ਪਟਿਆਲਾ (ਬਲਜਿੰਦਰ, ਰਾਣਾ) - ਦੇਸ਼ ਦੇ 69ਵੇਂ ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਪਟਿਆਲਾ ਦੇ ਵਾਈ. ਪੀ. ਐੱਸ. ਸਟੇਡੀਅਮ ਵਿਖੇ ਅੱਜ ਝੰਡਾ ਲਹਿਰਾਉਣਗੇ, ਜਿਸ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ-ਭਾਰ ਪਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਖੁਦ ਡੀ. ਜੀ. ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਅਤੇ ਏ. ਡੀ². ਜੀ. ਪੀ. ਲਾਅ ਐਂਡ ਆਰਡਰ ਗੌਰਵ ਯਾਦਵ ਵਾਈ. ਪੀ. ਐੱਸ. ਸਟੇਡੀਅਮ ਪਹੁੰਚੇ। ਉਨ੍ਹਾਂ ਨਾਲ ਆਈ. ਜੀ. ਸ਼੍ਰੀ ਏ. ਐੱਸ. ਰਾਏ, ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਵੀ ਸਨ। ਡੀ. ਜੀ. ਪੀ. ਢਿੱਲੋਂ ਨੇ ਸੁਰੱਖਿਆ ਨੂੰ ਲੈ ਕੇ ਪੁਲਸ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ। ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਤੋਂ ਬਾਅਦ ਖੁਦ ਜਾ ਕੇ ਸਟੇਡੀਅਮ ਵਿਚ ਸੁਰੱਖਿਆ ਦਾ ਜਾਇਜ਼ਾ ਲਿਆ।
ਸਟੇਡੀਅਮ ਨੂੰ ਜਾਣ ਵਾਲਾ ਹਰ ਰਸਤਾ ਸੀਲ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਵਾਈ. ਪੀ. ਐੱਸ. ਸਟੇਡੀਅਮ ਨੂੰ ਜਾਣ ਵਾਲੇ ਹਰ ਰਸਤੇ ਨੂੰ ਪੁਲਸ ਨੇ ਸੀਲ ਕਰ ਦਿੱਤਾ। ਸ਼ਾਮ ਨੂੰ ਹਰ ਵਿਅਕਤੀ ਦੀ ਚੈਕਿੰਗ ਕਰਨ ਤੋਂ ਬਾਅਦ ਹੀ ਉੱਧਰ ਜਾਣ ਦਿੱਤਾ ਗਿਆ ਜਦਕਿ ਸਟੇਡੀਅਮ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਦੂਜੇ ਪਾਸੇ ਪੂਰੇ ਸ਼ਹਿਰ ਵਿਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਹਰ ਚੌਕ ਅਤੇ ਜਨਤਕ ਥਾਵਾਂ 'ਤੇ ਪੁਲਸ ਤਾਇਨਾਤ ਕੀਤੀ ਗਈ ਹੈ। ਕਈ ਜਨਤਕ ਥਾਵਾਂ 'ਤੇ ਮਸ਼ੀਨਗੰਨ ਵਾਲੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
1500 ਮੁਲਾਜ਼ਮਾਂ ਦੇ ਸਿਰ ਸੁਰੱਖਿਆ ਦਾ ਜਿੰਮਾ
ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪਟਿਆਲਾ ਪੁਲਸ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੀ ਕਿਉਂਕਿ ਇਸ ਵਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਕੌਮੀ ਝੰਡਾ ਲਹਿਰਾਉਣ ਆ ਰਹੇ ਹਨ। ਇਸ ਲਈ ਸੁਰੱਖਿਆ ਦੀ ਜ਼ਿੰਮੇਵਾਰੀ 1500 ਮੁਲਾਜ਼ਮਾਂ ਦੇ ਸਿਰ ਛੱਡੀ ਗਈ ਹੈ। ਇਨ੍ਹਾਂ ਵਿਚ 5 ਕੰਪਨੀਆਂ ਪੈਰਾ-ਮਿਲਟਰੀ ਫੋਰਸ ਦੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਸਵੈਟ ਦੀ ਟੀਮ ਵੀ ਬੁਲਾਈ ਗਈ ਹੈ। ਬਾਕੀ ਮੁਲਾਜ਼ਮਾਂ ਵਿਚ ਪਟਿਆਲਾ ਪੁਲਸ ਦੇ ਮੁਲਾਜ਼ਮ ਅਤੇ ਪੀ. ਏ. ਪੀ. ਤੇ ਬਾਕੀ ਆਰਮਡ ਫੋਰਸ ਦੇ ਮੁਲਾਜ਼ਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਚੌਥਾ ਦਰਜਾ ਕਰਮਚਾਰੀਆਂ ਮੋਤੀ ਮਹਿਲ ਵੱਲ ਕੀਤਾ ਰੋਸ ਮਾਰਚ
NEXT STORY