ਬੰਗਾ (ਚਮਨ ਲਾਲ/ ਰਾਕੇਸ਼ ਅਰੋੜਾ) : ਤਿੰਨ ਸਾਲ ਪਹਿਲਾਂ ਗੁਟਕਾ ਸਾਹਿਬ ਨੂੰ ਹੱਥ ਵਿਚ ਫੜ੍ਹ ਕੇ ਧਾਰਮਿਕ ਸਥਾਨ ਵੱਲ ਮੂੰਹ ਕਰ ਸਹੁੰ ਚੁੱਕਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਨੂੰ ਹਫਤੇ ਦੇ ਅੰਦਰ ਨਸ਼ਾ ਮੁਕਤ ਕਰਨ ਦਾ ਦਾਅਵਾ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਹਲਕਾ ਆਨੰਦਪੁਰ ਸਾਹਿਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਇਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਨਸ਼ੇ ਦਾ ਛੇਵਾਂ ਦਰਿਆ ਸੁੱਕਣ ਦੀ ਬਜਾਏ ਦਿਨੋ-ਦਿਨ ਵੱਧਦਾ ਨਜ਼ਰ ਆ ਰਿਹਾ ਹੈ, ਜਿਸ ਦੀ ਮਿਸਾਲ ਗੜਸ਼ੰਕਰ ਨਜ਼ਦੀਕ ਪੈਂਦੇ ਇਕ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਨਸ਼ੇ ਦੀ ਅੋਵਰਡੋਜ਼ ਨਾਲ ਮਰੇ ਇਕ ਨੌਜਵਾਨ ਤੋਂ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਵਿਚ ਕਰੋੜਾਂ ਰੁਪਏ ਦਾ ਨਸ਼ਾ ਫੜ੍ਹ ਹੋਣਾ ਤੇ ਵੇਚਿਆ ਜਾਣਾ ਤੇ ਪੁਲਸ ਇਸ ਸਬੰਧੀ ਸਿੱਧੇ ਇਲਜ਼ਾਮ ਲੱਗਣਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਜ਼ੀਰ ਕਾਂਗਰਸ ਦੇ ਵਿਧਾਇਕ ਇੱਥੋਂ ਤੱਕ ਕਾਂਗਰਸ ਦੇ ਵਰਕਰ ਵੀ ਕੈਪਟਨ ਸਾਹਿਬ ਤੋਂ ਸਵਾਲ ਪੁੱਛਦੇ ਹਨ ਕਿ ਪੰਜਾਬ ਵਿਚ ਨਸ਼ਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ, ਜਿਸ ਬਾਰੇ ਕੈਪਟਨ ਸਾਹਿਬ ਕੋਲ ਕੋਈ ਜਵਾਬ ਨਹੀਂ ਹੈ। ਉਨਾਂ੍ਹ ਕਿਹਾ ਅੱਜ ਪੰਜਾਬ ਅੰਦਰ ਨਜ਼ਾਇਜ ਮਾਨੀਇੰਗ, ਗੁੰਡਾ ਟੈਕਸ, ਜੇਲ ਅੰਦਰੋਂ ਗੈਂਗਸਟਰ ਸ਼ਰੇਆਮ ਸਰਕਾਰ ਦੇ ਇਸ਼ਾਰੇ 'ਤੇ ਲੋਕਾਂ ਨੂੰ ਮਾਰ ਰਹੇ ਹਨ ਅਤੇ ਸਰਕਾਰ ਅੱਖਾਂ ਮੀਚ ਇਹ ਕਹਿ ਰਹੀ ਹੈ ਕਿ ਸਭ ਕੁਝ ਠੀਕ ਹੈ।
ਬਲਜਿੰਦਰ ਕੌਰ ਦਾ ਦਾਅਵਾ, 2022 'ਚ ਪੰਜਾਬ ਦੀ ਸੱਤਾ 'ਤੇ ਹੋਵੇਗਾ 'ਆਪ' ਦਾ ਕਬਜ਼ਾ
NEXT STORY