ਜਲੰਧਰ(ਚੋਪੜਾ)— ਜ਼ਿਲਾ ਕਾਂਗਰਸ ਦਿਹਾਤੀ ਦੀ ਪ੍ਰਧਾਨਗੀ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਵਰਕਰਾਂ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਸੰਗਠਨਾਤਮਕ ਚੋਣਾਂ ਦੇ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ। ਕੈਪਟਨ ਹਰਮਿੰਦਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਨਤਾ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਪਿਛਲੇ ਦਸ ਸਾਲਾਂ ਵਿਚ ਪੰਜਾਬ ਨੂੰ ਅੰਨ੍ਹੇ-ਵਾਹ ਲੁੱਟਿਆ ਹੈ ਅਤੇ ਜਾਂਦੇ-ਜਾਂਦੇ ਸੂਬੇ ਨੂੰ ਆਰਥਿਕ ਤੌਰ 'ਤੇ ਦੀਵਾਲੀਆ ਕਰ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਵਿਚ ਸੂਬੇ ਨੂੰ ਦੁਬਾਰਾ ਪੱਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਰਕਾਰ ਦੇ ਫੈਸਲਿਆਂ ਦੇ ਜਲਦੀ ਹੀ ਨਤੀਜੇ ਸਾਹਮਣੇ ਆਉਣਗੇ।
ਕੈਪਟਨ ਹਰਮਿੰਦਰ ਨੇ ਦੱਸਿਆ ਕਿ ਵਰਕਰਾਂ ਦੇ ਬਲਬੂਤੇ 'ਤੇ ਹੀ ਕਾਂਗਰਸ ਦੁਬਾਰਾ ਸੱਤਾ ਵਿਚ ਆਈ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਨ-ਸਨਮਾਨ ਜ਼ਰੂਰ ਮਿਲੇਗਾ। ਇਸ ਦੌਰਾਨ ਆਲਮਗੀਰ (ਆਦਮਪੁਰ) ਨੂੰ ਜ਼ਿਲਾ ਕਾਂਗਰਸ ਦਿਹਾਤੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਆਫਿਸ ਸਕੱਤਰ ਨੰਬਰਦਾਰ ਹਰਪਾਲ ਸਿੰਘ ਸੰਧੂ, ਪਰਮਿੰਦਰ ਮੱਲ੍ਹੀ, ਭਰਤ ਸ਼ਰਮਾ, ਜਸਵੀਰ ਸਿੰਘ, ਪ੍ਰੀਤੀ ਵਿਰਕਾਂ, ਸੁਖਵੰਤ ਅੱਤਾ, ਬਲਵੰਤ, ਅਜਿੰਦਰ ਸਿੰਘ , ਪੁਰਸ਼ੋਤਮ ਵਿਰਕਾਂ ਫਿਲੌਰ, ਰਾਮਜੀ ਦਾਸ ਕਲੇਰ ਕਰਤਾਰਪੁਰ, ਪ੍ਰਦੀਪ ਸੇਠ, ਤਜਿੰਦਰਪਾਲ ਸਿੰਘ ਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।
ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ
NEXT STORY