ਲੁਧਿਆਣਾ (ਹਿਤੇਸ਼) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਸਮੇਤ ਭਾਜਪਾ ਦਾ ਸਮਰਥਨ ਲੈਣ ਦਾ ਐਲਾਨ ਕਰਨ ਤੋਂ ਬਾਅਦ ਤਿੰਨ ਕੈਬਨਿਟ ਮੰਤਰੀਆਂ ਨੇ ਤਾਂ ਪਲਟਵਾਰ ਕਰ ਦਿੱਤਾ ਹੈ ਪਰ ਸਿਆਸੀ ਗਲਿਆਰਿਆਂ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪ੍ਰਤੀਕਿਰਿਆ ਦੀ ਉਡੀਕ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਸਿੱਧੂ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ।
ਇਹ ਵੀ ਪੜ੍ਹੋ : ਵਿਵਾਦਾਂ ਤੋਂ ਬਚੇਗੀ ਕਾਂਗਰਸ ਹਾਈਕਮਾਨ, ਚੋਣਾਂ ਦੌਰਾਨ ਇਨ੍ਹਾਂ ਚਿਹਰਿਆਂ ਨੂੰ ਲਿਆਂਦਾ ਜਾ ਸਕਦੈ ਅੱਗੇ
ਇਹੀ ਕਾਰਨ ਹੈ ਕਿ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਵੱਲੋਂ ਹਾਈਕਮਾਨ ਸਣੇ ਸਭ ਤੋਂ ਜ਼ਿਆਦਾ ਹਮਲਾ ਸਿੱਧੂ 'ਤੇ ਕੀਤਾ ਗਿਆ। ਕੈਪਟਨ ਵੱਲੋਂ ਨਵਜੋਤ ਸਿੱਧੂ ਦੀ ਇਮਰਾਨ ਖ਼ਾਨ ਨਾਲ ਦੋਸਤੀ ਦੇ ਚੱਲਦਿਆਂ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਉਨ੍ਹਾਂ ਨੂੰ ਰੋਕਣ ਲਈ ਕਿਸੇ ਵੀ ਹੱਦ ਤੱਕ ਜਾਣ ਦੀ ਤਾਲ ਠੋਕ ਦਿੱਤੀ ਗਈ ਹੈ। ਇਸ ਦੇ ਬਾਵਜੂਦ ਸਿੱਧੂ ਵੱਲੋਂ ਇਸ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 800 ਦੇ ਕਰੀਬ 'ਪੈਟਰੋਲ ਪੰਪ' ਬੰਦ ਹੋਣ ਦੀ ਕਗਾਰ 'ਤੇ, ਜਾਣੋ ਕੀ ਹੈ ਕਾਰਨ
ਇੱਥੋਂ ਤੱਕ ਕਿ ਅਸਤੀਫ਼ਾ ਦੇਣ ਤੋਂ ਬਾਅਦ ਹਾਈਕਮਾਨ ਨਾਲ ਮਿਲਣ ਦਿੱਲੀ ਜਾਣ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ 'ਚ ਵੀ ਨਵਜੋਤ ਸਿੱਧੂ ਨੇ ਕੈਪਟਨ ਦਾ ਜ਼ਿਕਰ ਤੱਕ ਨਹੀ ਕੀਤਾ। ਹੁਣ ਸਿੱਧੂ ਨੇ ਕਾਂਗਰਸ 'ਚ ਰਹਿ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ ਤਾਂ ਕੈਪਟਨ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਦੀ ਸੂਰਤ 'ਚ ਭਾਜਪਾ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਕਾਂਗਰਸ 'ਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਟਰਾਂਸਪੋਰਟ ਵਿਭਾਗ ਦਾ 21 ਦਿਨਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼ (ਵੀਡੀਓ)
ਇਸ ਦੇ ਤਹਿਤ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਰਾਜਾ ਵੜਿੰਗ ਅਤੇ ਪਰਗਟ ਸਿੰਘ ਵੱਲੋਂ ਕੈਪਟਨ 'ਤੇ ਨਿਸ਼ਾਨਾ ਸਾਧਿਆ ਗਿਆ ਹੈ ਅਤੇ ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਆ ਕੇ ਚੋਣਾਂ ਲੜਨ ਦੀ ਚੁਣੌਤੀ ਦੇ ਦਿੱਤੀ ਹੈ ਪਰ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਖ਼ੁਦ ਨਵਜੋਤ ਸਿੱਧੂ ਦੀ ਚੁੱਪ 'ਤੇ ਸਾਰੇ ਹੈਰਾਨ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਾਨ ਜੋਖ਼ਮ 'ਚ ਪਾ ਸਫ਼ਰ ਕਰਨ ਲਈ ਮਜਬੂਰ ਵਿਦਿਆਰਥੀ, ਮਾਪਿਆਂ ਨੇ ਰਾਜਾ ਵੜਿੰਗ ਨੂੰ ਕੀਤੀ ਮੰਗ
NEXT STORY