ਬੁੱਲ੍ਹੋਵਾਲ/ਹੁਸ਼ਿਆਰਪੁਰ (ਜਸਵਿੰਦਰਜੀਤ) : ਬੁੱਧਵਾਰ ਸਵੇਰੇ ਕਸਬਾ ਬੁੱਲ੍ਹੋਵਾਲ ਦੇ ਨਾਲ ਲੱਗਦੇ ਪਿੰਡ ਆਲੋਵਾਲ ਦੇ ਕੋਲ ਇਕ ਤੇਜ਼ ਰਫਤਾਰ ਕੈਂਟਰ ਵਲੋਂ ਟੱਕਰ ਮਾਰਨ ਨਾਲ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਸਬਾ ਬੁੱਲ੍ਹੋਵਾਲ ਦੇ ਮੋਹਨ ਸਿੰਘ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਹੁਸ਼ਿਆਪੁਰ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਆਲੋਵਾਲ ਤੋਂ ਦੋਸੜਕਾ ਵੱਲ ਨੂੰ ਜਾ ਰਹੇ ਸਨ ਤਾਂ ਪਿਛਿਓਂ ਕੈਂਟਰ ਨੰਬਰ-ਪੀ ਬੀ 10 ਬੀ ਡਬਲਯੂ 5293 ਵਲੋਂ ਜ਼ੋਰਦਾਰ ਟੱਕਰ ਕਾਰ ਦਿੱਤੀ। ਜਿਸ ਕਾਰਨ ਸਕੂਟਰੀ ਦੇ ਪਿਛੇ ਬੈਠੀ ਸੁਖਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੋਹਨ ਸਿੰਘ ਅਤੇ ਇਕ ਹੋਰ ਸਾਈਕਲ ਸਵਾਰ ਪਿੰਦਰ ਸਿੰਘ ਵਾਸੀ ਲੁੱਦਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਮੋਹਨ ਸਿੰਘ ਦੇ ਗੰਭੀਰ ਸੱਟਾ ਲੱਗਣ ਕਾਰਨ ਹੁਸ਼ਿਆਰਪੁਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਤੋਂ ਬਾਅਦ ਗੰਭੀਰ ਹਾਲਤ ਦੇਖਦੇ ਹੋਏ ਡੀ. ਐੱਮ. ਸੀ. ਲੁਧਿਆਣਾ ਵਿਖੇ ਲਿਜਾਇਆ ਗਿਆ। ਜਦ ਕਿ ਦੂਸਰੇ ਪਿੰਦਰ ਸਿੰਘ ਨੂੰ ਵੀ ਬੁੱਲ੍ਹੋਵਾਲ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਸੀ। ਪੁਲਸ ਥਾਣਾ ਬੁੱਲ੍ਹੋਵਾਲ ਵਲੋਂ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ।
ਫਗਵਾੜਾ 'ਚ ਜ਼ਬਰਦਸਤ ਧਮਾਕਾ, ਪੁਲਸ ਸ਼ਸ਼ੋਪੰਜ 'ਚ!
NEXT STORY