ਜੈਤੋ (ਰਘੂਨੰਦਨ ਪਰਾਸ਼ਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਜੋ ਡਿਊਟੀ ਦੌਰਾਨ ਜਾਨਲੇਵਾ ਬੀਮਾਰੀ ਕੋਰੋਨਾ ਮਹਾਂਮਾਰੀ ਨਾਲ ਸਵਰਗਵਾਸ ਹੋ ਗਏ ਹਨ, ਉਨ੍ਹਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਐਕਸਗਰੇਸੀਆ ਗ੍ਰਾਂਟ ਦੇਣ ਦੀ ਮਿਆਦ 31 ਮਾਰਚ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਮਿਆਦ 31 ਦਸੰਬਰ 2020 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਨਿਗਲਿਆ 17 ਸਾਲਾ ਨਾਬਾਲਗ, ਪੁੱਤ ਦੀ ਲਾਸ਼ ਕੋਲ ਧਾਹਾਂ ਮਾਰ ਰੋਇਆ ਪਿਓ
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਸੁਪਰਡੈਂਟ ਹਰਮਿੰਦਰ ਕੌਰ ਵੱਲੋਂ ਇਸ ਸਬੰਧੀ ਸਰਕਾਰ ਦੇ ਮੁੱਖ ਸਕੱਤਰ ਵਿੱਤੀ ਕਮਿਸ਼ਨਰ, ਪ੍ਰਮੁੱਖ ਸਕੱਤਰ ਅਤੇ ਪ੍ਰਬੰਧਕੀ ਸਕੱਤਰ,ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਆਦਿ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਭਿਆਨਕ ਟੱਕਰ ਵਿੱਚ ਟੈਂਪੂ ਚਾਲਕ ਦੀ ਮੌਤ, ਮੇਲਿਆਂ ਵਿੱਚ ਭਾਂਡੇ ਵੇਚ ਕਰਦਾ ਸੀ ਗੁਜ਼ਾਰਾ
ਮਜ਼ਦੂਰ ਮਾਪਿਆਂ ਦੀ 9ਵੀਂ 'ਚ ਪੜ੍ਹਦੀ ਧੀ ਦੀ ਭੇਤਭਰੀ ਹਾਲਤ ਚ ਮੌਤ
NEXT STORY