲਾ ਗੈਂਗ ਬੇਨਕਾਬ, 2 ਗ੍ਰਿਫਤਾਰ, 2 ਫਰਾਰ
NEXT STORY