ਚੰਡੀਗੜ੍ਹ : ਪੰਜਾਬ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਨਾ ਸਿਰਫ ਖ਼ਪਤਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਵੱਡੀ ਗਿਣਤੀ 'ਚ ਪੈਟਰੋਲ ਪੰਪਾਂ ਲਈ ਵੀ ਰੁਕਾਵਟ ਸਾਬਿਤ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਵਿਕਰੀ ਘੱਟ ਹੋਣ ਕਾਰਨ ਉਨ੍ਹਾਂ ਲਈ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ। ਅੰਕੜਿਆਂ ਮੁਤਾਬਕ ਅਪ੍ਰੈਲ-ਸਤੰਬਰ ਮਹੀਨੇ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਔਸਤ ਮਹੀਨੇਵਾਰ ਵਿਕਰੀ 90 ਕੇ. ਐੱਲ. (ਕਿਲੋਲੀਟਰ) ਪ੍ਰਤੀ ਪੈਟਰੋਲ ਪੰਪ ਸੀ, ਜਦੋਂ ਕਿ ਹਰਿਆਣਾ 'ਚ ਇਹ 155 ਕੇ. ਐੱਲ. ਅਤੇ ਹਿਮਾਚਲ 'ਚ 183 ਕੇ. ਐੱਲ. ਸੀ।
ਇਹ ਵੀ ਪੜ੍ਹੋ : 'ਕੈਪਟਨ' ਵੱਲੋਂ ਨਵੀਂ ਪਾਰਟੀ ਦੇ ਐਲਾਨ 'ਤੇ ਵਿਰੋਧੀਆਂ ਨੇ ਕੱਸੇ ਤੰਜ, ਮੋਦੀ ਨਾਲ ਚੋਣ ਰੈਲੀ ਦੀ ਸੁਗਬੁਗਾਹਟ
ਔਸਤਨ ਇਕ ਪੈਟਰੋਲ ਪੰਪ ਨੂੰ ਸਥਿਰਤਾ ਲਈ ਪ੍ਰਤੀ ਮਹੀਨੇ 100 ਕੇ. ਐੱਲ. ਤੇਲ ਵੇਚਣਾ ਚਾਹੀਦਾ ਹੈ, ਜਦੋਂ ਕਿ ਪੰਜਾਬ 'ਚ 72 ਫ਼ੀਸਦੀ (2492) ਪੈਟਰੋਲ ਪੰਪ ਪ੍ਰਤੀ ਮਹੀਨੇ 100 ਕੇ. ਐੱਲ. ਤੋਂ ਘੱਟ ਦੀ ਵਿਕਰੀ ਕਰ ਰਹੇ ਹਨ। ਪੈਟਰੋਲ ਪੰਪ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਗੁਰਮੀਤ ਮੋਂਟੀ ਸਹਿਗਲ ਨੇ ਕਿਹਾ ਹੈ ਕਿ 721 ਪੈਟਰੋਲ ਪੰਪਾਂ ਦੀ ਔਸਤ ਵਿਕਰੀ ਸਿਰਫ 36 ਕੇ. ਐੱਲ. ਤੋਂ ਘੱਟ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਵਿਕਰੀ 'ਚ ਗਿਰਾਵਟ ਦਾ ਇੱਕ ਇਹ ਵੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀ ਵਿਕਰੀ 'ਤੇ ਪੂਰੇ ਉੱਤਰੀ ਭਾਰਤ 'ਚੋਂ ਸਭ ਤੋਂ ਜ਼ਿਆਦਾ ਵੈਟ ਵਸੂਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ 'ਡੇਂਗੂ' ਦਾ ਕਹਿਰ, ਮਰੀਜ਼ਾਂ ਲਈ ਬਣਾਉਣਾ ਪਿਆ ਸਪੈਸ਼ਲ ਵਾਰਡ (ਤਸਵੀਰਾਂ)
ਪੰਜਾਬ ਪੈਟਰੋਲ 'ਤੇ 35.25 ਫ਼ੀਸਦੀ ਅਤੇ ਡੀਜ਼ਲ 'ਤੇ 16.82 ਫ਼ੀਸਦੀ ਵੈਟ ਲਾਉਂਦਾ ਹੈ। ਪੰਜਾਬ ਦੇ ਮੁਕਾਬਲੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਰਗੇ ਗੁਆਂਢੀ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਘੱਟ ਹੈ। ਇਸ ਕਾਰਨ ਸਰਹੱਦੀ ਜ਼ਿਲ੍ਹਿਆਂ 'ਚ ਰਹਿਣ ਵਾਲੇ ਲੋਕ ਉੱਥੋਂ ਤੇਲ ਖ਼ਰੀਦਣਾ ਪਸੰਦ ਕਰਦੇ ਹਨ, ਜਿੱਥੇ ਕੀਮਤਾਂ ਘੱਟ ਹਨ।
ਇਹ ਵੀ ਪੜ੍ਹੋ : ਇਕ ਹੋਰ ਮਾਂ ਦੀ ਮਮਤਾ ਪੰਜਾਬ 'ਚ ਵਿਕਦੇ ਨਸ਼ੇ ਹੱਥੋਂ ਹਾਰੀ, ਚਿੱਟੇ ਨੇ ਤੋੜੀ ਜਵਾਨ ਪੁੱਤ ਦੇ ਸਾਹਾਂ ਦੀ ਡੋਰ (ਤਸਵੀਰਾਂ)
ਪੈਟਰੋਲ ਪੰਪ ਮਾਲਕਾਂ ਦਾ ਕਹਿਣ ਹੈ ਕਿ ਵਿਕਰੀ ਦੂਜੇ ਸੂਬਿਆਂ 'ਚ ਟਰਾਂਸਫਰ ਹੋਣ ਕਾਰਨ ਮੋਹਾਲੀ, ਰੂਪਨਗਰ, ਪਠਾਨਕੋਟ, ਹੁਸ਼ਿਆਰਪੁਰ, ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਰੀਬ 800 ਪੈਟਰੋਲ ਪੰਪ ਭਾਰੀ ਨੁਕਸਾਨ ਝੱਲ ਰਹੇ ਹਨ ਅਤੇ ਬੰਦ ਹੋਣ ਦੀ ਕਗਾਰ 'ਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਨਵੀਂ ਪਾਰਟੀ ਬਣਾਉਣ ਦੇ ਐਲਾਨ 'ਤੇ ਘਿਰੇ ਕੈਪਟਨ, ਪਰਗਟ ਸਿੰਘ ਨੇ ਖੜ੍ਹੇ ਕੀਤੇ ਵੱਡੇ ਸਵਾਲ
NEXT STORY