ਚੰਡੀਗੜ੍ਹ (ਅਸ਼ਵਨੀ)– ਪੂਰਾ ਦਿਨ ਅਰੂਸਾ ਆਲਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾਵਰ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਰਾਤ ਸਭ ਤੋਂ ਕਰਾਰਾ ਜਵਾਬ ਦਿੱਤਾ। ਕੈਪਟਨ ਨੇ ਅਰੂਸਾ ਆਲਮ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਹੱਥ ਮਿਲਾਉਂਦੇ ਅਰੂਸਾ ਆਲਮ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ’ਤੇ ਕੈਪਟਨ ਨੇ ਕੋਈ ਟਿੱਪਣੀ ਨਹੀਂ ਕੀਤੀ। ਸਿਰਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਟੈਗ ਕਰਦੇ ਹੋਏ ਲਿਖਿਆ ਕਿ 'ਉਂਝ ਹੀ'।
ਇਹ ਵੀ ਪੜ੍ਹੋ: ਆਜ਼ਾਦੀ ਦੇ 74 ਸਾਲਾਂ ’ਚ ਇੰਨੇ ਕਿਸਾਨ ਅੰਦੋਲਨ ਨਹੀਂ ਹੋਏ, ਜਿੰਨੇ ਪਿਛਲੇ 7 ਸਾਲਾਂ ’ਚ ਹੋਏ: ਜਾਖੜ
ਇਸ ਫੋਟੋ ਤੋਂ ਕਰੀਬ 13 ਮਿੰਟ ਪਹਿਲਾਂ ਕੈਪਟਨ ਨੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੇਰ ਸ਼ਾਮ ਕੀਤੇ ਗਏ ਲਗਾਤਾਰ ਟਵੀਟ ਦਾ ਵਿਸਥਾਰਪੂਰਵਕ ਜਵਾਬ ਦਿੱਤਾ। ਰੰਧਾਵਾ ਵੱਲੋਂ ਅਰੂਸਾ ਆਲਮ ਦੇ ਆਈ. ਐੱਸ. ਆਈ. ਲਿੰਕ ਦੀ ਜਾਂਚ ’ਤੇ ਕੈਪਟਨ ਦੇ ਪ੍ਰੇਸ਼ਾਨ ਹੋਣ ਨੂੰ ਲੈ ਕੇ ਕਸੇ ਗਏ ਤੰਜ਼ ਦਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਪ੍ਰੇਸ਼ਾਨ? ਇਨੇ ਸਾਲਾਂ ਵਿਚ ਕੀ ਸੁਖਜਿੰਦਰ ਰੰਧਾਵਾ ਤੂੰ ਕਦੇ ਮੈਨੂੰ ਕਿਸੇ ਮੁੱਦੇ ’ਤੇ ਪ੍ਰੇਸ਼ਾਨ ਹੁੰਦੇ ਵੇਖਿਆ ਹੈ? ਅਸਲ ਵਿਚ, ਤੁਹਾਡੀ ਹਰਕਤਾਂ ਤੋਂ ਸਾਫ਼ ਹੋ ਰਿਹਾ ਹੈ ਕਿ ਤੁਸੀਂ ਜ਼ਿਆਦਾ ਪ੍ਰੇਸ਼ਾਨ ਅਤੇ ਭ੍ਰਮਿਤ ਹੋ। ਤੁਸੀਂ ਅਰੂਸਾ ਆਲਮ ਖਿਲਾਫ ਇਸ ਕਥਿਤ ਜਾਂਚ ’ਤੇ ਆਪਣਾ ਮਨ ਕਿਉਂ ਨਹੀਂ ਬਣਾਉਂਦੇ?
ਇਹ ਵੀ ਪੜ੍ਹੋ: ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਆਰੂਸਾ ਆਲਮ ਦੇ ਕਥਿਤ ISI ਕੁਨੈਕਸ਼ਨ ਦੀ ਹੋਵੇਗੀ ਜਾਂਚ
ਕੈਪਟਨ ਨੇ ਲਿਖਿਆ ਕਿ ਜਿਥੋਂ ਤੱਕ ਅਰੂਸਾ ਦਾ ਵੀਜ਼ਾ ਸਪਾਂਸਰ ਕਰਨ ਦਾ ਸਵਾਲ ਹੈ, ਬੇਸ਼ੱਕ ਮੈਂ ਕੀਤਾ, ਉਹ ਵੀ 16 ਸਾਲ ਤੱਕ ਅਤੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਅਜਿਹੇ ਵੀਜ਼ੇ ਦੀ ਆਗਿਆ ਲਈ ਭਾਰਤੀ ਹਾਈਕਮਿਸ਼ਨ ਵਲੋਂ ਪੂਰਾ ਮਾਮਲਾ ਭਾਰਤੀ ਵਿਦੇਸ਼ ਮੰਤਰਾਲਾ ਨੂੰ ਭੇਜਿਆ ਜਾਂਦਾ ਹੈ। ਇਸ ਤੋਂ ਬਾਅਦ ਰਾਅ ਅਤੇ ਆਈ. ਬੀ. ਦੀ ਸਹਿਮਤੀ ਨਾਲ ਵੀਜ਼ੇ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਇਸ ਮਾਮਲੇ ਵਿਚ ਹਰ ਵਾਰ ਇਹੀ ਹੋਇਆ ਹੈ। ਇਸ ਤੋਂ ਜਿਆਦਾ ਹੋਰ ਕੀ ਸੁਖਜਿੰਦਰ ਸਿੰਘ ਰੰਧਾਵਾ? ਕੈਪਟਨ ਨੇ ਲਿਖਿਆ ਕਿ 2007 ਵਿਚ ਅਰੂਸਾ ਆਲਮ ਨੂੰ ਵੀਜ਼ਾ ਦੇਣ ਦੇ ਮਾਮਲੇ ਵਿਚ ਤਤਕਾਲੀ ਯੂ. ਪੀ. ਏ. ਪ੍ਰਧਾਨ ਮੰਤਰੀ ਨੇ ਕੌਮੀ ਸੁਰੱਖਿਆ ਸਲਾਹਕਾਰ ਦੇ ਜ਼ਰੀਏ ਇਕ ਵਿਸਥਾਰਤ ਜਾਂਚ ਕਰਵਾਈ ਸੀ, ਤਦ ਮੈਂ ਮੁੱਖ ਮੰਤਰੀ ਵੀ ਨਹੀਂ ਸੀ। ਇਸ ਤੋਂ ਬਾਅਦ ਵੀ ਤੁਸੀਂ ਪੰਜਾਬ ਦੇ ਸਰੋਤਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ? ਤੁਹਾਨੂੰ ਜੋ ਵੀ ਚਾਹੀਦਾ ਹੈ, ਮੈਂ ਤੁਹਾਡੀ ਮਦਦ ਕਰਾਂਗਾ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਰਨਾਲਾ ਬੱਸ ਸਟੈਂਡ ਵਿਖੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਅਚਨਚੇਤ ਛਾਪਾ, ਕੀਤਾ ਇਹ ਵੱਡਾ ਐਲਾਨ
NEXT STORY