ਲੁਧਿਆਣਾ(ਰਿਸ਼ੀ, ਮਹੇਸ਼, ਗੁਪਤਾ)- ਪੰਜਾਬ ਦੀ ਕੈਪਟਨ ਸਰਕਾਰ ਨੇ ਮੰਗਲਵਾਰ ਨੂੰ ਲੁਧਿਆਣਾ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸ਼ਾਖਾ ਮੁਖੀ ਰਵਿੰਦਰ ਗੋਸਾਈਂ ਦੀ ਹੱਤਿਆ ਦੀ ਜਾਂਚ ਸ਼ੁੱਕਰਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਐੱਨ. ਆਈ. ਏ. ਨੂੰ ਸੌਂਪ ਦਿੱਤੀ ਹੈ। ਇਥੇ ਜਾਂਚ ਹੱਤਿਆ ਤੋਂ ਸਿਰਫ 60 ਘੰਟਿਆਂ ਬਾਅਦ ਹੀ ਕੇਂਦਰੀ ਜਾਂਚ ਏਜੰਸੀਆਂ ਨੂੰ ਸੌਂਪ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਟਵਿਟਰ 'ਤੇ ਇਸ ਮਾਮਲੇ ਦੀ ਜਾਂਚ ਐੱਨ. ਆਈ. ਏ. ਕੋਲੋਂ ਕਰਵਾਉਣ ਦੀ ਗੱਲ ਕਹੀ ਹੈ। ਕੈਪਟਨ ਵਲੋਂ ਕੇਂਦਰੀ ਏਜੰਸੀਆਂ ਨੂੰ ਜਾਂਚ ਸੌਂਪੇ ਜਾਣ 'ਤੇ ਕਈ ਲੋਕਾਂ ਨੇ ਟਵੀਟ ਵੀ ਕੀਤੇ ਹਨ ਕਿ ਆਖਿਰ ਕਿਸ ਕਾਰਨ ਇੰਨੀ ਜਲਦੀ ਇਹ ਜਾਂਚ ਕੇਂਦਰੀ ਏਜੰਸੀਆਂ ਨੂੰ ਸੌਂਪ ਦਿੱਤੀ ਹੈ। ਕਈ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ 70 ਫੀਸਦੀ ਲੋਕਾਂ ਨੇ ਕਾਂਗਰਸ 'ਤੇ ਭਰੋਸਾ ਜ਼ਾਹਿਰ ਕੀਤਾ ਸੀ ਪਰ ਤੁਹਾਡੀ ਸਰਕਾਰ ਵੀ ਅਕਾਲੀਆਂ ਦੇ ਰਾਹ 'ਤੇ ਚੱਲ ਪਈ ਹੈ। ਹਾਲਾਂਕਿ ਕੁਝ ਲੋਕਾਂ ਨੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਹੈ ਪਰ ਜ਼ਿਆਦਾਤਰ ਨੇ ਇਸ ਟਵੀਟ 'ਤੇ ਪੰਜਾਬ ਦੇ ਦੂਸਰੇ ਮੁੱਦਿਆਂ ਨੂੰ ਵੀ ਉਛਾਲ ਦਿੱਤਾ ਹੈ।
ਸੰਘ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ
ਇਸ ਤੋਂ ਪਹਿਲਾਂ ਸੰਘ ਦੇ ਸ਼ਾਖਾ ਮੁਖੀ ਰਵਿੰਦਰ ਗੋਸਾਈਂ ਦੀ ਹੱਤਿਆ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਐੱਨ. ਆਈ. ਏ. ਕੋਲੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਆਰ. ਆਰ. ਐੱਸ. ਦਾ ਵਫਦ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਿਆ ਸੀ। ਵਫਦ ਵਿਚ ਆਰ. ਆਰ. ਐੱਸ. ਦੇ ਉੱਤਰੀ ਭਾਰਤ ਦੇ ਮੁਖੀ ਰਮੇਸ਼ਵਰ, ਸਹਾਇਕ ਸੂਬਾ ਕਾਰਜਕਾਰੀ ਪੰਜਾਬ ਮੁਨੀਸ਼ਵਰ, ਲੁਧਿਆਣਾ ਵਿਭਾਗ ਦੇ ਕਾਰਜਕਾਰੀ ਯਸ਼ ਗਿਰੀ, ਐਡਵੋਕੇਟ ਚੇਤਨ ਮਿੱਤਲ, ਚੰਡੀਗੜ੍ਹ ਮਹਾਨਗਰ ਸੰਘ ਚਾਲਕ ਤ੍ਰਿਲੋਕੀ ਨਾਥ ਸ਼ਾਮਲ ਸਨ। ਮੁੱਖ ਮੰਤਰੀ ਨੂੰ ਦਿੱਤੇ ਮੰਗ-ਪੱਤਰ ਵਿਚ ਸੰਘ ਨੇਤਾਵਾਂ ਨੇ ਕਿਹਾ ਕਿ ਰਵਿੰਦਰ ਗੋਸਾਈਂ ਦੀ ਉਨ੍ਹਾਂ ਦੇ ਘਰ ਦੇ ਬਾਹਰ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਪਰ ਹਤਿਆਰੇ ਅਜੇ ਤੱਕ ਪੁਲਸ ਦੀ ਪਕੜ ਤੋਂ ਬਾਹਰ ਹਨ। ਅਜਿਹੀਆਂ ਹੀ ਹੋਰ ਹੱਤਿਆਵਾਂ ਵਿਚ ਆਰ. ਆਰ. ਐੱਸ. ਦੇ ਸਹਿ ਸੂਬਾ ਸੰਚਾਲਕ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੀ ਹੱਤਿਆ ਦਿਨ ਦਿਹਾੜੇ ਕੀਤੀ ਗਈ ਸੀ। ਨਾਮਧਾਰੀ ਸਤਿਗੁਰੂ ਸਵ. ਜਗਜੀਤ ਸਿੰਘ ਦੀ ਧਰਮਪਤਨੀ ਮਾਤਾ ਚੰਦ ਕੌਰ, ਹਿੰਦੂ ਤਖਤ ਦੇ ਵਰਕਰ ਅਮਿਤ ਸ਼ਰਮਾ, ਪਾਦਰੀ ਸੁਲਤਾਨ ਮਸੀਹ ਆਦਿ ਕਈ ਜਾਨਾਂ ਅੱਤਵਾਦੀਆਂ ਵਲੋਂ ਲਈਆਂ ਗਈਆਂ ਸਨ ਪਰ ਇਨ੍ਹਾਂ ਘਟਨਾਵਾਂ ਵਿਚ ਸ਼ਾਮਲ ਅੱਤਵਾਦੀਆਂ ਕਾਰਨ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਲਗਾਤਾਰ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ।
ਜਾਂਚ ਸੀ. ਬੀ. ਆਈ. ਨੂੰ ਸੌਂਪੇ ਜਾਣ 'ਤੇ ਕਾਂਗਰਸ ਨੇ ਸੁਖਬੀਰ ਬਾਦਲ ਕੋਲੋਂ ਮੰਗਿਆ ਸੀ ਅਸਤੀਫਾ
ਜਲੰਧਰ ਦੇ ਜੋਤੀ ਚੌਕ ਵਿਚ ਆਰ. ਆਰ. ਐੱਸ. ਨੇਤਾ ਜਗਦੀਸ਼ ਗਗਨੇਜਾ ਦੀ ਹੱਤਿਆ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਉਸ ਸਮੇਂ ਗਗਨੇਜਾ ਦੇ ਘਰ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟਾਉਣ ਪਹੁੰਚੇ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲੋਂ ਅਸਤੀਫੇ ਦੀ ਮੰਗ ਕਰ ਦਿੱਤੀ ਸੀ। ਜਾਖੜ ਦਾ ਕਹਿਣਾ ਸੀ ਕਿ ਗਗਨੇਜਾ ਦੇ ਘਰ ਦੇ ਬਾਹਰ ਇੰਨੀ ਸਕਿਓਰਿਟੀ ਕਿਉਂ ਲਗਾਈ ਗਈ ਹੈ। ਜਿੱਥੇ ਜ਼ਿਆਦਾ ਸਕਿਓਰਿਟੀ ਲਗਾਈ ਗਈ ਹੈ ਉਥੇ ਹੀ ਘਟਨਾਵਾਂ ਜ਼ਿਆਦਾ ਵਧੀਆਂ।
ਉਨ੍ਹਾਂ ਕਿਹਾ ਕਿ ਸੁਖਬੀਰ ਨੇ ਪਹਿਲਾਂ ਇਸ ਹਮਲੇ ਵਿਚ ਵਿਦੇਸ਼ੀ ਲੋਕਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਸੀ ਪਰ ਹੁਣ ਵਿਦੇਸ਼ੀ ਲੋਕਾਂ ਦੇ ਹੱਥ ਹੋਣ ਦਾ ਦਾਅਵਾ ਕਰ ਕੇ ਇਸ ਕੇਸ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ। ਇਸ ਲਈ ਸੁਖਬੀਰ ਬਾਦਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰ ਕੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕਰੇਗੀ।
ਦੰਗਾ ਪੀੜਤ ਕੋਲ ਕੰਮ ਕਰਦੇ ਨੌਜਵਾਨ ਦੇ ਮੋਟਰਸਾਈਕਲ 'ਤੇ ਸੰਘ ਨੇਤਾ ਨੂੰ ਮਾਰੀਆਂ ਗਈਆਂ ਗੋਲੀਆਂ
17 ਅਕਤੂਬਰ ਨੂੰ ਕੈਲਾਸ਼ ਨਗਰ ਬਸਤੀ ਜੋਧੇਵਾਲ 'ਚ ਘਰ ਤੋਂ ਬਾਹਰ ਖੜ੍ਹੇ ਆਰ. ਐੱਸ. ਐੱਸ. ਨੇਤਾ ਰਵਿੰਦਰ ਗੌਸਾਈਂ (60) ਨੂੰ ਗੋਲੀਆਂ ਮਾਰਨ ਵਾਲੇ ਹੱਤਿਆਰਿਆਂ ਨੇ ਜਿਹੜੀ ਬਾਈਕ ਦਾ ਇਸਤੇਮਾਲ ਕੀਤਾ ਹੈ ਉਹ 1984 ਦੇ ਇਕ ਦੰਗਾ ਪੀੜਤ ਪਰਿਵਾਰ ਦੀ ਦੁਕਾਨ 'ਤੇ ਨੌਕਰੀ ਕਰਨ ਵਾਲੇ 23 ਸਾਲਾ ਨੌਜਵਾਨ ਦੀ ਹੈ। ਨੌਜਵਾਨ ਤਿੰਨ ਸਾਲਾਂ ਤੋਂ ਦੁਕਾਨ 'ਤੇ ਨੌਕਰੀ ਕਰ ਰਿਹਾ ਹੈ। ਇਸ ਗੱਲ ਦਾ ਖੁਲਾਸਾ ਪੁਲਸ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਹੋਇਆ ਹੈ। ਹੱਤਿਆਰਿਆਂ ਨੇ ਵਾਰਦਾਤ ਤੋਂ 7 ਦਿਨ ਪਹਿਲਾਂ ਢੋਲੇਵਾਲ ਪੁਲ ਦੇ ਹੇਠਾਂ ਨੰਬਰ ਪਲੇਟਾਂ ਵਾਲੀ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਕੀਤਾ ਸੀ। ਪੁਲਸ ਜਾਂਚ ਕਰ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਿਤੇ ਦੋ ਧਰਮਾਂ ਦੇ ਲੋਕਾਂ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ।
ਸ਼ਾਮ 6 ਤੋਂ 8 ਵਜੇ ਦਰਮਿਆਨ ਚੋਰੀ ਹੋਈ ਬਾਈਕ
ਨੌਜਵਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਹਰ ਰੋਜ਼ ਵਾਂਗ 10 ਅਕਤੂਬਰ ਨੂੰ ਸਵੇਰੇ 10 ਵਜੇ ਦੁਕਾਨ 'ਤੇ ਆ ਕੇ ਉਸ ਨੇ ਬਾਈਕ ਸਾਈਡ 'ਤੇ ਖੜ੍ਹੀ ਕਰ ਦਿੱਤੀ ਸੀ। ਸ਼ਾਮ 6 ਵਜੇ ਤੱਕ ਬਾਈਕ ਉਥੇ ਖੜ੍ਹੀ ਸੀ ਪਰ ਬਾਅਦ 'ਚ ਉਥੋਂ ਗਾਇਬ ਹੋ ਗਈ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਚੌਕੀ ਮਿੱਲਰਗੰਜ ਵਿਖੇ ਸ਼ਿਕਾਇਤ ਦਰਜ ਕਰਵਾਈ।
ਬਾਈਕ ਦਾ ਲਾਕ ਨਹੀਂ ਤੋੜਿਆ ਗਿਆ
ਪੁਲਸ ਸੂਤਰਾਂ ਅਨੁਸਾਰ ਹੱਤਿਆਰਿਆਂ ਵੱਲੋਂ ਬਾਈਕ ਦਾ ਲਾਕ ਨਹੀਂ ਤੋੜਿਆ ਗਿਆ ਸਗੋਂ ਆਸਾਨੀ ਨਾਲ ਚਾਬੀ ਲਾ ਕੇ ਉਸ ਨੂੰ ਖੋਲ੍ਹਿਆ ਗਿਆ। ਪੁਲਸ ਇਸ ਗੱਲ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਆਖਿਰ ਹੱਤਿਆਰਿਆਂ ਕੋਲ ਬਾਈਕ ਦੀ ਚਾਬੀ ਕਿਵੇਂ ਪਹੁੰਚੀ।
ਲੁਧਿਆਣਾ ਤੋਂ ਮੁਹੱਈਆ ਕਰਵਾ ਕੇ ਦਿੱਤੀਆਂ ਜਾ ਰਹੀਆਂ ਹਨ ਬਾਈਕਸ
ਹੱਤਿਆਵਾਂ ਕਰਨ ਵਾਲਿਆਂ ਵੱਲੋਂ ਵਾਰਦਾਤ 'ਚ ਜੋ ਬਾਈਕਸ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ ਉਹ ਲੁਧਿਆਣਾ ਤੋਂ ਚੋਰੀ ਕਰ ਕੇ ਉਨ੍ਹਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਖੰਨਾ 'ਚ ਦੁਰਗਾ ਗੁਪਤਾ ਦੀ ਹੱਤਿਆ ਕਰਨ 'ਚ ਵੀ ਜਿਸ ਬਾਈਕ ਦਾ ਇਸਤੇਮਾਲ ਕੀਤਾ ਗਿਆ ਸੀ ਵਾਰਦਾਤ ਤੋਂ 15 ਦਿਨ ਪਹਿਲਾਂ ਲੁਧਿਆਣਾ ਪੀ. ਏ. ਯੂ. ਦੇ ਬਾਹਰੋਂ ਚੋਰੀ ਕੀਤੀ ਗਈ ਸੀ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਹੱਤਿਆਰਿਆਂ ਨੂੰ ਬਾਈਕ ਮੁਹੱਈਆ ਕਰਵਾ ਕੇ ਦੇਣ ਦਾ ਕੰਮ ਲੁਧਿਆਣਾ ਤੋਂ ਹੀ ਹੋ ਰਿਹਾ ਹੈ। ਪੁਲਸ ਨੂੰ ਪਹਿਲੀ ਵਾਰਦਾਤ 'ਚ ਇਸਤੇਮਾਲ ਕੀਤੀ ਗਈ ਬਾਈਕ ਬਰਾਮਦ ਹੋਈ ਹੈ।
ਪੀਲੇ ਰੰਗ ਦੀ ਬਾਈਕ 'ਚ ਕਈ ਰਾਜ਼
ਹੱਤਿਆਰਿਆਂ ਵੱਲੋਂ ਗੋਲੀਕਾਂਡ 'ਚ ਪੀਲੇ ਰੰਗ ਦੀ ਸਟਨਰ ਬਾਈਕ ਇਸਤੇਮਾਲ ਕੀਤੀ ਗਈ ਹੈ। ਇਸ 'ਚ ਵੀ ਕੋਈ ਰਾਜ਼ ਹੋ ਸਕਦਾ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਾਲ 2008 ਤੋਂ 2014 ਤੱਕ ਪੀਲੇ ਰੰਗ ਦੀਆਂ ਪੂਰੇ ਪੰਜਾਬ 'ਚ ਸਿਰਫ 7000 ਬਾਈਕਸ ਵੇਚੀਆਂ ਗਈਆਂ ਸਨ। ਇਨ੍ਹਾਂ 'ਚੋਂ ਲਗਭਗ 300 ਬਾਈਕਸ ਲੁਧਿਆਣਾ 'ਚ ਲੋਕਾਂ ਨੇ ਖਰੀਦੀਆਂ ਸਨ। ਇਸ ਤੋਂ ਪਹਿਲਾਂ ਹੱਤਿਆਰਿਆਂ ਵੱਲੋਂ ਪੀਲੇ ਰੰਗ ਦੀ ਬਾਈਕ ਇਸਤੇਮਾਲ ਨਹੀਂ ਕੀਤੀ ਗਈ।
ਐੱਸ. ਡੀ. ਐੱਮ. ਦੇ ਦਖਲ ਤੋਂ ਬਾਅਦ ਆੜ੍ਹਤੀਆਂ ਦਾ ਚੱਕਾ ਜਾਮ ਪ੍ਰੋਗਰਾਮ ਮੁਲਤਵੀ
NEXT STORY