ਚੰਡੀਗੜ੍ਹ (ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਲੈਕ ਲਿਸਟ ਸਹਿਤ ਸਿੱਖ ਮੁੱਦਿਆਂ ਦੇ ਹੱਲ ਲਈ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਲਈ ਸਿਹਰਾ ਲੈਣ 'ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸਿੱਖ ਭਾਈਚਾਰੇ ਦੇ ਬਾਰੇ ਇੰਨਾ ਹੀ ਚਿੰਤਤ ਹਨ ਤਾਂ ਉਹ ਏ.ਆਈ.ਸੀ.ਸੀ. ਮੁਖੀਆ ਸੋਨੀਆ ਗਾਂਧੀ ਨੂੰ 1984 'ਚ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਕਾਂਗਰਸੀਆਂ ਨੂੰ ਪਾਰਟੀ 'ਚੋਂ ਬਾਹਰ ਕਰਨ ਲਈ ਕਹਿਣ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਿੱਖਾਂ ਦੀ ਕਾਲੀ ਸੂਚੀ 'ਤੇ ਆਪਣੇ ਫੈਸਲਿਆਂ ਲਈ ਸਿੱਖ ਕੈਦੀਆਂ ਦੀ ਰਿਹਾਈ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਬਾਰੇ ਚੁਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਦਿਆਂ 'ਤੇ ਸਿਹਰਾ ਆਪਣੇ ਸਿਰ ਬੰਨ੍ਹਣ ਦੇ ਯੁੱਧ 'ਚ ਸਨ ਪਰ ਦੋਸ਼ੀ ਕਾਂਗਰਸੀਆਂ ਖਿਲਾਫ਼ ਬੋਲਣ ਲਈ ਨਾ ਸਿਰਫ਼ ਅÎਣਇਛੁਕ ਸਨ ਪਰ ਇਥੋਂ ਤੱਕ ਕਿ ਉਨ੍ਹਾਂ ਲਈ ਖੜ੍ਹੇ ਵੀ ਰਹੇ। ਉਨ੍ਹਾਂ ਕਿਹਾ ਕਿ ਖੁਦ ਸਿੱਖ ਮੁੱਦਿਆਂ 'ਤੇ ਧਰਮਯੋਧਾ ਦੇ ਰੂਪ 'ਚ ਪ੍ਰਾਜੈਕਟ ਕਰਨ ਤੋਂ ਪਹਿਲਾਂ, ਅਮਰਿੰਦਰ ਨੂੰ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਕਾਂਗਰਸੀਆਂ 'ਤੇ ਆਪਣਾ ਰੁਖ ਸਾਫ਼ ਕਰਨ ਦੀ ਲੋੜ ਹੈ।
ਰਾਜੋਆਣਾ ਤੇ ਹੋਰ ਕੈਦੀਆਂ ਦੀ ਰਿਹਾਈ 'ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ: ਕੈਪਟਨ
NEXT STORY