Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 05, 2026

    7:38:06 PM

  • pm modi travels with children in delhi metro

    PM ਮੋਦੀ ਨੇ ਦਿੱਲੀ ਮੈਟਰੋ 'ਚ ਬੱਚਿਆਂ ਨਾਲ ਕੀਤਾ...

  • high command s plan to end strife in punjab congress

    ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ...

  • heavy gunfire erupted between two parties in a border district of punjab

    ਪੰਜਾਬ ਦੇ ਸਰਹੱਦੀ ਪਿੰਡ 'ਚ 2 ਧਿਰਾਂ ਵਿਚਾਲੇ...

  • major accident on jalandhar delhi highway three boys die

    ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ’ਚ ਹੋਈ ਧੋਖਾਧੜੀ ਦੇ ਮਾਮਲੇ ’ਚ ਕੈਪਟਨ ਵੱਲੋਂ ਘਪਲੇਬਾਜ਼ਾਂ ਖ਼ਿਲਾਫ ਸਖ਼ਤ ਕਾਰਵਾਈ ਦੇ ਹੁਕਮ

PUNJAB News Punjabi(ਪੰਜਾਬ)

ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ’ਚ ਹੋਈ ਧੋਖਾਧੜੀ ਦੇ ਮਾਮਲੇ ’ਚ ਕੈਪਟਨ ਵੱਲੋਂ ਘਪਲੇਬਾਜ਼ਾਂ ਖ਼ਿਲਾਫ ਸਖ਼ਤ ਕਾਰਵਾਈ ਦੇ ਹੁਕਮ

  • Updated: 11 Sep, 2021 09:10 PM
Chandigarh
captain orders stern action against scammers in fraud case sub inspectors
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ- ਪੰਜਾਬ ਪੁਲਸ ਵਿਭਾਗ ਜਦੋਂ ਵਿਸ਼ਾਲ ਭਰਤੀ ਮੁਹਿੰਮ ਦੇ ਅਗਲੇ ਪੜਾਅ ਲਈ ਤਿਆਰ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਪੁਲਸ ਮੁਖੀ ਨੂੰ ਲੰਘੀ 22 ਅਗਸਤ ਨੂੰ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਧੋਖਾਧੜੀ ਕਰਨ ਲਈ ਛੇ ਵਿਅਕਤੀਆਂ ਨੂੰ ਉਨ੍ਹਾਂ ਦੀ ਸ਼ੱਕੀ ਸ਼ਮੂਲੀਅਤ ਦੇ ਆਧਾਰ 'ਤੇ ਗਿ੍ਰਫਤਾਰ ਕਰਨ ਤੋਂ ਬਾਅਦ ਪ੍ਰੀਖਿਆ ਦੇ ਪੇਪਰ ਲੀਕ ਹੋਣ, ਧੋਖਾਧੜੀ ਅਤੇ ਨਕਲ ਆਦਿ ਦੇ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਦੇ ਇਹ ਨਿਰਦੇਸ਼ ਹੈੱਡ ਕਾਂਸਟੇਬਲਾਂ (ਇਨਵੈਸਟੀਗੇਸ਼ਨ ਕਾਡਰ) ਲਈ ਲਿਖਤੀ ਪ੍ਰੀਖਿਆ ਹੋਣ ਤੋਂ ਪਹਿਲਾਂ ਆਏ ਹਨ। ਇਹ ਪ੍ਰੀਖਿਆ 12 ਸਤੰਬਰ ਤੋਂ 19 ਸਤੰਬਰ ਤੱਕ ਹੋਣੀ ਹੈ ਜਿਸ ਲਈ 75,544 ਉਮੀਦਵਾਰ ਬੈਠਣਗੇ ਜਿਨਾਂ ਨੇ 787 ਅਸਾਮੀਆਂ ਲਈ ਅਪਲਾਈ ਕੀਤਾ ਹੈ। ਇਸ ਤੋਂ ਬਾਅਦ 25-26 ਸਤੰਬਰ ਨੂੰ ਕਾਂਸਟੇਬਲ (ਜ਼ਿਲ੍ਹਾ ਤੇ ਆਰਮਡ ਕਾਡਰ) ਲਈ ਪ੍ਰੀਖਿਆ ਹੋਣੀ ਹੈ ਜਿਸ ਲਈ 4358 ਅਸਾਮੀਆਂ ਵਾਸਤੇ 4,70,775 ਉਮੀਦਵਾਰਾਂ ਨੇ ਅਪਲਾਈ ਕੀਤਾ ਹੋਇਆ ਹੈ। ਇਸ ਤੋਂ ਬਾਅਦ ਦੇਸ਼ ਵਿਚ ਕਿਸੇ ਵੀ ਸੂਬਾ ਪੁਲਸ ਲਈ ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਪੁਲਸ ਵਿਭਾਗ ਵਿਚ 2600 ਵਰਦੀਧਾਰੀ ਸਪੈਸ਼ਲਿਸਟਾਂ ਦੀ ਨਿਯੁਕਤੀ ਲਈ ਅਕਤੂਬਰ ਵਿਚ ਇਕ ਹੋਰ ਭਰਤੀ ਮੁਹਿੰਮ ਚਲਾਈ ਜਾਵੇਗੀ।

ਇਹ ਵੀ ਪੜ੍ਹੋ- ਕੱਚੇ ਤੇ ਐਡਹਾਕ ਮੁਲਾਜ਼ਮਾਂ ਨੂੰ ਪਾਲਿਸੀ ਬਣਾ ਕੇ ਰੈਗੂਲਰ ਕਰੇ ਪੰਜਾਬ ਸਰਕਾਰ : ਪ੍ਰਿੰਸੀਪਲ ਬੁੱਧਰਾਮ

ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਧੋਖੇਬਾਜ਼ਾਂ ਤੇ ਘੁਟਾਲੇਬਾਜ਼ਾਂ ਵੱਲੋਂ ਇਮਤਿਹਾਨ ਪ੍ਰੀਕਿਰਿਆ ਨੂੰ ਲੀਹੋਂ ਲਾਹੁਣ ਤੇ ਸਾਬੋਤਾਜ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਵਿਚ ਸੁੱਰਖਿਆ ਕਦਮ ਹੋਰ ਸਖਤ ਕਰਨ ਲਈ ਆਖਿਆ ਹੈ।

17 ਤੋਂ 24 ਅਗਸਤ, 2021 ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਬਲੂਟੁੱਥ ਨਾਲ ਸੰਪਰਕ ਸਾਧ ਕੇ ਧੋਖਾਧੜੀ ਕਰਨ ਦੇ ਸਬੰਧ ਵਿਚ ਖੰਨਾ ਪੁਲਸ ਵੱਲੋਂ ਛੇ ਵਿਅਕਤੀਆਂ ਦੀ ਗਿ੍ਰਫਤਾਰੀ ਦੇ ਸੰਦਰਭ ਵਿਚ ਦਿਨਕਰ ਗੁਪਤਾ ਨੇ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰਾਂ ਵਿਚ ਜੈਮਰ ਅਤੇ ਹੋਰ ਬਿਜਲਈ ਉਪਕਰਨ ਲਾਏ ਜਾ ਰਹੇ ਹਨ ਤਾਂ ਕਿ ਇੰਟਰਨੈੱਟ ਜਾਂ ਬਲੂਟੁੱਥ ਦੇ ਅਮਲ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੋਰ ਗਿ੍ਰਫਤਾਰੀਆਂ ਵੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ, ਚਾਹੇ ਉਹ ਉਮੀਦਵਾਰ ਹੋਵੇ, ਟਾਊਟ ਹੋਵੇ ਜਾਂ ਪੇਸ਼ੇਵਰ ਘੁਟਾਲੇਬਾਜ਼, ਦੀ ਸ਼ਮੂਲੀਅਤ ਪ੍ਰੀਖਿਆ ਨਾਲ ਸਬੰਧਤ ਗਲਤ ਕੰਮਾਂ ਵਿਚ ਪਾਈ ਗਈ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਗਿ੍ਰਫਤਾਰ ਕਰ ਲਿਆ ਜਾਵੇਗਾ।

ਪੰਜਾਬ ਪੁਲਸ ਦੀ ਭਰਤੀ ਪ੍ਰੀਖਿਆ ਦੇ ਅਗਲੇ ਗੇੜ ਵਿਚ ਬੈਠਣ ਵਾਲੇ ਉਮੀਦਵਾਰਾਂ ਨੂੰ ਝਾਂਸਾ ਦੇਣ, ਤਿਕੜਮਬਾਜ਼ੀਆਂ ਕਰਨ ਵਾਲੇ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਟਾਊਟਾਂ, ਧੋਖੇਬਾਜ਼ਾਂ ਅਤੇ ਘੁਟਾਲੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੰਦੇ ਹੋਏ ਡੀ.ਜੀ.ਪੀ. ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਗਲਤ ਢੰਗ-ਤਰੀਕੇ/ਉਕਸਾਹਟ ਵਿਚ ਨੌਕਰੀਆਂ ਦਾ ਕੋਈ ਵੀ ਵਾਅਦਾ ਪੂਰੀ ਤਰਾਂ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਪੇਸ਼ਕਸ਼/ਵਾਅਦੇ ਕਰਨ ਵਾਲਿਆਂ ਬਾਰੇ ਕਿਸੇ ਤਰਾਂ ਦੀ ਇਤਲਾਹ ਹੈਲਪਲਾਈਨ ਨੰਬਰ 181 'ਤੇ ਦਿੱਤੀ ਜਾ ਸਕਦੀ ਹੈ ਜੋ ਪੰਜਾਬ ਪੁਲਸ ਦੀ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ਹੈਲਪਲਾਈਨ ਹੈ।

ਇਹ ਵੀ ਪੜ੍ਹੋ-  ਬੇਅਦਬੀ ਮਾਮਲੇ ਦੇ ਦੋਸ਼ੀ ਸ਼ਕਤੀ ਸਿੰਘ ਦੇ ਘਰ ਪੁੱਜੇ ਅਣਪਛਾਤੇ ਕਾਰ ਸਵਾਰ, ਪਰਿਵਾਰ ਨੇ ਕੀਤੀ ਸੁਰੱਖਿਆ ਵਧਾਉਣ ਦੀ ਮੰਗ

ਡੀ.ਜੀ.ਪੀ. ਨੇ ਦੱਸਿਆ ਕਿ ਖੰਨਾ ਪੁਲਸ ਵੱਲੋਂ ਪੁਲਸ ਥਾਣਾ ਸਿਟੀ-2, ਖੰਨਾ ਵਿੱਚ 23 ਅਗਸਤ 2021 ਨੂੰ ਦਰਜ ਆਈ.ਪੀ.ਸੀ. ਦੀ ਧਾਰਾ 420,467,468,471, 120-ਬੀ, ਆਈ ਟੀ ਐਕਟ ਦੀ ਧਾਰਾ 66, 66 ਸੀ ਧਾਰਾ ਤਹਿਤ ਦਰਜ ਐਫ ਆਈ ਆਰ 170 ਤਹਿਤ ਦੇ ਅੰਕਿਤ ਤੇ ਵਿਕਾਸ ਵਾਸੀ ਖਨੌਰੀ (ਸੰਗਰੂਰ), ਰਣਬੀਰ ਸਿੰਘ (ਜ਼ਿਲ੍ਹਾ ਹਿਸਾਰ), ਅੰਮਿ੍ਰਤ ਵਾਸੀ ਸੋਨੀਪਤ, ਰਾਜਿੰਦਰ ਸਿੰਘ ਵਾਸੀ ਹਿਸਾਰ ਤੇ ਸਬ ਇੰਸਪੈਕਟਰ ਭਰਤੀ ਹੋਣ ਦੀ ਚਾਹਵਾਨ ਨਵਜੋਤ ਸਿੰਘ ਵਾਸੀ ਜੀਂਦ ਨੂੰ ਗਿ੍ਰਫਤਾਰ ਕੀਤਾ ਗਿਆ ਹੈ।ਸ੍ਰੀ ਗੁਪਤਾ ਨੇ ਦੱਸਿਆ ਕਿ ਵਿਕਾਸ ਵਾਸੀ ਖਨੌਰੀ ਦੇ ਦੱਸਣ ਉਤੇ ਨਵਜੋਤ ਨੂੰ ਅੱਜ ਸਵੇਰ ਜੀਂਦ (ਹਰਿਆਣਾ) ਵਿੱਚ ਉਸ ਦੇ ਪਿੰਡੋਂ ਗਿ੍ਰਫਤਾਰ ਕੀਤਾ ਗਿਆ। ਨਵਜੋਤ ਨੇ ਮੰਨਿਆ ਸੀ ਕਿ ਵਿਕਾਸ 21 ਅਗਸਤ 2021 ਨੂੰ ਸੈਕਟਰ-19, ਚੰਡੀਗੜ੍ਹ ਵਿਖੇ ਉਸ ਨੂੰ ਅਤੇ ਉਸ ਪਿਤਾ ਨੂੰ ਮਿਲਿਆ ਸੀ ਅਤੇ ਪ੍ਰੀਖਿਆ ਵਿੱਚ ਸਹੀ ਜਵਾਬ ਦੇਣ ਵਾਸਤੇ ਮਾਈਕਰੋ ਈਅਰ ਫੋਨ ਅਤੇ ਇਕ ਇਲੈਕਟ੍ਰਾਨਿਕ ਯੰਤਰ ਬਲੂਟੁੱਥ ਦਿੱਤਾ ਸੀ।

ਕਾਂਸਟੇਬਲਾਂ ਦੀ ਕੇਂਦਰੀ ਭਰਤੀ ਬੋਰਡ ਦੀ ਚੇਅਰਪਰਸਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਬਾਹਰਲੇ ਖੇਤਰ ਅਤੇ ਅੰਦਰਲੀਆਂ ਥਾਂਵਾਂ 'ਤੇ ਸੁਰੱਖਿਆ ਦੇ ਨਜਰੀਏ ਤੋਂ ਸਖਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਕਈ ਗੇੜਾਂ ਵਿਚ ਪੁਖਤਾ ਤਲਾਸੀ ਵੀ ਲਈ ਜਾਵੇਗੀ ਅਤੇ ਇਸ ਤੋਂ ਇਲਾਵਾ ਇਲੈਕਟ੍ਰਾਨਿਕ ਤੇ ਡਿਜੀਟਲ ਯੰਤਰਾਂ ਆਦਿ ਦੀ ਵਰਤੋਂ ਵਿਚ ਲਿਆਂਦੇ ਜਾ ਰਹੇ ਹਨ। ਪੰਜਾਬ ਪੁਲਸ ਦੀ ਵਿਸ਼ਾਲ ਭਰਤੀ ਮੁਹਿੰਮ ਛੇ ਭਰਤੀ ਬੋਰਡਾਂ ਰਾਹੀਂ ਚਲਾਈ ਜਾ ਰਹੀ ਹੈ ਅਤੇ ਹਰੇਕ ਬੋਰਡ ਨੂੰ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਅਧੀਨ ਗਠਿਤ ਕੀਤਾ ਗਿਆ ਹੈ।

ਹੁਣ ਤੱਕ ਸਬ-ਇੰਸਪੈਕਟਰਾਂ (ਜ਼ਿਲ੍ਹਾ, ਆਰਮਡ, ਇੰਟੈਲੀਜੈਂਸ ਅਤੇ ਇਨਵੈਸਟੀਗੇਸਨ ਕਾਡਰ) ਅਤੇ ਇੰਟੈਲੀਜੈਂਸ ਅਤੇ ਇਨਵੈਸਟੀਗੇਸਨ ਕਾਡਰ ਦੇ ਕਾਂਸਟੇਬਲਾਂ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਸਫਲਤਾਪੂਰਵਕ ਹੋ ਚੁੱਕੀ ਸੀ, ਜਦੋਂ ਕਿ ਇਨਵੈਸਟੀਗੇਸਨ ਕਾਡਰ ਦੇ ਹੈੱਡ ਕਾਂਸਟੇਬਲਾਂ ਲਈ ਲਿਖਤੀ ਪ੍ਰੀਖਿਆਵਾਂ ਭਲਕੇ ਸ਼ੁਰੂ ਹੋਣਗੀਆਂ ਅਤੇ 19 ਸਤੰਬਰ, 2021 ਤੱਕ ਚੱਲਣਗੀਆਂ।  ਸਬ-ਇੰਸਪੈਕਟਰ ਦੀਆਂ 560 ਅਸਾਮੀਆਂ ਲਈ ਅਪਲਾਈ ਕਰਨ ਵਾਲੇ 1,10,524 ਉਮੀਦਵਾਰਾਂ ਵਿੱਚੋਂ ਤਕਰੀਬਨ 7,589 ਉਮੀਦਵਾਰ ਸੂਚਨਾ ਤਕਨਾਲੋਜੀ, ਕੰਪਿਊਟਰ ਸਾਇੰਸ, ਸਾਫਟਵੇਅਰ ਇੰਜੀਨੀਅਰਿੰਗ ਆਦਿ ਵਿੱਚ ਗ੍ਰੈਜੂਏਟ ਸਨ ਅਤੇ 1,714 ਉਮੀਦਵਾਰ ਪੋਸਟ ਗ੍ਰੈਜੂਏਟ ਸਨ। ਇਨਾਂ ਅਸਾਮੀਆਂ ’ਤੇ ਭਰਤੀ ਲਈ 80,826 ਪੁਰਸ਼ ਉਮੀਦਵਾਰਾਂ ਅਤੇ 29,698 ਮਹਿਲਾ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵਧ ਰਹੇ ਅਪਰਾਧਾਂ ਲਈ ਕੈਪਟਨ ਅਮਰਿੰਦਰ ਸਿੱਧੇ ਤੌਰ 'ਤੇ ਜ਼ਿੰਮੇਵਾਰ: ਹਰਪਾਲ ਸਿੰਘ ਚੀਮਾ

ਕਾਂਸਟੇਬਲਾਂ (ਇੰਟੈਲੀਜੈਂਸ ਤੇ ਇਨਵੈਸਟੀਗੇਸਨ ਕਾਡਰ) ਲਈ ਬਿਨੈ ਪੱਤਰ ਫਾਰਮ 26 ਜੁਲਾਈ-28 ਅਗਸਤ, 2021 ਤੱਕ ਲਾਈਵ ਹੋਏ ਸਨ। 1156 ਅਸਾਮੀਆਂ ਭਰਨ ਲਈ 7-10 ਸਤੰਬਰ, 2021 ਨੂੰ ਹੋਏ ਲਿਖਤੀ ਟੈਸਟ ਲਈ 53,632 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨਾਂ ਵਿੱਚੋਂ 42,276 ਉਮੀਦਵਾਰ ਪੁਰਸ ਤੇ 11,356 ਮਹਿਲਾਵਾਂ ਸਨ। ਇਨਾਂ ਵਿੱਚ ਅੱਗੇ 5055 ਉਮੀਦਵਾਰ ਆਈ ਟੀ, ਕੰਪਿਊਟਰ ਸਾਇੰਸ ਤੇ ਸਾਫਟਵੇਅਰ ਇੰਜਨਿਅਰਿੰਗ ਆਦਿ ਵਿੱਚ ਗਰੈਜੂਏਟ ਤੇ 1853 ਉਮੀਦਵਾਰ ਪੋਸਟ ਗਰੈਜੂਏਟ ਹਨ।

ਸਿਪਾਹੀ (ਜ਼ਿਲਾ ਤੇ ਆਰਮਡ ਕਾਡਰ) ਲਈ ਬਿਨੈ ਪੱਤਰ ਫਾਰਮ 16 ਜੁਲਾਈ-22 ਅਗਸਤ, 2021 ਨੂੰ ਲਾਈਵ ਹੋਏ ਸਨ। ਲਿਖਤੀ ਟੈਸਟ ਲਈ ਕੁੱਲ 4,70,775 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨਾਂ ਵਿੱਚੋਂ 3,68,819 ਉਮੀਦਵਾਰ ਪੁਰਸ ਤੇ 1,01,956 ਮਹਿਲਾਵਾਂ ਸਨ। ਇਨਾਂ ਵਿੱਚੋਂ 77,938 (ਕਰੀਬ 15 ਫੀਸਦੀ) ਉਮੀਦਵਾਰ ਗਰੈਜੂਏਟ ਜਾਂ ਇਸ ਦੇ ਬਰਾਬਰ ਯੋਗਤਾ ਵਾਲੇ ਹਨ ਜਦੋਂਕਿ ਘੱਟੋ-ਘੱਟ ਯੋਗਤਾ ਬਾਰਵੀਂ ਹੈ। ਕਰੀਬ 2648 ਉਮੀਦਵਾਰ ਆਈ.ਟੀ.ਆਈ. ਅਤੇ ਡਿਪਲੋਮਾ ਹੋਲਡਰ ਹਨ, 1135 ਇੰਜਨੀਅਰਿੰਗ ਗਰੈਜੂਏਟ ਤੇ 1510 ਉਮੀਦਵਾਰ ਪੋਸਟ ਗਰੈਜੂਏਟ ਪਾਸ ਹਨ।

ਹੈਂਡ ਕਾਂਸਟੇਬਲ (ਇਨਵੈਸਟੀਗੇਸਨ ਕਾਡਰ) ਦੀਆਂ 787 ਅਸਾਮੀਆਂ ਭਰਨ ਲਈ ਬਿਨੈ ਪੱਤਰ ਫਾਰਮ 4-31 ਅਗਸਤ, 2021 ਨੂੰ ਲਾਈਵ ਹੋਏ ਸਨ।12-19 ਸਤੰਬਰ, 2021 ਨੂੰ ਹੋਣ ਵਾਲੇ ਲਿਖਤੀ ਟੈਸਟ ਲਈ ਕੁੱਲ 75,544 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨਾਂ ਵਿੱਚੋਂ 3,68,819 ਉਮੀਦਵਾਰ ਪੁਰਸ ਤੇ 1,01,956 ਮਹਿਲਾਵਾਂ ਸਨ। ਇਨਾਂ ਵਿੱਚੋਂ ਬਹੁਤੇ ਉਮੀਦਵਾਰ (73 ਫੀਸਦੀ) ਬੀ.ਏ./ਬੀ.ਕਾਮ/ਬੀਐਸ.ਸੀ. ਗਰੈਜੂਏਟ ਹਨ।ਭਰਤੀ ਲਈ ਆਪਣਾ ਨਾਮ ਦਰਜ ਕਰਵਾਉਣ ਵਾਲਿਆਂ ਵਿੱਚੋਂ 58,427 ਪੁਰਸ ਤੇ 17,117 ਮਹਿਲਾ ਉਮੀਦਵਾਰ ਹਨ।
 

  • sub-inspectors
  • Captain orders
  • ਸਬ-ਇੰਸਪੈਕਟਰਾਂ
  • ਭਰਤੀ ਪ੍ਰੀਖਿਆ

ਬੇਅਦਬੀ ਮਾਮਲੇ ਦੇ ਦੋਸ਼ੀ ਸ਼ਕਤੀ ਸਿੰਘ ਦੇ ਘਰ ਪੁੱਜੇ ਅਣਪਛਾਤੇ ਕਾਰ ਸਵਾਰ, ਪਰਿਵਾਰ ਨੇ ਕੀਤੀ ਸੁਰੱਖਿਆ ਵਧਾਉਣ ਦੀ ਮੰਗ

NEXT STORY

Stories You May Like

  • big action punjab police employee slaps boy in jalandhar
    ਜਲੰਧਰ 'ਚ ਪੁਲਸ ਮੁਲਾਜ਼ਮ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਹੋਈ ਵੱਡੀ ਕਾਰਵਾਈ
  • tata chemicals gave this statement on business in kenya
    ਕੀਨੀਆ ’ਚ ਟਾਟਾ ਕੈਮੀਕਲਜ਼ ਨੂੰ ਵੱਡਾ ਝਟਕਾ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਹੁਕਮ
  • complaint of deep mining in hoshiarpur  high court orders investigation
    ਹੁਸ਼ਿਆਰਪੁਰ 'ਚ ਡੂੰਘੀ ਮਾਈਨਿੰਗ ਦੀ ਸ਼ਿਕਾਇਤ, ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ
  • police tighten security arrangements in gurdaspur for janmashtami festival
    ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਗੁਰਦਾਸਪੁਰ ’ਚ ਪੁਲਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ
  • nhai  toll plazas  fraud  toll collection  ed raids
    NHAI ਟੋਲ ਪਲਾਜ਼ਿਆਂ 'ਤੇ ਧੋਖਾਧੜੀ ਵਾਲੇ ਟੋਲ ਵਸੂਲੀ ਦੇ ਮਾਮਲੇ 'ਚ ED ਨੇ ਕਈ ਸੂਬਿਆਂ 'ਚ ਮਾਰੇ ਛਾਪੇ
  • cbi tightens grip on subhash chandra
    ਸੁਭਾਸ਼ ਚੰਦਰਾ ਦੇ ਖ਼ਿਲਾਫ CBI ਨੇ ਕੱਸਿਆ ਸ਼ਿਕੰਜਾ ! ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ
  • ias officer  gyanendra  uspended
    ਭਰਤੀ ਘਪਲਾ ਮਾਮਲੇ ’ਚ ਆਈ. ਏ. ਐੱਸ. ਅਧਿਕਾਰੀ ਗਿਆਨੇਂਦਰ ਮੁਅੱਤਲ
  • delhi gymkhana club  action
    ਦਿੱਲੀ ਜਿਮਖਾਨਾ ਕਲੱਬ ’ਚ ਫਿਲਹਾਲ ਨਹੀਂ ਹੋਵੇਗੀ ਸਖ਼ਤ ਕਾਰਵਾਈ
  • ruckus outside hmv college in jalandhar
    ਜਲੰਧਰ ਦੇ  HMV ਕਾਲਜ ਦੇ ਬਾਹਰ ਹੁੱਲੜਬਾਜ਼ੀ ਹੋਣ ਸਬੰਧੀ ਪੁਲਸ ਦਾ ਬਿਆਨ
  • akali dal waris punjab de punjab politics
    ਮਾਝਾ-ਮਾਲਵਾ ਤੋਂ ਬਾਅਦ ਦੋਆਬੇ 'ਚ ਆਧਾਰ ਮਜ਼ਬੂਤ ਕਰੇਗਾ 'ਅਕਾਲੀ ਦਲ ਵਾਰਿਸ...
  • important on punjab weather
    ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
  • major accident on jalandhar delhi highway three boys die
    ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ...
  • jalandhar cp satinder singh appeal to public be careful of digital arrest
    ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...
  • thieves target farm house in jalandhar
    ਜਲੰਧਰ 'ਚ ਚੋਰਾਂ ਨੇ ਫਾਰਮ ਹਾਊਸ-ਭੱਠੇ ਨੂੰ ਬਣਾਇਆ ਨਿਸ਼ਾਨਾ: 10 ਦਿਨਾਂ 'ਚ 5ਵੀਂ...
  • drone show in jalandhar tomorrow   650th birth anniversary of guru ravidas ji
    ਜਲੰਧਰ 'ਚ ਭਲਕੇ ਡਰੋਨ ਸ਼ੋਅ! ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ 'ਤੇ...
  • important news for lakhs of pensioners of punjab
    ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ, ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ...
Trending
Ek Nazar
hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

rakhi sawant on swayamvar

ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ...

heavy rains expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

schools and colleges will remain closed tomorrow

ਕੱਲ੍ਹ School-College ਰਹਿਣਗੇ ਬੰਦ ! ਭਾਰੀ ਬਾਰਿਸ਼ ਕਾਰਨ ਨੈਨੀਤਾਲ ਪ੍ਰਸ਼ਾਸਨ ਨੇ...

electricity will be off tomorrow long power cut

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • high command s plan to end strife in punjab congress
      ਪੰਜਾਬ ਕਾਂਗਰਸ ’ਚ ਕਲੇਸ਼ ਖ਼ਤਮ ਕਰਾਉਣ ਲਈ ਹਾਈਕਮਾਨ ਦਾ ਮਾਸਟਰ ਪਲਾਨ, ਹੁਣ ਚੰਨੀ,...
    • major accident on jalandhar delhi highway three boys die
      ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ...
    • heavy gunfire erupted between two parties in a border district of punjab
      ਪੰਜਾਬ ਦੇ ਸਰਹੱਦੀ ਪਿੰਡ 'ਚ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਕਾਂਗਰਸੀ ਤੇ...
    • missing alive boy kapurthala
      ਪੰਜਾਬ: ਮੁੰਡੇ ਨੂੰ ਮਰਿਆ ਸਮਝ ਪਰਿਵਾਰ ਨੇ ਕਰ 'ਤਾ ਸਸਕਾਰ, ਭੋਗ ਮਗਰੋਂ ਨਿਕਲਿਆ...
    • high court gives two thirds majority to punjab police personnel
      ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਹਾਈਕੋਰਟ ਦੀ ਦੋ-ਟੁੱਕ! ਪੜ੍ਹੋ ਅਦਾਲਤ ਨੇ ਕਿਉਂ...
    • jalandhar cp satinder singh appeal to public be careful of digital arrest
      ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...
    • 3 seized with drugs and heroin
      ਨਸ਼ੀਲੀ ਗੋਲੀਆਂ ਅਤੇ ਹੈਰੋਇਨ ਸਣੇ 3 ਕਾਬੂ
    • expected bumper crop of basmati this time in punjab
      ਪੰਜਾਬ 'ਚ ਇਸ ਵਾਰ ਬਾਸਮਤੀ ਦੀ ਬੰਪਰ ਫ਼ਸਲ ਦੀ ਉਮੀਦ, ਪੈਦਾਵਾਰ 30 ਲੱਖ ਟਨ ਤੱਕ...
    • punjab and haryana highcourt big decision
      ਪਤਨੀ ਦੇ ਘਰ ਛੱਡਣ ਦਾ ਬਹਾਨਾ ਬਣਾ ਪਤੀ ਗੁਜ਼ਾਰਾ ਭੱਤੇ ਦੀ ਜ਼ਿੰਮੇਵਾਰੀ ਤੋਂ ਨਹੀਂ ਬਚ...
    • people protest against mining mafia in bamiyal
      ਪੰਜਾਬ: ਪਿੰਡ ਵਾਸੀਆਂ ਨੇ ਮਾਈਨਿੰਗ ਮਾਫੀਆ ਦੇ 100 ਦੇ ਕਰੀਬ ਰੋਕ'ਤੇ ਟਰੱਕ, ਭੱਖ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +