ਜਲੰਧਰ (ਚੋਪੜਾ)— ਦਿ ਦੋਆਬਾ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ, ਵੇਰਕਾ ਜਲੰਧਰ ਡੇਅਰੀ ਦਾ 34ਵਾਂ ਸਾਲਾਨਾ ਆਮ ਇਜਲਾਸ 8 ਜਨਵਰੀ ਨੂੰ ਹੋਇਆ, ਜਿਸ 'ਚ ਕੈਪਟਨ ਹਰਮਿੰਦਰ ਸਿੰਘ ਚੇਅਰਮੈਨ, ਮਿਲਕਫੈੱਡ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ । ਮਿਲਕ ਯੂਨੀਅਨ ਦੇ ਸਮੂਹ ਬੋਰਡ ਆਫ ਡਾਇਰੈਕਟਰਜ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਇੰਦਰਜੀਤ ਸਿੰਘ ਗਰੇਵਾਲ, ਸਾਬਕਾ ਟਰਾਂਸਪੋਰਟ ਕਮਿਸ਼ਨਰ ਵੀ ਹਾਜ਼ਰ ਹੋਏ। ਇਸ ਆਮ ਅਜਲਾਸ ਦੀ ਪ੍ਰਧਾਨਗੀ ਹਰਪਾਲ ਸਿੰਘ ਧਨੋਆ ਚੇਅਰਮੈਨ ਵੱਲੋਂ ਕੀਤੀ ਗਈ।
ਇਸ ਆਮ ਇਜਲਾਸ 'ਚ ਕੈਪਟਨ ਹਰਮਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਰਕੀਟ 'ਚ ਵੇਰਕਾ ਬਰਾਂਡ ਬਹੁਤ ਹੀ ਅੱਗੇ ਹੈ ਅਤੇ ਇਸ ਦੇ ਦੁੱਧ ਦੇ ਪਦਾਰਥਾਂ ਦੀ ਗੁਣਵੱਤਾ ਦੇ ਲਿਹਾਜ ਨਾਲ ਮਾਰਕੀਟ 'ਚ ਇਸ ਦੀ ਬਹੁਤ ਮੰਗ ਹੈ ਅਤੇ ਮੇਰਾ ਇਹ ਯਤਨ ਹੋਵੇਗਾ ਕਿ ਇਸ ਅਦਾਰੇ ਨੂੰ ਹੋਰ ਤਰੱਕੀ ਵੱਲ ਲਿਜਾਇਆ ਜਾਵੇਗਾ ਅਤੇ ਵੇਰਕਾ ਦੇ ਬਣੇ ਹੋਏ ਦੁੱਧ ਪਦਾਰਥਾਂ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਮੋਟ ਕੀਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ ਧਨੋਆ, ਚੇਅਰਮੈਨ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵੇਰਕਾ ਮਿਲਕ ਪਲਾਂਟ, ਜਲੰਧਰ ਨੇ ਸਾਲ 2018-19 'ਚ 426.50 ਲੱਖ ਰੁਪਏ ਦਾ ਸ਼ੁੱਧ ਲਾਭ ਕਮਾਇਆ ਅਤੇ ਇਹ ਅਦਾਰਾ ਅਗਾਂਹ ਵੀ ਪ੍ਰਗਤੀ ਦੀ ਰਾਹ 'ਤੇ ਚੱਲ ਰਿਹਾ ਹੈ। ਮਿਲਕ ਯੂਨੀਅਨ ਜਲੰਧਰ ਦੇ ਜਨਰਲ ਮੈਨੇਜਰ ਸ਼੍ਰੀ ਰਾਜ ਕੁਮਾਰ ਵੱਲੋਂ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ ਗਈ ਤੇ ਚੱਲ ਰਹੀਆਂ ਵੱਖ-ਵੱਖ ਸਰਗਰਮੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਿਲਕਫੈੱਡ ਦੇ ਨੁਮਾਇੰਦੇ ਸ਼੍ਰੀ ਬੀ. ਆਰ. ਮਦਾਨ, ਜਨਰਲ ਮੈਨੇਜਰ ਮਿਲਕ ਪਲਾਂਟ ਸੰਗਰੂਰ, ਗੁਰਵਿੰਦਰ ਸਿੰਘ ਨੁਮਾਇੰਦਾ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ, ਸ਼੍ਰੀ ਰਾਮ ਲੁਭਾਇਆ ਡਿਪਟੀ ਡਾਇਰੈਟਰ ਡੇਅਰੀ ਅਤੇ ਮਿਲਕਫੈੱਡ ਦੇ ਡਾਇਰੈਕਟਰ ਯਾਦਵਿੰਦਰ ਸਿੰਘ ਪੰਨੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਸ ਤੋਂ ਬਾਅਦ ਆਮ ਅਜਲਾਸ ਵਿਚ ਰੱਖੇ ਗਏ ਲੜੀਵਾਰ ਏਜੰਡਿਆਂ ਉਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਨੂੰ ਹਾਊਸ 'ਚ ਹਾਜ਼ਰ ਸਮੂਹ ਨਾਮਜ਼ਦ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਰੱਖੇ ਗਏ ਸਮੂਹ ਏਜੰਡਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਸਮੂਹ ਬੋਰਡ ਆਫ ਡਾਇਰੈਕਟਰਜ਼ ਹਰਪਾਲ ਸਿੰਘ ਧਨੋਆ ਚੇਅਰਮੈਨ, ਰਾਮੇਸ਼ਵਰ ਸਿੰਘ ਡਾਇਰੈਕਟਰ, ਪਰਮਜੀਤ ਸਿੰਘ ਡਾਇਰੈਕਟਰ, ਰਾਮਤੀਰਥ ਸਿੰਘ ਡਾਇਰੈਕਟਰ, ਸੁਖਦੇਵ ਸਿੰਘ ਡਾਇਰੈਕਟਰ, ਅਮਰਜੀਤ ਸਿੰਘ ਡਾਇਰੈਕਟਰ, ਸਰਦੂਲ ਸਿੰਘ ਡਾਇਰੈਕਟਰ, ਗੁਰਨਾਮ ਸਿੰਘ ਡਾਇਰੈਕਟਰ, ਮੋਹਨ ਸਿੰਘ ਡਾਇਰੈਕਟਰ ਅਤੇ ਸਾਬਕਾ ਚੇਅਰਮੈਨ ਸੁੱਚਾ ਸਿੰਘ, ਹਰਬੰਸ ਸਿੰਘ ਸਾਬਕਾ ਡਾਇਰੈਕਟਰ, ਗੁਰਮੇਲ ਸਿੰਘ ਪ੍ਰਧਾਨ ਕਰਮਚਾਰੀ ਯੂਨੀਅਨ ਅਤੇ ਵੱਖ-ਵੱਖ ਵੇਰਕਾ ਦੁੱਧ ਦੀਆਂ ਏਜੰਸੀਆਂ ਤੋਂ ਆਏ ਮਾਲਕ ਵੀ ਹਾਜ਼ਰ ਸਨ। ਅਖੀਰ ਵਿਚ ਜਿਹੜੀਆਂ ਦੁੱਧ ਸਭਾਵਾਂ ਅਤੇ ਦੁੱਧ ਉਤਪਾਦਕ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਏ, ਉਨ੍ਹਾਂ ਦਾ ਹੌਸਲਾ ਵਧਾਉਣ ਲਈ ਸਨਮਾਨਿਤ ਕੀਤਾ ਗਿਆ।
ਗਲਤ ਆਈ. ਡੀ. ਬਣਾ ਕੇ ਅਸ਼ਲੀਲ ਵੀਡੀਓ ਪਾਉਣ ਦਾ ਦੋਸ਼ 'ਚ ਮਾਮਲਾ ਦਰਜ
NEXT STORY