ਲੁਧਿਆਣਾ (ਨਰਿੰਦਰ ਮਹਿੰਦਰੂ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਵੱਧਦੀ ਤਲਖੀ 'ਤੇ ਵਿਰੋਧੀ ਖੂਬ ਚੁਟਕੀਆਂ ਲੈ ਰਹੇ ਹਨ। ਲੁਧਿਆਣਾ ਤੋਂ ਅਕਾਲੀ ਦਲ ਦੇ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਵਜੋਤ ਸਿੱਧੂ ਦੇ ਸਿਆਸਤ ਛੱਡਣ ਦੇ ਬਿਆਨ ਅਤੇ ਕੈਪਟਨ ਨਾਲ ਵੱਧਦੀ ਤਲਖੀ 'ਤੇ ਨਿਸ਼ਾਨਾ ਸਾਧਿਆ ਹੈ। ਗਰੇਵਾਲ ਨੇ ਕਿਹਾ ਕਿ ਕਾਂਗਰਸ ਦੇ ਕਈ ਲੀਡਰ ਨਵਜੋਤ ਸਿੱਧੂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੇ ਹਨ। ਗਰੇਵਾਲ ਨੇ ਕਿਹਾ ਹੈ ਕਿ ਹਾਲਾਂਕਿ ਇਹ ਉਨ੍ਹਾਂ ਦੀ ਪਾਰਟੀ ਦਾ ਮਾਮਲਾ ਹੈ ਪਰ ਨਵਜੋਤ ਸਿੱਧੂ ਕਾਂਗਰਸ ਲਈ ਸਿਰਦਰਦੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨਾ ਤਾਂ ਮੰਤਰੀ ਦਾ ਅਹੁਦਾ ਛੱਡਣਾ ਚਾਹੁੰਦੇ ਹਨ ਅਤੇ ਨਾ ਹੀ ਕਾਂਗਰਸ ਦੀ ਨੀਤੀਆਂ ਮੁਤਾਬਕ ਕੰਮ ਕਰ ਰਹੇ ਹਨ।

ਇਸ ਦੇ ਨਾਲ ਹੀ ਸਿੱਧੂ ਖਿਲਾਫ ਲੱਗ ਰਹੇ ਪੋਸਟਰਾਂ 'ਤੇ ਬੋਲਦੇ ਹੋਏ ਗਰੇਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਸਿਆਸਤ ਛੱਡਣ ਦਾ ਬਿਆਨ ਪਹਿਲਾਂ ਸੋਚ ਸਮਝ ਕੇ ਦੇਣਾ ਚਾਹੀਦਾ ਸੀ। ਗਰੇਵਾਲ ਨੇ ਕਿਹਾ ਕਿ ਭਾਵੇਂ ਰਾਹੁਲ ਦੀਆਂ ਨਜ਼ਦੀਕੀਆਂ ਸਿੱਧੂ ਨਾਲ ਵੱਧ ਹਨ ਪਰ ਹੁਣ ਰਾਹੁਲ ਗਾਂਧੀ ਵੀ ਆਪਣੀ ਖੁਦ ਦੀ ਸੀਟ ਹਾਰਨ ਤੋਂ ਬਾਅਦ ਕਮਜ਼ੋਰ ਨਜ਼ਰ ਆ ਰਹੇ ਹਨ।
ਭੇਤਭਰੀ ਹਾਲਤ 'ਚ 25 ਸਾਲਾ ਨੌਜਵਾਨ ਦੀ ਮੌਤ
NEXT STORY