ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਵਧਦੇ ਪ੍ਰਭਾਵ ਤੋਂ ਬਚਣ ਲਈ ਇਕ ਸੱਤ ਸੂਤਰੀ ਮੰਤਰੀ ਦਿੱਤਾ ਹੈ। ਇਸ ਵਿਚ ਸਭ ਤੋਂ ਪਹਿਲਾ ਸੂਤਰ ਹੈ ਕਿ ਜਦ ਤੱਕ ਜ਼ਰੂਰੀ ਨਾ ਹੋਵੇ, ਘਰ ਤੋਂ ਬਾਹਰ ਨਾ ਨਿਕਲੋ। ਐਤਵਾਰ ਨੂੰ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਬੇਹੱਦ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੱਤ ਗੱਲਾਂ ’ਤੇ ਅਮਲ ਕਰਨ ਦੇ ਨਾਲ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 7014 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ
ਮੁੱਖ ਮੰਤਰੀ ਨੇ ਕਿਹਾ,” ਇਹ ਪੁਖਤਾ ਸਬੂਤ ਹਨ ਕਿ ਸਮਾਜਿਕ ਮੇਲ-ਜੋਲ ਵਾਇਰਸ ਫੈਲਾਉਣ ਦਾ ਅਹਿਮ ਜ਼ਰੀਆ ਬਣਦਾ ਹੈ। ਇਸ ਕਰਕੇ ਸਾਡੇ ਸਾਰਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਗੈਰ-ਜ਼ਰੂਰੀ ਕੰਮਾਂ ਲਈ ਸਫ਼ਰ ਕਰਨ ਅਤੇ ਘਰਾਂ ਤੋਂ ਬਾਹਰ ਨਿਕਲਣ ਤੋਂ ਬਚਿਆ ਜਾਵੇ।
ਇਹ ਵੀ ਪੜ੍ਹੋ- ਸਾਨੂੰ ਦਿੱਲੀ ’ਚ 26 ਜਨਵਰੀ ਤੋਂ ਪਹਿਲਾਂ ਵਾਲੇ ਹਾਲਾਤ ਬਣਾਉਣੇ ਪੈਣਗੇ : ਲੱਖਾ ਸਿਧਾਣਾ
ਮੁੱਖ ਮੰਤਰੀ ਦਾ 7 ਸੂਤਰੀ ਮੰਤਰ
ਪਹਿਲਾ-ਬਿਨਾਂ ਕਿਸੇ ਜ਼ਰੂਰੀ ਕੰਮ ਦੇ ਆਪਣੇ ਘਰ ਤੋਂ ਬਾਹਰ ਜਾਣ ਤੋਂ ਪ੍ਰਹੇਜ਼ ਕਰੋ।
ਦੂਜਾ-ਬਿਮਾਰੀ ਦੇ ਲੱਛਣ ਵਿਖਾਈ ਦੇਣ ’ਤੇ ਖੁਦ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਤੋਂ ਵੱਖ ਕਰ ਲਓ।
ਤੀਜਾ-ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਾਓ।
ਚੌਥਾ-ਹਲਕੇ ਜਾਂ ਦਰਮਿਆਨੇ ਲੱਛਣਾਂ ਦੇ ਮਾਮਲੇ ਵਿਚ ਡਾਕਟਰੀ ਸਲਾਹ ਲਓ ਅਤੇ ਘਰ ਵਿੱਚ ਇਕਾਂਤਵਾਸ ਰਹੋ ਅਤੇ ਗੰਭੀਰ ਲੱਛਣ ਵਿਖਾਈ ਦੇਣ ’ਤੇ ਸਰਕਾਰੀ ਜਾਂ ਨਿੱਜੀ ਸਿਹਤ ਸਹੂਲਤ ਵਿਚ ਦਾਖ਼ਲ ਹੋਵੋ।
ਪੰਜਵਾਂ-ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈਆਂ ਦੀ ‘ਫਤਿਹ ਹੋਮ ਕਿੱਟ’ ਵਰਤੋ ਅਤੇ ਘਰ ਤੋਂ ਸਾਡੀਆਂ ਸਿਹਤ ਟੀਮਾਂ ਨਾਲ ਸੰਪਰਕ ਕਰੋ।
ਛੇਵਾਂ, ਬਿਨਾਂ ਕਿਸੇ ਦੇਰੀ ਦੇ ਨਜ਼ਦੀਕੀ ਟੀਕਾਕਰਨ ਵਾਲੀ ਥਾਂ ’ਤੇ ਜਾ ਕੇ ਟੀਕਾ ਲਗਵਾਓ
ਸੱਤਵਾਂ-ਨਿਯਮਤ ਤੌਰ ’ਤੇ ਮਾਸਕ ਪਹਿਨੋ, ਹੱਥ ਧੋਵੋ ਅਤੇ ਨਿਰਧਾਰਤ ਸਮਾਜਿਕ ਦੂਰੀ ਬਣਾ ਕੇ ਰੱਖੋ।
ਐਕਸਾਈਜ਼ ਵਿਭਾਗ ਵਲੋਂ ਹਰਿਆਣਾ ਤੋਂ ਲਿਆਂਦੀ ਜਾ ਰਹੀ 1025 ਪੇਟੀਆਂ ਅੰਗ੍ਰੇਜ਼ੀ ਸ਼ਰਾਬ ਬਰਾਮਦ
NEXT STORY