ਪਟਿਆਲਾ(ਰਾਜੇਸ਼ ਪੰਜੌਲਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਚਾਨਕ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਐਡਜਸਟ ਕਰਨਾ ਚਾਹੁੰਦੀ ਸੀ । ਇਸ ਲਈ ਐੱਮ. ਪੀ. ਅਤੇ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਬਾਰੇ ਵਿਚਾਰ ਹੀ ਕਰ ਰਹੀ ਸੀ ਕਿ ਕੈ. ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਪ੍ਰਨੀਤ ਕੌਰ ਦੇ ਰਾਜਨੀਤਕ ਭਵਿੱਖ ’ਤੇ ਵੀ ਕੁਹਾਡ਼ਾ ਚਲਾ ਦਿੱਤਾ ਹੈ।
ਇਹ ਵੀ ਪੜ੍ਹੋ- ਬੇਅਦਬੀ ਦੇ ਮਾਮਲਿਆਂ ’ਚ ਡੇਰਾ ਮੁਖੀ ਜਾਂ ਕਿਸੇ ਹੋਰ ਨੂੰ ਨਹੀਂ ਦਿੱਤੀ ਗਈ ਕੋਈ ਕਲੀਨ ਚਿੱਟ : ਪੰਜਾਬ ਪੁਲਸ
1999 ਤੋਂ ਲਗਾਤਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬਣਦੀ ਆ ਰਹੀ ਪ੍ਰਨੀਤ ਕੌਰ ਪੰਜ ਚੋਣਾਂ ਲਡ਼ ਚੁੱਕੇ ਹਨ ਅਤੇ ਚੌਥੀ ਵਾਰ ਐੱਮ. ਪੀ. ਬਣੇ ਹਨ। 2014 ਦੀਆਂ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਚੱਲ ਰਹੀ ਹਵਾ ਕਾਰਨ ਉਹ ਚੋਣ ਹਾਰ ਗਏ ਸਨ ਪਰ ਤਿੰਨ ਮਹੀਨੇ ਬਾਅਦ ਹੀ ਪਟਿਆਲਾ ਸ਼ਹਿਰ ਤੋਂ ਹੋਈ ਵਿਧਾਨ ਸਭਾ ਦੀ ਉਪ ਚੋਣ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਵਿਚ ਪਹੁੰਚ ਗਏ ਸਨ। ਲਗਾਤਾਰ 20 ਸਾਲ ਤੋਂ ਦਿੱਲੀ ’ਚ ਰਹਿਣ ਕਾਰਨ ਪ੍ਰਨੀਤ ਕੌਰ ਦੇ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਟਾਪ ਕਾਂਗਰਸੀ ਲੀਡਰਸ਼ਿਪ ਨਾਲ ਨਜ਼ਦੀਕੀ ਸਬੰਧ ਰਹੇ ਹਨ, ਜਿਨ੍ਹਾਂ ਦਾ ਲਾਭ ਹੁਣ ਪ੍ਰਨੀਤ ਕੌਰ ਨੂੰ ਮਿਲਣਾ ਸੀ ਪਰ ਕੈ. ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਸਾਰਾ ਖੇਡ ਵਿਗਾਡ਼ ਦਿੱਤਾ ਹੈ। ਬੇਸ਼ੱਕ ਸਾਢੇ ਚਾਰ ਸਾਲ ਬਾਅਦ ਹਾਈਕਮਾਂਡ ਨੇ ਕੈ. ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਪਰ ਉਸ ਦੇ ਨਜ਼ਦੀਕੀ ਸਮੁੱਚੇ ਮੰਤਰੀਆਂ ਨੂੰ ਫਿਰ ਤੋਂ ਮੰਤਰੀ ਮੰਡਲ ਵਿਚ ਸ਼ਾਮਲ ਕਰ ਕੇ ਉਹੀ ਵਿਭਾਗ ਦੇ ਦਿੱਤੇ ਸਨ ਜਿਹਡ਼ੇ ਕੈ. ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਉਨ੍ਹਾਂ ਨੂੰ ਦਿੱਤੇ ਸਨ। ਅਜਿਹਾ ਕਰਕੇ ਹਾਈਕਮਾਂਡ ਕੈ. ਅਮਰਿੰਦਰ ਸਿੰਘ ਨੂੰ ਖੁਸ਼ ਰੱਖਣਾ ਚਾਹੁੰਦੀ ਸੀ।
ਇਹ ਵੀ ਪੜ੍ਹੋ- ਗੁਲਾਬੀ ਸੁੰਡੀ ਕਾਰਨ ਨਰਮੇ ਦੇ ਖਰਾਬੇ ਤੋਂ ਦੁਖੀ ਕਿਸਾਨ ਨੇ ਲਿਆ ਫਾਹਾ, ਮੌਤ
ਸਿੱਧੂ ਦੇ ਅਸਤੀਫੇ ਤੋਂ ਬਾਅਦ ਜੋ ਨਵੇਂ ਰਾਜਨੀਤਕ ਹਾਲਾਤ ਬਣੇ ਸਨ, ਉਨ੍ਹਾਂ ਵਿਚ ਬੇਸ਼ੱਕ ਕੈਪਟਨ ਨੂੰ ਫਿਰ ਤੋਂ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਜਾ ਸਕਦੀ ਸੀ ਪਰ ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਕੇ ਸੂਬਾ ਕਾਂਗਰਸ ਦੀ ਵਾਗਡੋਰ ਮੋਤੀ ਮਹਿਲ ਵਿਚ ਰੱਖ ਦੇਣੀ ਸੀ ਪਰ ਹੁਣ ਅਜਿਹਾ ਸੰਭਵ ਦਿਖਾਈ ਨਹੀਂ ਦੇ ਰਿਹਾ। ਜੇਕਰ ਪ੍ਰਨੀਤ ਕੌਰ ਪ੍ਰਧਾਨ ਬਣ ਜਾਂਦੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦੀ ਵੰਡ ’ਚ ਉਨ੍ਹਾਂ ਦਾ ਅਹਿਮ ਯੋਗਦਾਨ ਹੋਣਾ ਸੀ ਅਤੇ ਅਜਿਹੇ ਵਿਚ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਜਾਂ ਸਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਪਟਿਆਲਾ ਸ਼ਹਿਰ ਤੋਂ ਵਿਧਾਨ ਸਭਾ ਦੀ ਟਿਕਟ ਵੀ ਮਿਲ ਸਕਦੀ ਸੀ ਪਰ ਕੈਪਟਨ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਮੋਤੀ ਮਹਿਲ ਦੀ ਰਾਜਨੀਤੀ ਵਿਗਾਡ਼ ਦਿੱਤੀ ਹੈ।
ਬੇਅਦਬੀ ਦੇ ਮਾਮਲਿਆਂ ’ਚ ਡੇਰਾ ਮੁਖੀ ਜਾਂ ਕਿਸੇ ਹੋਰ ਨੂੰ ਨਹੀਂ ਦਿੱਤੀ ਗਈ ਕੋਈ ਕਲੀਨ ਚਿੱਟ : ਪੰਜਾਬ ਪੁਲਸ
NEXT STORY