ਮੋਗਾ (ਵੈਬ ਡੈੱਸਕ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੋਗਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਜਦੋਂ ਨਵਜੋਤ ਸਿੱਧੂ ਮੇਰਾ ਮੰਤਰੀ ਸੀ ਤਾਂ ਉਸ ਕੋਲ ਤਿੰਨ ਮਹਿਕਮੇ ਸਨ। ਜਿਨ੍ਹਾਂ ਵਿਚੋਂ ਇਕ ਸੱਭਿਆਚਰ ਅਤੇ ਇਕ ਸਪੋਰਟਸ ਸੀ ਪਰ ਸੱਤ ਮਹੀਨੇ ਤੱਕ ਉਸ ਕੋਲੋਂ ਫਾਇਲਾਂ ਹੀ ਕਲੇਅਰ ਨਹੀਂ ਹੋਈਆਂ। ਜਿਸ ਮਗਰੋਂ ਮੈਨੂੰ ਚੀਫ ਸੈਕਟਰੀ ਨੇ ਕਿਹਾ ਕਿ ਸ਼ਿਕਾਇਤਾਂ ਆ ਰਹੀਆਂ ਹਨ ਕਿ ਨਵਜੋਤ ਸਿੱਧੂ ਫਾਇਲਾਂ ਕਲੇਅਰ ਨਹੀਂ ਕਰ ਰਹੇ। ਇਸ ਤੋਂ ਬਾਅਦ ਜਦੋਂ ਮੈਂ ਉਸ ਨੂੰ ਬੁਲਾ ਕੇ ਫਾਇਲਾਂ ਨਾ ਕਲੇਅਰ ਕਰਨ ਦਾ ਕਾਰਣ ਪੁੱਛਿਆ ਤਾਂ ਉਹ ਬਹਾਨੇ ਲਗਾਉਣ ਲੱਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ
ਇਸ ਮਗਰੋਂ ਉਨ੍ਹਾਂ ਨੇ ਸਿੱਧੂ ਨੂੰ ਕਿਹਾ ਕਿ ਰੋਜ਼ਾਨਾ ਤੁਹਾਡਾ ਬਿਜਲੀ ਮਹਿਕਮੇ ਨੂੰ ਲੈ ਕੇ ਬਿਆਨ ਆ ਰਿਹਾ ਕਿ ਹਾਲਾਤ ਬਹੁਤ ਮਾੜੇ ਹਨ। ਸਾਰਿਆਂ ਨੂੰ ਇਸ ਦੀ ਚਿੰਤਾ ਹੈ, ਤੁਸੀਂ ਬਿਜਲੀ ਮਹਿਕਮਾ ਲੈ ਲਵੋ। ਬਾਕੀ ਮਹਿਕਮੇ ਮੈਂ ਕਿਸੇ ਹੋਰ ਨੂੰ ਸੌਂਪ ਦਿੰਦਾ ਹਾਂ ਪਰ ਇਸ ਦੇ ਉਲਟ ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਨਸਨੀਖੇਜ਼ ਬਿਆਨ
ਮੈਂ ਨਸ਼ੇ ਖ਼ਤਮ ਕਰਨ ਦੀ ਗੱਲ ਨਹੀਂ ਕਹੀ
ਕੈਪਟਨ ਨੇ ਕਿਹਾ ਕਿ ਮੈਂ ਬਠਿੰਡਾ ਵਿਚ ਸੀ, ਉਥੇ ਦਮਦਮਾ ਸਾਹਿਬ ਨੇੜੇ ਸੀ। ਮੈਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਕਿਹਾ ਸੀ ਕਿ ਮੈਂ ਸਹੁੰ ਖਾਂਦਾ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ, ਲੱਕ ਤੋੜਨ ਦਾ ਮਤਲਬ ਇਹ ਨਹੀਂ ਕਿ ਮੈਂ ਨਸ਼ਾ ਖ਼ਤਮ ਕਰ ਦਵਾਂਗਾ। ਇਸ ਮਗਰੋਂ ਮੈਂ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਲਿਆਂਦਾ ਅਤੇ ਨਸ਼ੇ ਖਿਲਾਫ ਬਣਾਈ ਟੀਮ ਦਾ ਮੁਖੀ ਲਗਾਇਆ, ਕਈ ਤਸਕਰ ਫੜੇ, ਜੇਲ੍ਹਾਂ ਵਿਚ ਡੱਕੇ, ਜੇਲ੍ਹਾਂ ਵਿਚ ਜਗ੍ਹਾ ਨਹੀਂ ਬਚੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਨੇ 65 ਲੱਖ ਪਰਿਵਾਰਾਂ ਲਈ ਕੀਤਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਐਲਾਨ
NEXT STORY