ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸੇਖੋਂ ਦੇ ਵਿਵਾਦ 'ਤੇ ਦਿੱਤੇ ਬਿਆਨ ਤੋਂ ਬਾਅਦ ਸੇਖੋਂ ਨੇ ਤਿੱਖਾ ਜਵਾਬ ਦਿੱਤਾ ਹੈ। ਫੇਸਬੁਕ 'ਤੇ ਪੋਸਟ ਸਾਂਝੀ ਕਰਦਿਆਂ ਬਲਵਿੰਦਰ ਸੇਖੋਂ ਨੇ ਕਿਹਾ ਕਿ 'ਮੈਂ ਮਿਸਟਰ ਸੀ. ਐੱਮ. ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਜਿਹੀਆਂ ਧਮਕੀਆਂ ਮੇਰਾ ਮਨੋਬਲ ਨਹੀਂ ਤੋੜ ਸਕਦੀਆਂ, ਇਨਕੁਆਰੀ ਦਾ ਡਰਾਮਾ ਕਰਨ ਦੀ ਲੋੜ ਨਹੀਂ, ਸਿੱਧਾ ਡਿਸਮਿਸ ਕਰ ਦਿਓ ਪਰ ਇਸ ਅੱਤਵਾਦੀ ਨੂੰ ਇਸਦੇ ਅੰਜਾਮ ਤੱਕ ਪਹੁੰਚਾ ਕੇ ਹੀ ਦਮ ਲਵਾਂਗਾ ਅਤੇ ਇਹ ਲੋਕਰਾਜ ਹੈ ਪਟਿਆਲੇ ਪੈਦਾ ਹੋ ਕੇ ਤੁਸੀਂ ਸੀ. ਐੱਮ. ਨਹੀਂ ਬਣੇ ਸਾਡੀਆਂ ਵੋਟਾਂ ਨਾਲ ਬਣੇ ਹੋ ਅਤੇ ਲੋਕਾਂ ਦੇ ਨੌਕਰ ਹੋ ਡਿਕਟੇਟਰ ਨਹੀਂ ਮੈਂ ਸਿਰਫ਼ ਡੀ. ਐੱਸ. ਪੀ. ਹੀ ਨਹੀਂ ਪੰਜਾਬ ਦਾ ਆਮ ਨਾਗਰਿਕ ਵੀ ਹਾਂ, ਅਜਿਹਾ ਵਤੀਰਾ ਅਜਿਹੀ ਕੁਰਸੀ 'ਤੇ ਬੈਠ ਕੇ ਕਰਨਾ ਬੇਹੱਦ ਸ਼ਰਮਨਾਕ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਵਿਧਾਨ ਸਭਾ 'ਚ ਵਿਰੋਧੀਆਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਆਖਿਆ ਨੇ ਕਿਹਾ ਸੀ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪਹਿਲਾਂ ਹੀ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਆਸ਼ੂ 'ਤੇ ਇਲਜ਼ਾਮ ਲਾਉਣ ਵਾਲੇ ਡੀ. ਐੱਸ. ਪੀ. ਨੂੰ ਡਿਸਮਿਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਅੱਤਲ ਡੀ. ਐੱਸ. ਪੀ. ਖਿਲਾਫ ਜਾਂਚ ਚੱਲ ਰਹੀ ਹੈ ਜੇਕਰ ਜਾਂਚ 'ਚ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਰਖਾਸਤ ਕੀਤਾ ਜਾਵੇਗਾ।
7 ਬੱਚਿਆਂ ਦੀ ਮੌਤ ਵੀ ਨਹੀਂ ਜਗਾ ਸਕੀ ਸੁੱਤੀ ਹੋਈ ਸਰਕਾਰ (ਵੀਡੀਓ)
NEXT STORY