ਦੋਰਾਹਾ (ਸੁਖਵੀਰ ਸਿੰਘ) : ਪੰਜਾਬ ਅੰਦਰ ਰਾਸ਼ਨ ਕਾਰਡ ’ਤੇ ਤਸਵੀਰ ਲਾਉਣ ਸਬੰਧੀ ਹਮੇਸ਼ਾ ਵਿਵਾਦ ਛਿੜਦਾ ਰਿਹਾ ਹੈ, ਜਿਵੇਂ ਕਿ ਪਿਛਲੇ 10 ਸਾਲ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੇਲੇ ਨੀਲੇ ਕਾਰਡਾਂ 'ਤੇ ਉਸ ਸਮੇਂ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀਆਂ ਤਸਵੀਰਾਂ ਲਾ ਕੇ ਪੰਜਾਬ ’ਚ ਆਪਣਾ ਪ੍ਰਚਾਰ ਜਾਰੀ ਰੱਖਿਆ ਸੀ।
ਇਹ ਵੀ ਪੜ੍ਹੋ : PSEB ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰਸ਼ਨ-ਪੱਤਰਾਂ ਨੂੰ ਲੈ ਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ
ਇਸ ਨੂੰ ਕਾਂਗਰਸ ਪਾਰਟੀ ਵਾਰ-ਵਾਰ ਮੌਕਾ ਦੇਖਦਿਆਂ ਨੀਲੇ ਕਾਰਡਾਂ ’ਤੇ ਲੱਗੀਆਂ ਅਕਾਲੀ ਸਰਕਾਰ ਦੀਆਂ ਤਸਵੀਰਾਂ ਨੂੰ ਕੋਸਦੀ ਨਜ਼ਰ ਆਉਂਦੀ ਸੀ। ਜਦੋਂ 2017 ਅੰਦਰ ਪੰਜਾਬ ’ਚ ਕਾਂਗਰਸ ਦੀ ਸਰਕਾਰ ਸੱਤਾ ’ਚ ਆਈ ਤਾਂ ਸੱਤਾ ’ਚ ਆਉਣ ਤੋਂ ਕਰੀਬ 3 ਕੁ ਸਾਲ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਨੇ ਅਕਾਲੀ-ਭਾਜਪਾ ਦੀ ਤਸਵੀਰ ਵਾਲੇ ਨੀਲੇ ਕਾਰਡਾਂ ਨੂੰ ਰੱਦ ਕਰ ਕੇ ਸਮਾਰਟ ਰਾਸ਼ਨ ਕਾਰਡ ਦਾ ਨਾਂ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲਾ ਕੇ ਪੰਜਾਬ ਦੇ ਕਰੀਬ 39 ਲੱਖ ਸਮਾਰਟ ਕਾਰਡਾਂ ਨੂੰ ਲੋਕਾਂ ਦੇ ਹੱਥਾਂ ’ਚ ਪੁੱਜਦਾ ਕੀਤਾ।
ਇਹ ਵੀ ਪੜ੍ਹੋ : ਰਾਜਪੁਰਾ 'ਚ ਡਾਇਰੀਆ ਦਾ ਕਹਿਰ, ਦੂਸ਼ਿਤ ਪਾਣੀ ਪੀਣ ਕਾਰਨ 4 ਬੱਚਿਆਂ ਦੀ ਮੌਤ
ਭਾਵੇਂ ਕਿ ਪੰਜਾਬ ਅੰਦਰ ਕੇਂਦਰ ਦੀ ਕਾਂਗਰਸ ਨੇ ਪਿਛਲੇ ਦਿਨਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਹਟਾ ਦਿੱਤਾ ਤੇ ਉਨ੍ਹਾਂ ਦੀ ਜਗ੍ਹਾ ਪੰਜਾਬ ਦਾ ਨਵਾਂ ਮੁੱਖ ਮੰਤਰੀ ਐੱਸ. ਸੀ. ਵਰਗ ਨਾਲ ਸਬੰਧਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਗਿਆ। ਇਸ ਨੂੰ ਮੁੱਖ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਅਲਵਿਦਾ ਆਖ ਗਏ ਅਤੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾ ਲਈ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਅੱਜ ਵੀ ਪੰਜਾਬ ਦੇ 39 ਲੱਖ ਸਮਾਰਟ ਰਾਸ਼ਨ ਕਾਰਡਾਂ ’ਤੇ ਕਾਇਮ ਹੈ, ਜੋ ਕਿ ਪੰਜਾਬ ਦੇ ਘਰ-ਘਰ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲਾ ਰਾਸ਼ਨ ਕਾਰਡ ਪਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ : ਅਕਾਲੀ ਕਾਰਕੁੰਨ ਬੈਰੀਕੇਡ ਤੋੜ CM ਚੰਨੀ ਦੀ ਰਿਹਾਇਸ਼ ਨੇੜੇ ਪੁੱਜੇ, ਪੁਲਸ ਨੇ ਕੀਤਾ ਲਾਠੀਚਾਰਜ (ਤਸਵੀਰਾਂ)
ਇਸ ਕਰ ਕੇ ਜੇਕਰ ਦੇਖਿਆ ਜਾਵੇ ਤਾਂ ਇੰਨੀ ਜਲਦੀ ਪੰਜਾਬ ਦੀ ਕਾਂਗਰਸ ਸਰਕਾਰ ਇਸਦਾ ਬਦਲ ਨਹੀਂ ਲੱਭ ਸਕਦੀ, ਜੋ ਕਿ ਪੰਜਾਬ ਕਾਂਗਰਸ ਲਈ ਇਕ ਵੱਡੀ ਚਿਤਾਵਨੀ ਖੜ੍ਹੀ ਕਰ ਰਿਹਾ ਹੈ ਕਿਉਂਕਿ ਪੰਜਾਬ ਦੀ ਸੱਤਾ ’ਚ ਨੀਲਾ ਕਾਰਡ ਜਾਂ ਸਮਾਰਟ ਕਾਰਡ ਸੱਤਾ ਨੂੰ ਤਬਦੀਲ ਕਰਨ ’ਚ ਅਹਿਮ ਯੋਗਦਾਨ ਰੱਖਦਾ ਹੈ, ਜਿਸਦੀ ਉਦਾਹਰਣ ਪਿਛਲੇ 10 ਸਾਲਾਂ ਤੱਕ ਅਕਾਲੀ ਸਰਕਾਰ ਦੇ ਰਾਜ ਕਰਨ ਤੋਂ ਮਿਲਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ’ਚ ਫਿਰ ਵੱਡਾ ਧਮਾਕਾ, ਅਸ਼ਵਨੀ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ’ਤੇ ਲਗਾਏ ਵੱਡੇ ਦੋਸ਼
NEXT STORY