ਲੁਧਿਆਣਾ (ਮੁੱਲਾਂਪੁਰੀ)– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ’ਚੋਂ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਸ ਨੂੰ ਲੈ ਕੇ ਜੇਕਰ ਸਿਆਸੀ ਮਾਹਿਰਾਂ ਦੀ ਗੱਲ ’ਤੇ ਗੌਰ ਕੀਤਾ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਪਾਰਟੀ ਕਾਂਗਰਸ ਦੀ ਚੰਨੀ ਸਰਕਾਰ ਦੋਬਾਰਾ ਲਿਆ ਸਕਦੀ ਹੈ।
ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਡੇਟਸ਼ੀਟ 'ਚ ਕੀਤੀ ਤਬਦੀਲੀ
ਮਾਹਿਰਾਂ ਨੇ ਦੱਸਿਆ ਕਿ 2012 ਵਿਚ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬਾਗੀ ਹੋ ਕੇ ਪੀ. ਪੀ. ਪੀ. ਪਾਰਟੀ ਬਣਾਈ ਸੀ ਤਾਂ ਉਸ ਨਾਲ ਦੂਜੀ ਵਾਰ ਪੰਜਾਬ ਵਿਚ ਬਾਦਲਾਂ ਦੀ ਸਰਕਾਰ ਬਣ ਗਈ ਸੀ ਕਿਉਂਕਿ ਬਾਦਲਾਂ ਨੂੰ ਐਂਟੀ ਕੰਪੈਨਸੇਟਰੀ ਵੋਟ ਮਨਪ੍ਰੀਤ ਬਾਦਲ ਨੂੰ ਪੈ ਗਈ ਸੀ ਅਤੇ ਬਾਦਲ ਜੋ ਦੂਜੀ ਵਾਰ ਸਰਕਾਰ ਬਣਨ ਤੋਂ ਆਸਵੰਦ ਨਹੀਂ ਸਨ, ਉਨ੍ਹਾਂ ਦੀ ਲਾਟਰੀ ਲੱਗ ਗਈ ਸੀ। ਇਸੇ ਤਰ੍ਹਾਂ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸਰਕਾਰ ’ਚ ਰਹਿੰਦੇ ਹੋਏ ਦੀ ਐਂਟੀ ਕੰਪੈਨਸੇਟਰੀ ਅਤੇ ਚੰਨੀ ਸਰਕਾਰ ਦੀ ਵਿਰੋਧੀ ਵੋਟ ਲੈ ਕੇ ਬਾਦਲ ਦਲ ਜਾਂ ਆਮ ਤੋਂ ਰੋਕਣ ਲਈ ਵੱਡੀ ਕਾਰਵਾਈ ਨੂੰ ਜਨਮ ਦੇ ਸਕਦੇ ਹਨ ਅਤੇ ਦੂਜੀ ਵਾਰ ਚੰਨੀ ਸਰਕਾਰ ਦਾ ਨੰਬਰ ਲੱਗ ਸਕਦਾ ਹੈ। ਬਾਕੀ ਜੋ ਪਿਛਲੇ ਦਿਨੀਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੈਪਟਨ ਅਮਰਿੰਦਰ ਨੂੰ ਘਰ ਬੈਠਣ ਅਤੇ ਪਾਰਟੀ ਨਾ ਮਨਾਉਣ ਦੀ ਨਸੀਹਤ ਦਿੱਤੀ ਹੈ, ਉਹ ਹੋ ਸਕਦਾ ਉਕਤ ਸਿਆਸੀ ਮਾਹਿਰਾਂ ਦੀ ਗੱਲ ਨੂੰ ਭਾਪਦੇ ਹੋਣ ਕਿ ਨੁਕਸਾਨ ਤਾਂ ਸਾਡਾ ਹੀ ਹੋਣਾ ਹੈ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ’ਤੇ ਪਰਗਟ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਬੰਦੀ ਛੋੜ ਦਿਵਸ' ਮੌਕੇ ਰੌਸ਼ਨੀਆਂ ਨਾਲ ਸਜਾਇਆ ਗਿਆ ਟਾਂਡਾ ਦਾ ਗੁਰਦੁਆਰਾ ਪੁਲਪੁਖ਼ਤਾ ਸਾਹਿਬ
NEXT STORY