ਫਗਵਾੜਾ (ਹਰਜੋਤ, ਜਲੋਟਾ)— ਫਗਵਾੜਾ 'ਚ ਅੱਜ ਦੁਪਿਹਰ ਵੇਲੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ। ਇਸ ਧਮਾਕੇ ਨਾਲ ਕਈ ਇਲਾਕਿਆਂ ਦੇ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ ਅਤੇ ਪੁਲਸ ਨੇ ਤੁਰੰਤ ਹਰਕਤ 'ਚ ਆਉਂਦਿਆ ਹੀ ਸ਼ਹਿਰ ਦੇ ਕਈ ਇਲਾਕਿਆਂ ਦੀ ਚੈਕਿੰਗ ਕੀਤੀ ਪਰ ਕੁਝ ਵੀ ਨਹੀਂ ਮਿਲਿਆ। ਫਿਲਹਾਲ ਧਮਾਕਾ ਕਿੱਥੇ ਅਤੇ ਕਿਵੇਂ ਹੋਇਆ ਹੈ, ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਧਮਾਕੇ ਕਾਰਨ ਕਿਸੇ ਵੀ ਤਰ੍ਹਾਂ ਦੇ ਕੋਈ ਨੁਕਸਾਨ ਦੀ ਸੂਚਨਾ ਵੀ ਨਹੀਂ ਮਿਲੀ ਹੈ। ਪੁਲਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਜਾਂਚ ਜਾਰੀ ਹੈ। ਫਗਵਾੜਾ ਦੇ ਐੱਸ. ਪੀ. ਭੰਡਾਲ ਨੇ ਕਿਹਾ ਕਿ ਪੁਲਸ ਪਾਰਟੀ ਵੱਲੋਂ ਧਮਾਕਾ ਦੀ ਘਟਨਾ ਨੂੰ ਲੈ ਕੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਤੰਦਰੁਸਤ ਵਿਧਾਇਕ ਮਿਸ਼ਨ ਖਜ਼ਾਨੇ 'ਤੇ ਭਾਰੂ, ਬੈਂਸ ਦਾ ਖਰਚ ਸਭ ਤੋਂ ਵੱਧ
NEXT STORY