ਚੰਡੀਗੜ੍ਹ/ਜਲੰਧਰ (ਧਵਨ, ਅਸ਼ਵਨੀ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਜਾਬ 'ਚ ਛੋਟੇ ਖੇਤੀ ਕਾਰੋਬਾਰ ਨੂੰ ਉਤਸ਼ਾਹਤ ਕਰਨ ਲਈ ਨਾਬਾਰਡ ਤੋਂ ਫੰਡ ਲੈਣ ਦੀ ਉਨ੍ਹਾਂ ਦੀ ਤਜਵੀਜ਼ 'ਤੇ ਵਿਚਾਰ ਕਰਨ, ਜਿਸ ਨਾਲ ਪੇਂਡੂ ਕਿਸਾਨਾਂ ਅਤੇ ਗਰੀਬ ਨੌਜਵਾਨਾਂ ਨੂੰ ਲਾਭ ਮਿਲੇਗਾ। ਮੁੱਖ ਮੰਤਰੀ ਨੇ ਨਾਬਾਰਡ ਦੇ ਚੇਅਰਮੈਨ ਡਾ. ਹਰਸ਼ ਕੁਮਾਰ ਭਨਵਾਲਾ ਨੂੰ ਕਿਹਾ ਕਿ ਉਹ ਸਹਿਕਾਰੀ ਬੈਂਕਾਂ ਨੂੰ ਖੇਤੀ ਕਰਜ਼ਿਆਂ ਨੂੰ ਟਰਮ ਲੋਨਜ਼ ਵਿਚ ਤਬਦੀਲ ਕਰਨ ਲਈ ਕਹਿਣ। ਨਾਬਾਰਡ ਦੇ ਚੇਅਰਮੈਨ ਨੇ ਅੱਜ ਮੁੱਖ ਮੰਤਰੀ ਨਾਲ ਲੰਮੀ ਮੀਟਿੰਗ ਕੀਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਨਾਬਾਰਡ ਨੂੰ ਕਿਹਾ ਕਿ ਉਹ ਅਜਿਹੇ ਕਰਜ਼ਿਆਂ ਨੂੰ ਨੌਜਵਾਨ ਉਦਯੋਗਪਤੀਆਂ ਨੂੰ ਮੁਹੱਈਆ ਕਰਾਉਣ ਤਾਂ ਜੋ ਉਹ ਸ਼ਹਿਰੀ ਖੇਤਰਾਂ 'ਚ ਆਪਣੇ ਉਦਯੋਗ ਸਥਾਪਤ ਕਰ ਸਕਣ। ਇਸ ਨਾਲ ਬੇਰੁਜ਼ਗਾਰੀ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇਗਾ। ਕੈਪਟਨ ਅਮਰਿੰਦਰ ਸਿੰਘ ਨੇ ਨਾਬਾਰਡ ਦੀ ਉਸ ਤਜਵੀਜ਼ 'ਤੇ ਸਹਿਮਤੀ ਜਤਾਈ, ਜਿਸ ਵਿਚ ਪੰਜਾਬ ਰਾਜ ਖੇਤੀ ਵਿਕਾਸ ਬੈਂਕ ਅਤੇ ਪੰਜਾਬ ਰਾਜ ਸਹਿਕਾਰੀ ਬੈਂਕਾਂ ਦੇ ਮਰਜ਼ ਦੀ ਗੱਲ ਕਹੀ ਗਈ ਸੀ।
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਪੁਲਸ ਪਹਿਲੇ ਨੰਬਰ 'ਤੇ
NEXT STORY