ਭਵਾਨੀਗੜ੍ਹ (ਕਾਂਸਲ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਗੰਭੀਰਤਾ ਨਾਲ ਲੈਂਦੇ ਹੋਏ। ਇਸ ਸ਼ਨੀਵਾਰ ਸੋਸ਼ਲ ਮੀਡੀਆ ਰਾਹੀ 'ਹੈਸ਼ਟੈਗ ਆਸਕ ਕੈਪਟਨ' 8ਵੇ ਅਡੀਸ਼ਨ ਰਾਹੀ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦੇ ਜੁਵਾਬ ਦੇਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਰਾਹੀ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਆਪਣੀ ਹਿੰਮਤ ਅਤੇ ਇੱਕਜੁਟਤਾ ਨਾਲ ਕੋਵਿਡ-19 'ਤੇ ਜਿੱਤ ਹਾਸਲ ਕਰਕੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਵਾਂਗੇ।
ਇਹ ਵੀ ਪੜ੍ਹੋ : ਰਵਨੀਤ ਬਿੱਟੂ, ਦਿਲਜੀਤ ਦੁਸਾਂਝ ਤੇ ਜੈਜ਼ੀ-ਬੀ ਵਿਵਾਦ 'ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ
ਇਸ ਲਈ ਉਨ੍ਹਾਂ ਇਹ ਸੁਨੇਹਾ ਦਿੱਤਾ ਕਿ ਉਹ ਸ਼ਨੀਵਾਰ ਨੂੰ ਹੈਸ਼ਟੈਗ ਆਸਕ ਕੈਪਟਨ ਦੇ 8ਵੇਂ ਐਡੀਸ਼ਨ ਦੌਰਾਨ ਲਾਈਵ ਹੋ ਕੇ ਸੂਬੇ ਦੀ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਗੇ ਅਤੇ ਉਨ੍ਹਾਂ ਤੋਂ ਸੁਝਾਅ ਲੈਣਗੇ। ਉਨ੍ਹਾਂ ਦੱਸਿਆ ਕਿ ਹੈਸ਼ਟੈਗ ਦੀ ਵਰਤੋਂ ਕਰਕੇ ਕੋਈ ਵੀ ਆਪਣੇ ਸਵਾਲ ਅਤੇ ਸਝਾਅ ਭੇਜ ਸਕਦਾ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਬਾਦਲਾਂ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਢੀਂਡਸੇ
ਫਤਿਹ ਮਿਸ਼ਨ ਅਧੀਨ 200 ਪੁਲਸ ਮੁਲਾਜ਼ਮਾਂ ਦੇ ਲਏ 'ਕੋਰੋਨਾ' ਸੈਂਪਲ
NEXT STORY